ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/236

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੭੬)

ਗੁਰੁਮਤ ਮਾਰਤੰਡ (ਭਾਗ ਪਹਿਲਾ)


ਸ਼ੀਰਣੀ ਚੜ੍ਹਾ ਕੇ ਭਿਰਾਈ (ਮੁਜਾਵਰ) ਤੋਂ ਦਰੂਦ ਪੜ੍ਹਵਾਉਂਦੇ ਹਨ ਅਤੇ ਇਸ ਤੋਂ ਆਪਣੀ ਮਨੋਰਥ-ਸਿਧੀ ਸਮਝਦੇ ਹਨ। [੧੦੯੬] ਮਃ ੫, ਵਾਰ ਮਾਰੂ ੨ (੬) १ ਨਾਨਕ ਪੀਠਾ ਪਕਾ ਸਾਜਿਆ ਧਰਿਆ ਆਣਿ ਮਉਜੂਦੁ॥ ਬਾਝਹੁ ਸਤਿਗੁਰ ਆਪਣੇ ਬੈਠਾ ਝਾਕੂ ਦਰੂਦ॥੨॥ ਮਃ ੫॥— ਨਾਨਕ ਭੂਸਰੀਆ ਪਕਾਈਆ ਪਾਈਆ ਥਾਲੈ ਮਾਹਿ॥ ਜਿਨੀ ਗੁਰੂ ਮਨਾਇਆ ਰਜਿ ਰਜਿ ਸੇਈ ਖਾਹਿ॥੩॥ ਰਹਤਨਾਮਾ ਭਾਈ ਦਯਾ ਸਿੰਘ ਜੀ ਦਾ ਸਰਵਰ ਆਦਿਕ ਦੀ ਜੋ ਬੀਰਣੀ ਖਾਵੇ, ਸੋ ਤਨਖਾਹੀਆ। ਗੁਰੁ ਪ੍ਤਾਪ ਸੂਰਜ, ਰਾਸ਼ਿ ੨, ਅੰਸੂ ੪੩ t “ਬਿਨਤੀ ਕੀਨ, ‘ਹਰਹੁ ਤ੍ਰੈ ਤਾਪ। ਗੁਰਸਿੱਖੀ ਕੋ ਬਖਸ਼ਹੁ ਆਪ ਜਨਮ ਮਰਨ ਕੋ ਸੰਕਟ ਭਾਗੇ। ਦੀਨ ਜਾਨਿ ਕਰਿ ਲੇਹੁ ਉਬਾਰੀ॥੭॥ ਸੁਨਿ ਕੈ ਸ੍ਰੀ ਅਰਜਨ ਫੁਰਮਾਯਹੁ: ‘ਅਪਨ ਪੀਰ ਤੈਂ ਤੁਰਕ ਬਨਾਯਹੁ॥ ਸਰਵਰ ਕੇ ਮੁਰੀਦ ਤੁਮ ਰਹੇ। ਇਤ ਗੁਰਸਿੱਖੀ 'ਦੁਰਲਭ ਅਹੇ॥੮॥ ਖੰਡੇ ਧਾਰ ਚਲਹਿ ਨਹਿਂ ਗਿਰੇ। ਸੂਖਮ ਅਧਿਕ ਕੇਸ ਤੇ ਪਰੇ।... ਸੁਨਿ ਕੈ ਇਮ ਬਾਕਨਿ ਗੁਰ ਪਾਸ। ਅੰਜੁਲ ਬਾਂਧਿ ਕੀਨਿ ਅਰਦਾਸ। ... ‘ਪ੍ਰਭ ਜੀ! ਆਏ ਸ਼ਰਣਿ ਤੁਮਾਰੀ। ਦਿਹੁ ਸਿੱਖੀ ਹਮ ਲਖਿ ਅਧਿਕਾਰੀ॥੨੦॥ ਬੋਲੇ ਸ੍ਰੀ ਅਰਜਨ ਸੁਖਧਾਮੂ: ਪੂਰਬ ਸਰਵਰ ਢਾਹੁ ਮੁਕਾਮੂ ੰ॥ ਪੁਨ ਆਵਹੁ ਸਤਿਗੁਰ ਸ਼ਰਣਾਈ। ਕਰੇ ਗੁਨਾਹ ਲੋਹੁ ਬਖ਼ਸਾਈ॥੨੧॥... ੧ [ਦਰਦ] ਵਰ ਲੈਣ ਵਾਸਤੇ ਪ੍ਰਾਰਥਨਾ ਕਰਨੀ, ਜਿਨ੍ਹਾਂ ਨੂੰ ਗੁਰੂ ਉਪਦੇਸ਼ ਦੀ ਪ੍ਰਾਪਤੀ ਨਹੀਂ ਹੋਈ ਉਹ ਦਰਦ ਪੜ੍ਹਾਉਣ ਦੀ ਉਡੀਕ ਵਿੱਚ ਬੈਠਦੇ ਹਨ। ੨ ਜ਼ਮੀਨ ਤਪਾ ਕੇ ਜਾਂ ਤਨੂਰ ਪਕਾਈਆਂ ਰੋਟੀਆਂ। ੩ १० ੩ ਗੁਰੂ ਦੇ ਸਿੱਖ ਰੋਟੀਆਂ ਪਕਾ ਕੇ ਦਰੂਦ ਭਿਖਾਰੀ ਤੋਂ ਨਹੀਂ ਪੜ੍ਹਾਉਂਦੇ ਔਰ ਨਾ ਕਿਸੇ ਹੋਰ ਦੇਵੀ ਦੇਵਤਾ ਅੱਗੇ ਅਰਪਦੇ ਹਨ, ਕਿੰਤੂ ਵਾਹਗੁਰੂ ਦਾ ਨਾਮ ਲੈ ਕੇ ਛਕਦੇ ਅਤੇ ਤ੍ਰਿਪਤ ਹੁੰਦੇ ਹਨ। ਨੂੰ ੪ ਬੀਰਨੀ, ਪਤਾਸੇ ਆਦਿਕ ਮਿਠਾਈ। ੫ ਭਾਈ ਤੀਰਥਾਂ (ਮੰਝ) ਨੇ ਸ੍ਰੀ ਗੁਰੂ ਅਰਜਨ ਸਾਹਿਬ ਦੀ ਸੇਵਾ ਵਿੱਚ ਬੇਨਤੀ ਕੀਤੀ। ੬ [ਤਿੰਨ ਤਾਪ] ਆਧਿ, ਵਿਆਧਿ, ਉਪਾਧਿ, ਮਨ ਵਿੱਚ ਉਤਪੰਨ ਹੋਣ ਵਾਲੇ ਸੰਤਾਪ, ਸ਼ਰੀਰ ਦੇ ਰੋਗ ਅਤੇ ਸਰਦੀ ਗਰਮੀ ਆਦਿਕ ਦੇ ਅਸਰ ਜਾਂ ਉਪਵਾਂ ਤੋਂ ਪ੍ਰਾਪਤ ਹੋਏ ਕਲੇਸ਼ | ੭ ਸੁਲਤਾਨ, ਸਰਵਰ। ਗੁਰੂ ਸਾਹਿਬ ਸੁਲਤਾਨ ਨੂੰ ਮੁਸਲਮਾਨ ਹੋਣ ਕਰ ਕੇ ਪੀਰ ਪਦਵੀ ਦਾ ਅਨ-ਅਧਿਕਾਰੀ ਨਹੀਂ ਜਾਣਦੇ। ਜੇ ਐਸਾ ਹੁੰਦਾ ਤਾਂ ਸ਼ੇਖ ਫਰੀਦ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਨਾ ਲਿਖਦੇ। ਸਿੱਧਾਂਤ ਇਹ ਹੈ ਕਿ ਜੋ ਪੀਰ ਦੇ ਗੁਣ ਨਹੀਂ ਰੱਖਦਾ, ਉਸ ਨੂੰ ਪੀਰ ਮੰਨਣਾ ਅਗਿਆਨ ਹੈ, ਅਰ ਕਰਤਾਰ ਤੋਂ ਛੁੱਟ ਕਿਸੇ ਹੋਰ ਨੂੰ ਚਾਰ ਪਦਾਰਥਾਂ ਦਾ ਦਾਤਾ ਸਮਝਣਾ, ਸਿੱਖੀ ਦੇ ਨਿਯਮ ਵਿਰੁੱਧ ਹੈ, ਖ਼ਾਸ ਕਰ ਕੇ ਦਾ ਦਾ ਪੀਰ ਖ਼ਾਨਿਆਂ ਦਾ ਪੂਜਣਾ ਮਨਮੁਖਤਾ ਦਾ ਸ਼ਿਰੋਮਣਿ ਕਰਮ ਹੈ। 1 ੮ ‘ਗੁਰਸਿਖੀ ਬਾਰੀਕ ਹੈ, ਖੰਡੇ ਧਾਰ ਗਲੀ ਅਤਿ ਭੀੜੀ।' (ਭਾਈ ਗੁਰਦਾਸ ਜੀ, ੧੧/੫) ਵਾਲਹੁ ਨਿਕੀ ਆਖੀਐ ਖੰਡੇ ਧਾਰਹੁ ਸੁਣੀਐ ਤਿਖੀ। (ਉਹੀ, ਵਾਰ ੨੮/੧) ੯ ਹੱਥ ਜੋੜ ਕੇ। ੧੦ ਸੁਲਤਾਨ ਦਾ ਥਾਨ ਜੋ ਤੈਂ ਆਪਣੇ ਘਰ ਬਣਾਇਆ ਹੋਇਆ ਹੈ।