ਗੁਰੁਮਤ ਮਾਰਤੰਡ (ਭਾਗ ਪਹਿਲਾ)
੧੮੯
ਨਾਨਕ ਕੀ ਪ੍ਰਭ ਬੇਨਤੀ, ਹਰਿ ਸਰਨਿ ਸਮਾਵਉ॥੪॥ [੮੬੧] ਗੋਂਡ ਮਹਲਾ ੪ (੫) ੧੮੯ ਨਿਹਕਪਟ ਸੇਵਾ ਕੀਜੈ ਹਰਿ ਕੇਰੀ, ਤਾਂ ਮੇਰੇ ਮਨ! ਸਰਬ ਸੁਖ ਪਈਐ॥੩॥ [੮੮੩] ਰਾਮਕਲੀ ਮਹਲਾ ੫ (੨) ਪਵਹੁ ਚਰਣਾ ਤਲਿ ਊਪਰਿ ਆਵਹੁ, ਐਸੀ ਸੇਵ ਕਮਾਵਹੁ॥ ਆਪਸ ਤੇ ਊਪਰਿ ਸਭ ਜਾਣਹੁ, ਤਉ ਦਰਗਹ ਸੁਖੁ ਪਾਵਹੁ॥੧॥ [੯੧੧] ਰਾਮਕਲੀ ਅਸਟਪਦੀ, ਮਹਲਾ ੩ (੪) ਜਿਚਰੁ ਅੰਦਰਿ ਸਾਸੁ ਤਿਚਰੁ ਸੇਵਾ ਕੀਚੈ, ਜਾਇ ਮਿਲੀਐ ਰਾਮ ਮੁਰਾਰੀ॥੨੫॥ [੯੯੨] ਮਾਰੂ ਮਹਲਾ ੧ (੧੦) ਜੰਗਮ ਜੋਧ ਜੜੀ ਸੰਨਿਆਸੀ ਗੁਰਿ ਪੂਰੈ ਵੀਚਾਰੀ॥ ਬਿਨੁ ਸੇਵਾ ਫਲੁ ਕਬਹੁ ਨ ਪਾਵਸਿ, ਸੇਵਾ ਕਰਣੀ ਸਾਰੀ॥੨॥ [੧੩੨੮] ਪ੍ਰਭਾਤੀ ਮਹਲਾ ੧ (੩) ਤੁਧੁ ਸਾਲਾਹਨਿ ਤਿਨ ਧਨੁ ਪਲੈ, ਨਾਨਕ ਕਾ ਧਨੁ ਸੋਈ॥ ਜੇ ਕੋ ਜੀਉ ਕਹੈ ਓਨਾ ਕਉ, ਜਮ ਕੀ ਤਲਬ ਨ ਹੋਈ॥੪॥ [੧੩੩੫] ਪ੍ਰਭਾਤੀ ਮਹਲਾ ੪ (੨) ਮੇਰਾ ਮਨੁ ਸਾਧੂ ਧੂਰਿ ਰਵਾਲ॥ ਹਰਿ ਹਰਿ ਨਾਮੁ ਦ੍ਰਿੜਾਇਓ ਗੁਰਿ ਮੀਠਾ, ਗੁਰ ਪਗ ਝਾਰਹ ਹਮ ਬਾਲ॥੧॥ ਭਾਈ ਗੁਰੁਦਾਸ, ਵਾਰ ੨੦ ਗੁਰਸਿਖਾ ਗੁਰਸਿਖ ਸੇਵਾ ਲਾਇਆ। ਸਾਧਸੰਗਤਿ ਕਰਿ ਸੇਵ ਸੁਖ ਫਲੁ ਪਾਇਆ। ਤਪਤੁ ਝਾੜਿ ਵਿਛਾਇ ਧੂੜੀ ਨਾਇਆ। ਕਰੇ ਮਟ ਅਣਾਇ ਨੀਰੁ ਭਰਾਇਆ। ਆਣਿ ਮਹਾ ਪਰਸਾਦੁ ਵੰਡਿ ਖੁਆਇਆ॥੧੦॥ ੧ ਜੰਗਮ ਉਹ ਬਿਹੰਗਮ ਸਾਧੂ ਹਨ, ਜੋ ਕੋਈ ਖ਼ਾਸ ਆਸ਼ਰਮ ਬਣਾ ਕੇ ਨਹੀਂ ਰਹਿੰਦੇ, ਪਰ ਵਰਤਮਾਨ ਸਮੇਂ ਲਿੰਗਾਯਤ ਸ਼ੈਵਾਂ ਦਾ ਇਕ ਫਿਰਕਾ ਜੰਗਮ ਹੈ, ਜਿਸ ਦੇ ਦੋ ਭੇਦ ਹਨ-੧. ਧਤਸਥਲ, ਵਿਰਕਤ | ੨. ਗੁਰੁਸਥਲ, ਗ੍ਰਿਹਸਥ। ਜੰਗਮ ਵਿਸ਼ੇਸ਼ ਕਰ ਕੇ ਦੱਖਣ ਵੱਲ ਪਾਏ [ਜੰਗਮ] ਜਾਂਦੇ ਹਨ। ੨ ਜੋ ਉਨ੍ਹਾਂ ਨੂੰ ‘ਜੀਉ ਆਇਆਂ' ਆਖਦਾ, ਅਰਥਾਤ ਸਵਾਗਤ ਕਰਦਾ ਹੈ। ੩ ਕੜਾਹ ਪ੍ਰਸ਼ਾਦ। ਭਾਈ ਗੁਰੁਦਾਸ ਜੀ ੩੦੯ਵੇਂ ਕਥਿੱਤ ਵਿੱਚ ਲਿਖਦੇ ਹਨ— ਏਕ ਮਿਸਟਾਨ ਪਾਨ ਲਾਵਤ ਮਹਾ ਪ੍ਰਸਾਦਿ, ਏਕ ਗੁਰੁਪੁਰਬ ਕੈ ਸਿਖਨ ਬੁਲਾਵਹੀ। ਕੜਾਹ ਪ੍ਰਸ਼ਾਦ ਦਾ ਨਾਉਂ ਭਾਈ ਸਾਹਿਬ ਨੇ ੧੨੪ਵੇਂ ਕਬਿੱਤ ਵਿੱਚ [ਮਹਾਂ ਦ] ਪੰਚਾਮ੍ਰਿਤ ਵੀ ਲਿਖਿਆ ਹੈ— ਖਾਂਡ ਘ੍ਰਿਤ ਚੂਨ ਜਲ ਪਾਵਕ ਇਕਤ੍ਰ ਭਏ, ਪੰਚ ਮਿਲਿ ਪ੍ਰਗਟ ਪੰਚਾਮ੍ਰਿਤ ਪ੍ਰਗਾਸ ਹੈ। ਕਈ ਵਿਦਵਾਨ ਅਗਨੀ ਦੀ ਥਾਂ ਮੇਵਾ ਪੰਜਵਾਂ ਪਦਾਰਥ ਮੰਨਦੇ ਹਨ। ਹਿੰਦੂ ਮਤ ਵਿੱਚ ਇਹ ਧਾ