ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/250

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੯੦)

ਗੁਰੁਮਤ ਮਾਰਤੰਡ (ਭਾਗ ਪਹਿਲਾ)


ਭਾਈ ਗੁਰੁਦਾਸ, ਵਾਰ ੨੭

ਵਿਣੁ ਸੇਵਾ ਧ੍ਰਿਗੁ ਹਥ ਪੈਰ, ਹੋਰ ਨਿਹਫਲ ਕਰਣੀ। (੧੦) ਗੁਰੂ ਪ੍ਰਤਾਪ ਸੂਰਜ, ਰਾਸ਼ਿ ੨, ਅੰਸੂ ੧੮ ਰਾਮਦਾਸ ਸਤਿਗੁਰੂ ਉਚਾਰਾ— ਪ੍ਰਥਮ ਤਜੋ ਮਨ ਕੋ ਹੰਕਾਰਾ॥੨੦॥ ਗਹੋ ਨੰਮ੍ਰਤਾ ਤ੍ਯਾਗਹੁ ਮਤਸਰ। ਕਰਹੁ ਨ ਨਿੰਦਾ, ਅਵਗੁਨ ਪਰਹਰਿ। ਜੇ ਘਰ ਆਯੋ ਸਿੱਖ ਨਿਹਰਿਯਹਿ। ਨਿਜ ਨਿਜ ਘਰ ਤੇ ਸੇਵਾ ਕਰਿਯਹਿ॥੨੧॥ ਭੋਜਨ ਬਸਤ੍ਰ ਭਾਉ ਧਰਿ ਦੀਜਹਿ। ਮਾਨਹੁ ਬਾਕ, ਨ ਫੇਰਨਿ ਕੀਜਹਿ। ਜੇ ਸਿਖ ਕੋ ਹੁਇ ਕਾਜ ਬਡੇਰਾ। ਬਿਨ ਧਨ ਸਰੈ ਨ ਜੌ ਅਸੁ ਹੇਰਾ॥੨੨॥ ਸਭਿ ਮਿਲਿ ਕਰਿ ਉਚਰਹੁ ਅਰਦਾਸ। ਸਭਿ ਤੇ ਇਕ ਥਲ ਕਰਿ ਨਿਜ ਪਾਸਿ। ਸਿਖ ਕੋ ਕਾਰਜ ਦੀਜੈ ਸਾਰ। ਤਬਿ ਪ੍ਰਾਪਤਿ ਤੁਮ ਕੋ ਸੁਖ ਸਾਰ॥੨੩॥ ਜਹਿ ਸਤਿ ਸੰਗਤਿ ਕੋ ਸਮੁਦਾਇ। ਕਥਾ ਕੀਰਤਨ ਕਰਹਿ ਬਨਾਇ। ਤਹਾਂ ਜਾਇ ਸੰਗ੍ਯਾ ਅਰੁ ਪ੍ਰਤੀ1 ਧਰਹੁ ਪ੍ਰੀਤਿ ਕਰਿ ਮਤਿ ਕੋ ਰਾਤੀ॥੨੪॥ ਰੁਤ ੩, ਅੰਸੂ ੪੩ ਮੁਖ ਤੇ ਕੈ ਮਨ ਤੇ ਸਦਾ, ਲਿਵ ਨਾਮ ਲਗਾਵੈ। ਹਾਥਨਿ ਤੇ ਕਰਿ ਟਹਿਲ ਕੋ, ਸਿਖ ਸੰਤ ਰਿਝਾਵੈ। ਸੋ ਮਮ ਪ੍ਯਾਰੋ ਅਧਿਕ ਹੈ, ਬਸਿ ਰਹੇਂ ਸਦੀਵਾ। ਕਰਣੀ ਊਚੀ ਨਿਤ ਕਰਹਿ, ਰਾਖਹਿ ਮਨ ਨੀਵਾ॥੩੪॥ ਰੁਤ ੫, ਅੰਸੂ ੪੬ “ਜਥਾ ਸ਼ਕਤਿ ਦਿਹੁ ਛਾਦਨ ਆਛੇ। ਚਾਂਪਹੁ ਪਗ, ਕਰੀਐ ਸਿਖ ਬਾਂਛੇ॥੭॥ ਮਰਦਨ ਕਰਿ ਇਸ਼ਨਾਨ ਕਰਾਵਹੁ। ਬਸਤ੍ਰ ਪਖਾਰਹੁ ਸੁੱਧ ਬਨਾਵਹੁ॥ ਹਾਂਕਹੁ ਪੁੰਨ ਦ ਜਬਿ ਹੋਇ। ਝਾਰਹੁ ਪਨਹੀਂ ਪਗ ਕੋ ਧੋਇ॥੮॥ ਜੂਠੇ ਭਾਂਞਨਿ ਮਾਂਞਨ ਕਰਹੁ। ਸੀਤਲ ਨੀਰ ਕੂਪ ਤੇ ਭਰਹੁ॥ ਰਧਾਵਨ ਕੋ ਅਰਪਸੁ ਆਨਿ। ਕਰਹੁ ਰਸੋਈ ਸ਼ੁੱਧ ਮਹਾਂਨ॥੯॥

  • ਪੰਜ ਅੰਮ੍ਰਿਤ ਹਨ—ਦੁੱਧ, ਦਹੀਂ ਘੀ, ਖੰਡ ਅਤੇ ਸ਼ਹਿਦ। ਜੋ ਪ੍ਰਸ਼ਾਦ ਵਾਹਗੁਰੂ ਨੂੰ ਅਰਪਨ ਕੀਤਾ

ਜਾਵੋ, ਉਸ ਦਾ ਨਾਉਂ ਸਮਨਯ ਰੀਤਿ ਕਰਕੋ ‘ਮਹਾਂ ਪ੍ਰਸ਼ਾਦ’ ਆਖਿਆ ਜਾਂਦਾ ਹੈ, ਪਰ ਇਹ ਪਦ ਕੜਾਹ ਪ੍ਰਸ਼ਾਦ ਦਾ ਵਿਸ਼ੇਸ਼ ਵਿਸ਼ੇਸ਼ਣ ਹੈ। ਕਦੇ ਕਦੇ ਵਿਸ਼ੇਸ਼ਣ ਨਾਲ ਵਿਸ਼ੇਸ਼ਯ ਕਥਨ ਕਰੀਦਾ ਹੈ, ਜਿਵੇਂ ‘ਕਲਗੀਧਰ' ਪਦ ਵਿਸ਼ੋਸ਼ਣ ਹੈ, ਪਰ ਇਸ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ (ਪੰਚਾਮ੍ਰਿਤ] ਸਾਹਿਬ ਵਿਸ਼ੇਸ਼ਯ ਦਾ ਬੋਧ ਹੁੰਦਾ ਹੈ। t ੧ ਧਰਮ ਦਾਸ, ਡੂਗਰ, ਦੀਪਾ, ਜੇਠਾ, ਸੰਸਾਰੀ, ਬੂਲਾ, ਅਤੇ ਤੀਰਥਾਂ ਨੂੰ ਗੁਰੂ ਰਾਮਦਾਸ ਜੀ ਨੇ ਫੁਰਮਾਇਆ। ੨ ਈਰਖਾ, ਹਸਦ ੩ ਬੁਧਿ ਨੂੰ ਪ੍ਰੇਮ ਵਿੱਚ ਰੰਗੋ। ੪ ਦਸਮੇਸ਼ ਜੀ ਦਾ ਸਿੱਖਾਂ ਨੂੰ ਉਪਦੇਸ਼। ੫ ਦਸਮੇਸ਼ ਜੀ ਦੀ ਆਗਿਆ ਨਾਲ ਭਾਈ ਦਇਆ ਸਿੰਘ ਜੀ ਨੇ ਸੰਗਤਿ ਨੂੰ ਉਪਦੇਸ਼ ਦਿੱਤਾ। ੬ ਵਸਤ੍ਰ। ੭ ਜੋੜੇ। ੮ ਦਾਤਨ, ਮੁੱਖਮਾਂਜਣਾ। ੮ ੯ ਆਲ੍ਹਾ ਦਰਜੇ ਦੀ ਸਫ਼ਾਈ ਨਾਲ, ਪਵਿੱਤ੍ਰ ਖਾਨ-ਪਾਨ ਅਰੋਗਤਾ ਦਾ ਕਾਰਣ ਹੈ।