ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/253

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਰੁਮਤ ਮਾਰਤੰਡ (ਭਾਗ ਪਹਿਲਾ)

੧੯੩



ਸੋ ਜਾਗੈ ਜਿਸੁ ਸਤਿਗੁਰੁ ਮਿਲੈ॥ ਪੰਚ ਦੂਤ ਓਹੁ ਵਸਗਤਿ ਕਰੈ॥੨॥ ਸੋ ਜਾਗੈ ਜੋ ਤਤੁ ਬੀਚਾਰੈ॥ ਆਪਿ ਮਰੈ, ਅਵਰਾ ਨਹ ਮਾਰੈ॥੩॥ ਸੋ ਜਾਗੈ ਜੋ ਏਕੋ ਜਾਣੈ॥ ਪਰਕਿਰਤਿ ਛੋਡੈ ਤਤੁ ਪਛਾਣੈ॥੪॥ ਚਹੁ ਵਰਨਾ ਵਿਚਿ ਜਾਗੈ ਕੋਇ॥ ਜਮੈ ਕਾਲੈ ਤੇ ਛੂਟੈ ਸੋਇ॥੫॥ ਕਹਤ ਨਾਨਕ ਜਨੁ ਜਾਗੈ ਸੋਇ॥ ਗਿਆਨ ਅੰਜਨੁ ਜਾ ਕੀ ਨੇਤ੍ਰੀ ਹੋਇ॥੬॥ [੧੩੪੬] ਪ੍ਰਭਾਤੀ ਮਹਲਾ ੩, ਅਸਟਪਦੀ (੨) ੧੯੩ ਭੈ ਭਾਇ ਜਾਗੋ ਸੇ ਜਨ ਜਾਗ੍ਰਣ ਕਰਹਿ, ਹਉਮੈ ਮੈਲੁ ਉਤਾਰਿ॥ ਸਦਾ ਜਾਗਹਿ ਘਰੁ ਅਪਣਾ ਰਾਖਹਿ, ਪੰਚ ਤਸਕਰ ਕਾਢਹਿ ਮਾਰਿ॥੧॥... ਹਉਮੈ ਵਿਚਿ ਜਾਗ੍ਰਣੁ ਨ ਹੋਵਈ, ਹਰਿ ਭਗਤਿ ਨ ਪਵਈ ਥਾਇ॥ ਸੰਸਾਰ (ਜਗਤ) ਰਚਨਾ ਅਨੇਕ ਮਤਾਂ ਦੀਆਂ ਪੁਸਤਕਾਂ ਵਿੱਚ ਜਗਤ ਦੀ ਉਤਪਤਿ ਅਤੇ ਲਯ ਦੇ ਪ੍ਰਕਾਰ ਭਿੰਨ-ਭਿੰਨ ਮੰਨੇ ਅਤੇ ਇਉਂ ਲਿਖੇ ਹਨ। ਜਿਵੇਂ ਸਭ ਕੁਛ ਅੱਖਾਂ ਦੇ ਸਾਹਮਣੇ ਹੋਇਆ ਹੋਵੇ, ਸ੍ਰੀ ਗੁਰੂ ਸਾਹਿਬ ਤਰਕ ਵਿਤਰਕ ਛੱਡ ਕੇ ਸੰਸਾਰ ਦਾ ਹੋਣਾ ਕਰਤਾਰ ਦੇ ਹੁਕਮ ਨਾਲ ਮੰਨਦੇ ਹਨ। ਹੁਕਮੀ ਹੋਵਨਿ ਆਕਾਰ........ ਜਪੁ (੨) ਕੀਤਾ ਪਸਾਉ ਏਕੋ ਕਵਾਉ॥ (੧੬) ਕਵਣੁ ਸੁ ਵੇਲਾ ਵਖਤੁ ਕਵਣੁ? ਕਵਣ ਥਿਤਿ ਕਵਣੁ ਵਾਰੁ?॥ ਕਵਣਿ ਸਿ ਰੁਤੀ ਮਾਹੁ ਕਵਣੁ? ਜਿਤੁ ਹੋਆ ਆਕਾਰੁ॥ ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ॥ ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ॥ ਥਿਤਿ ਵਾਰੁ ਨਾ ਜੋਗੀ ਜਾਣੈ, ਰੁਤਿ ਮਾਹੁ ਨਾ ਕੋਈ॥ ਜਾ ਕਰਤਾ ਸਿਰਠੀ ਕਉ ਸਾਜੇ, ਆਪੇ ਜਾਣੈ ਸੋਈ॥(੨੧) [੧੧੭] ਮਾਝ ਮਹਲਾ ੩, ਅਸਟਪਦੀ (੧੪) ਉਤਪਤਿ ਪਰਲਉ ਸਬਦੇ ਹੋਵੈ॥ ਸਬਦੇ ਹੀ ਫਿਰਿ ਓਪਤਿ ਹੋਵੈ॥ ° ੧ ਸਾਂ ਆਦਿ ਦੇ ਮੱਤ ਅਨੁਸਾਰ ਪ੍ਰਕ੍ਰਿਤੀ ਦੀ ਪ੍ਰਧਾਨਤਾ। ११ ੨ ਪਾਰਬ੍ਰਹਮ। ੩ ਆਲਸ, ਨੀਂਦ। ੪ ਵਿਸਤਾਰ। ੫ ਵਚਨ, ਹੁਕਮ ੬ ਤਿਥਿ, ਤਾਰੀਖ਼ ੭ ਵੇਲਾ, ਸਮਾਂ। ੮ ਜੋਤਸ਼ੀ | ੯ ਸ੍ਰਿਸ਼ਟੀ ੧੦ ਕਰਤਾਰ ਦੇ ਹੁਕਮ ਅਨੁਸਾਰ। ੧੧ ਯ ਪਿੱਛੋਂ ਫਿਰ ਉਤਪਤੀ।