ਗੁਰੁਮਤ ਮਾਰਤੰਡ (ਭਾਗ ਪਹਿਲਾ)
੧੯੯
ਖਟ ਲਖ ਪੂਰਨੰ ਪੁਰਖਹ, ਨਾਨਕ ਨਾਮ ਸਾਧ ਸ੍ਰਜਨਹ॥੪੦॥ {੧੩੭੨] ਸਲੋਕ-ਕਬੀਰ ਕਬੀਰ, ਰੋੜਾ ਹੋਇ ਰਹੁ ਬਾਟ ਕਾ ਤਜਿ ਮਨ ਕਾ ਅਭਿਮਾਨੁ॥ ਐਸਾ ਕੋਈ ਦਾਸੁ ਦਾਸੁ ਹੋਇ, ਤਾਹਿ ਮਿਲੈ ਭਗਵਾਨੁ॥੧੪੬॥ ਕਬੀਰ, ਰੋੜਾ ਹੂਆ ਤ ਕਿਆ ਭਇਆ? ਪੰਥੀ ਕਉ ਦੁਖੁ ਦੇਇ॥ ਐਸਾ ਤੇਰਾ ਦਾਸੁ ਹੈ, ਜਿਉ ਧਰਨੀ ਮਹਿ ਖੇਹ॥੧੪੭॥ ਕਬੀਰ, ਖੇਹ ਹੂਈ ਤਉ ਕਿਆ ਭਇਆ? ਜਉ ਉਡਿ ਲਾਗੈ ਅੰਗ॥ ਹਰਿ ਜਨੁ ਐਸਾ॥ ਚਾਹੀਐ ਜਿਉ ਪਾਨੀ ਸਰਬੰਗ॥੧੪੮॥ ਕਬੀਰ, ਪਾਨੀ ਹੂਆ ਤ ਕਿਆ ਭਇਆ? ਸੀਰਾ ਤਾਤਾ ਹੋਇ॥ ਹਰਿ ਜਨੁ ਐਸਾ॥ ਚਾਹੀਐ … ਜੈਸਾ ਹਰਿ ਹੀ ਹੋਇ॥੧੪੯॥ (੧੩੭੩] ਸਲੋਕ-ਕਬੀਰ ਕਬੀਰ, ਸੰਤੁ ਨ ਛਾਡੈ ਸੰਤਈ ਜਉ ਕੋਟਿਕ ਮਿਲਹਿ ਅਸੰਤ॥ ਮਲਿਆਗਰੁ ਭੁਯੰਗਮ ਬੇਢਿਓਂਤ ਸੀਤਲਤਾ ਨ ਤਜੰਤ॥੧੭੪॥ [੧੧੩੫] ਭੈਰਉ ਮਹਲਾ ੪ (੭) ਧੰਨੁ ਸੁ ਵੰਸੁ, ਧੰਨੁ ਸੁ ਪਿਤਾ, ਧੰਨੁ ਸੁ ਮਾਤਾ ਜਿਨਿ ਜਨ ਜਣੇ॥ ਜਿਨ ਸਾਸਿ ਗਿਰਾਸਿ ਧਿਆਇਆ ਮੇਰਾ ਹਰਿ ਹਰਿ, ਜੇ ਸਾਚੀ ਦਰਗਹ ਹਰਿ ਜਨ [੧੬੦] ਗਉੜੀ ਗੁਆਰੇਰੀ ਮਹਲਾ ੩ ਅਸੰਤੁ ਅਨਾੜੀ ਕਦੇ ਨ ਬੂਝੈ॥ ਕਥਨੀ ਕਰੇ ਤੈ ਮਾਇਆ ਨਾਲਿ ਲੂਝੈ॥ ਅੰਧੁ ਅਗਿਆਨੀ ਕਦੇ ਨ ਸੀਝੈ॥੨॥ ਭਾਈ ਗੁਰੁਦਾਸ, ਵਾਰ ੩੫ ਬਣੇ॥੩॥ (੧੦) ਗੁਛਾ ਹੋਇ ਕਾਨੂਆ ਕਿਉ ਵੜੀਐ ਦਾਖੈ?। ਅਕੈ ਕੇਰੀ ਖਖੜੀ ਕੋਈ ਅੰਬੁ ਨ ਆਖੈ। ਗਹਣੇ ਜਿਉਂ ਜਰਪੋਸ ਦੇ ਨਹੀਂ ਸੋਇਨਾ ਸਾਖੀਂ। t ਫਟਕ ਨ ਪੂਜਨਿ ਹੀਰਿਆ ਓਇ ਭਰੇ ਬਿਆਖੈ। ੧ ਇਕ ਇਕ ਤੁਕ ਵਿੱਚ ਇਕ ਇਕ ਲੱਛਣ ਹੈ। ੨ ਸੰਤ-ਪੁਣਾ, ਸਾਧੂ-ਪੰਨੇ। ੩ ਮਲਯਾਗਿਰਿ ਤੋਂ ਹੋਣ ਵਾਲਾ ਚੰਦਨ, ਸੱਪਾਂ ਤੋਂ ਲਪੇਟਿਆ ਹੋਇਆ ਭੀ ੪ ਸਾਧੂ ਜਨ| ਪ ਅਨਾਰਯ, ਅਥਵਾ ਜੋ ਨਾੜੀ (ਨਬਜ਼) ਵੇਖਣ ਨਹੀਂ ਜਾਣਦਾ, ਉਹ ਵੈਦ ਯਮਦੂਤ ਰੂਪ ਹੋਂਦਾ ਹੈ, ਤਿਵੇਂ ਅਸੰਤ ਗੁਮਰਾਹ ਕਰ ਕੇ ਲੋਕਾਂ ਦੀ ਤਬਾਹੀ ਦਾ ਕਾਰਨ ਬਣਦਾ ਹੈ। [ਅਨਾੜੀ] ੬ ਡੇਕ (ਧਰੇਕ) ਦੇ ਫਲਾਂ ਦਾ ਗੁੱਛਾਂ ਦਾਖਾਂ ਵਿੱਚ ਕਿਸ ਤਰ੍ਹਾਂ ਗਿਣਿਆ ਜਾ ਸਕਦਾ ਹੈ। ੭ ਮੁਲੰਮੇ ਦੇ। ੮ ਸਾਰਖੇ, ਜੇਹੇ। ੯ ਖੋਟ ਨਾਲ। ੧੯੯