(੨੦੨)
ਗੁਰੁਮਤ ਮਾਰਤੰਡ (ਭਾਗ ਪਹਿਲਾ)
ਘ) ਰੋਜ਼ੋ ਝਬ ਬਾਬੰਦ ਦਰ ਜ਼ਿਕਰੇ ਖੁਦਾਮ ਦਰ ਲਿਬਾਸੇ ਦੁਨਿਯਵੀ ਮਰਦੇ ਤਮਾਮ॥੧੮੭॥ ਬਾਹਮਹ ਅਜ਼ ਜੁਮਲਹ ਆਜ਼ਾਦੰਦ ਸ਼ਾਂ। 5) ਦਰ ਹਮਹ ਹਾਲ ਅਜ਼ ਖ਼ੁਦਾ ਸ਼ਾਦੰਦ ਬਾਂ॥੧੯੦॥ ਚ) ਪੇਸ਼ ਰਾ Ý ਮੋਰ ਬਿਖ਼ੁਮਾਨੰਦ ਸ਼ਾਂ। ਦੂੰ ਦਰ ਹਕੀਕਤ ਬਿਹਤਰ ਅਜ਼ ਪੀਲੇ ਦਮਾਂ॥੨੩੭॥ ਛ) ਐ ਜਿਹੇ ਇਨਸਾਂ ਕਿ ਹੱਕ ਰਾ ਯਾਫ਼ਤਹ। ਰਾ B ਰੂ, ਜ਼ਿ ਯਾਦੇ ਗ਼ੈਰ ਹੱਕ਼ ਬਰਦਾਫ਼ਤਹ॥੩੩੮॥ ਜ) ਜ਼ਾਹਿਰ ਊ ਦਰ ਦਿ ਮੁਸ਼ਤੇ ਖ਼ਾਕ ਹਸਤ ਬਾਤਨੋ ਊ ਬਾ-ਖ਼ੁਦਾਏ ਪਾਕ ਹਸਤ॥੩੪੦॥ ਝ) ਜ਼ਾਹਿਰ ਅੰਦਰ ਮਾਇਲੇ ਫ਼ਰਜ਼ੰਦੋ ਹਨ। 5) | ਦਰ ਹਕੀਕਤ ਬਾ-ਖ਼ੁਦਾਏ ਖ਼ੇਸ਼ਤਨ॥੩੪੧॥ ਞ) ਜ਼ਾਹਿਰੋ ਬਾਤਿਨ ਸ਼ੁਦਰ ਯਕਸਾਨੇ ਉ ਹਰ ਦੋ ਆਲਮ ਬੰਦਹਏ ਫਰਮਾਨੇ ਉ॥੩੪੬॥ ਟ) ਹਮ ਬ-ਦਿਲ ਯਾਦੇ ਖ਼ੁਦਾ ਓ ਬਰ ਜ਼ੁਬਾਂ। ਈਂ ਜ਼ੁਬਾਨਸ਼ ਦਿਲ ਬੁਦੌ, ਦਿਲ ਖ਼ੁਦ ਜ਼ੁਬਾਂ 1॥੩੪੭॥ ਘ) ਦਿਨ ਰਾਤ ਆਪਣੀ ਨਿੱਤ ਦੀ ਚਰਚਾ (ਵਾਹਗੁਰੂ ਦੇ ਕੀਰਤਨ) ਵਿੱਚ ਜੁੜੇ ਰਹਿੰਦੇ ਹਨ, ਦੁਨੀਆਂਦਾਰਾਂ ਦੇ ਵੇਸ ਵਿੱਚ ਰਹਿ ਕੇ ਭੀ ਉਹ ਪਰਮਹੰਸ ਹੈਨ। ਭਾਈ ਸਾਹਿਬ ਪਰਮ ਹੰਸ ਨੂੰ ਪੂਰਨ ਪੁਰਖ ਲਿਖਦੇ ਹਨ। ਙ) ਉਹ ਸਭ ਦੇ ਵਿੱਚ ਅਤੇ ਸਭ ਤੋਂ ਕਿਨਾਰੇ ਹਨ। ਹਰ ਹਾਲ ਵਿੱਚ ਸੰਤ ਜਨਾਂ ਦੀ ਵਾਹਗੁਰੂ ਨਾਲੇ ਬਣ ਆਈ ਹੈ। ਭਾਵ ਇਹ ਹੈ ਕਿ ਵਾਹਗੁਰੂ ਦੇ ਭਾਣੇ ਵਿੱਚ ਪ੍ਰਸੰਨ ਰਹਿੰਦੇ ਹਨ। ਵਿਪਤਾ ਅਤੇ ਕਲੇਸ਼ ਵਿੱਚ ਰੱਬ ਨਾਲ ਰੂਸ ਨਹੀਂ ਬਹਿੰਦੇ। ਚ) (ਭਾਵੇਂ) ਉਹ ਆਪਣੇ ਆਪ ਨੂੰ ਕੀੜੀ ਤੁਲ ਜਾਣਦੇ ਹਨ, (ਪਰ) ਜੋ ਵਿਚਾਰ ਕੇ ਵੇਖੀਏ ਤਾਂ ਉਹ ਮਸਤ ਹਾਥੀ ਤੋਂ ਵੱਧ ਕੇ ਹਨ। ਛ) ਅਹੋ ਧੰਨਭਾਗੀ ਹੈ ਉਹ, ਜਿਸ ਨੇ ਵਾਹਗੁਰੂ ਨੂੰ ਪਾਇਆ ਹੈ, ਅਤੇ ਨਿਰੰਕਾਰ ਤੋਂ ਛੁੱਟ ਹੋਰ ਦੇ ਸਿਮਰਣ ਤੋਂ (ਜਿਸ ਨੇ) ਮੂੰਹ ਮੋੜ ਲਿਆ ਹੈ। ਜ) ਜ਼ਾਹਰਦਾਰੀ ਤਾਂ ਸੰਤ ਜਨ ਸੰਸਾਰਿਕ ਬੰਧਨਾਂ ਵਿੱਚ ਬੌਧੇ ਦਿੱਸਦੇ ਹਨ, ਪਰ ਵਾਸਤਵ ਵਿੱਚ ਉਨ੍ਹਾਂ ਦਾ ਮਨ ਪਵਿੱਤ੍ਰਾਤਮਾ ਨਾਲ ਜੁੜਿਆ ਹੈ। ਝ) (ਵਾਹਗੁਰੂ ਦੇ ਪਿਆਰੇ) ਦੇਖਣ ਵਿੱਚ ਤਾਂ ਇਸਤਰੀ ਪੁੱਤਰ ਦੇ ਧਿਆਨ ਵਿੱਚ ਹਨ, ਪਰ ਵਾਸਤਵ ਵਿੱਚ ਆਪਣੇ ਮਾਲਿਕ ਵੱਲ ਲਗੇ ਹੋਏ ਹਨ। ਞ) ਉਹ ਅੰਦਰੋਂ ਬਾਹਰੋਂ ਇਕੋ ਜਿਹੇ ਹੁੰਦੇ ਹਨ। ਦੋਵੇਂ ਲੋਕ ਉਨ੍ਹਾਂ ਦੇ ਹੁਕਮ-ਮੰਨ ਦਾਸ ਹਨ। ਟ) ਵਾਹਗੁਰੂ ਦਾ ਸਿਮਰਣ ਉਨ੍ਹਾਂ ਦੇ ਦਿਲ ਵਿੱਚ ਅਤੇ ਰਸਨਾ ਉੱਤੇ ਹੈ, ਉਨ੍ਹਾਂ ਦੀ ਜ਼ਬਾਨ ਮਨ ਅਤੇ ਮਨ ਜ਼ਬਾਨ ਰੂਪ ਹੋ ਗਿਆ ਹੈ।