ਗੁਰੁਮਤ ਮਾਰਤੰਡ (ਭਾਗ ਪਹਿਲਾ)
੨੦੩
ਠ) ਹਰ ਨਫ਼ਸ ਦਾਰੰਦ ਦਿਲ ਰਾ ਸੂਏ ਹੱਕ ਖ਼ੁਦ ਮੁਅੱਤ ਮਗ਼ਜ਼ੇ ਥਾਂ ਅਜ਼ ਬੂਏ ਹੱਕ॥੪੯੫। ਸੰਤ ਸੇਵਾ ਸ਼ਾਂਤਾਤਮਾ ਪਰੋਪਕਾਰੀ ਆਮਿਲ ਅਤੇ ਆਲਿਮ ਜਨਾਂ ਦੀ ਸੇਵਾ ਸੰਤ ਸੇਵਾ ਹੈ। [੪੦੮] ਆਸਾ ਮਹਲਾ ੫, ਪੜਤਾਲ (੧੫੩) ਸੰਤ ਸੇਵਿ ਪ੍ਰੀਤਿ ਨਾਥ ਰੰਗੁ ਲਾਲਨ ਲਾਏ॥੧॥ [੪੯੮] ਗੂਜਰੀ ਮਹਲਾ ੫ (੧੩) ਸੰਤ ਸੇਵਾ ਕਰਿ ਭਾਵਨੀ ਲਾਈਐ ਤਿਆਗਿ ਮਾਨੁ ਹਾਠੀਲਾ॥੧॥ [੮੨੮] ਬਿਲਾਵਲੁ ਮਹਲਾ ੫ (੧੧੯) ਐਸੀ ਕਿਰਪਾ ਮੋਹਿ ਕਰਹੁ॥ ਸੰਤਹ ਚਰਣ ਹਮਾਰੇ ਮਾਥਾ, ਨੈਨ ਦਰਸੁ ਤਨਿ ਧੂਰਿ ਪਰਹੁ॥੧॥ ਰਹਾਉ॥ [੭੧] ਬਚਿੱਤ੍ਰ ਨਾਟਕ, ਅਧ੍ਯਾਯ ੧੩ ਦੂਖ ਭੂਖ ਤਿਨ ਕੋ ਰਹੈ ਲਾਗੀ॥ ਸੰਤ ਸੇਵ ਤੇ ਜੋ ਹੈ ਤਿਆਗੀ॥ (੬) ਸੰਤ ਦੋਖੀ (ਸੰਤ ਦੁੰਸ਼ੀ) [੨੭੯] ਗਉੜੀ ਸੁਖਮਨੀ ਮਹਲਾ ੫ (੧੩) ਸੰਤ ਕੈ ਦੂਖਨਿ ਮਤਿ ਹੋਇ ਮਲੀਨ॥ ਸੰਤ ਕੈ ਦੂਖਨਿ ਸੋਭਾ ਤੇ ਹੀਨ॥... ਸੰਤ ਕਾ ਦੋਖੀ ਸਦਾ ਅਪਵਿਤੁ॥ ਸੰਤ ਕਾ ਦੋਖੀ ਕਿਸੈ ਕਾ ਨਹੀ ਮਿਤੁ॥... ਸੰਤ ਕਾ ਦੇਖੀ ਮਹਾ ਅਹੰਕਾਰੀ॥ ਸੰਤ ਕਾ ਦੋਖੀ ਸਦਾ ਬਿਕਾਰੀ॥... ਸੰਤ ਕਾ ਦੋਖੀ ਅੰਤਰ ਤੇ ਥੋਥਾ॥ ਜਿਉ ਸਾਸ ਬਿਨਾ ਮਿਰਤਕ ਕੀ ਲੋਥਾ॥... ਸੰਤ ਕਾ ਦੋਖੀ ਧਰਮ ਤੇ ਰਹਤ॥ ਸੰਤ ਕਾ ਦੋਖੀ ਸਦ ਮਿਥਿਆ ਕਹਤ॥ [੬੮੩] ਧਨਾਸਰੀ ਮਹਲਾ ੫ (੫੨) ਜੋ ਜੋ ਕਰੈ ਅਵਗਿਆ ਜਨ ਕੀ ਹੋਇ ਗਇਆ ਤਤੁ ਛਾਰ॥੧॥ [੧੩੧੭] ਸਲੋਕ ਮਃ ੪, ਵਾਰ ਕਾਨੜਾ (੧੩) २ ਹਰਿ ਜਨ ਹਰਿ ਹਰਿ ਚਉਦਿਆ ਸਚੁ ਸੰਧਿਆ ਗਾਵਾਰ॥ ਠ) ਆਪਣੇ ਮਨ ਨੂੰ ਸ੍ਵਾਸ-ਕ੍ਰਾਸ ਨਿਰੰਕਾਰ ਨਾਲ ਜੋੜੀ ਰੱਖਦੇ ਹਨ, ਉਨ੍ਹਾਂ ਦਾ ਮਗ਼ਜ ਵਾਹਗੁਰੂ ਦੀ ਸੁਗੰਧਿ ਨਾਲ ਮੁਅੱਤਰ (ਸੁਗੰਧਤ) ਹੋ ਗਿਆ ਹੈ। ੧ ਤਤਕਾਲ, ਫੋਰਨ। ੨ ਮੰਦਮਤਿ ਨੇ ਹਰਿ ਨਾਮ ਜਪਦਿਆਂ ਹਰਿਜਨਾਂ 'ਤੇ ਤੀਰ ਸਿੰਨ੍ਹਿਆ (ਸੰਧਾਨ ਕੀਤਾ)।