(੨੧੦)
ਗੁਰੁਮਤ ਮਾਰਤੰਡ (ਭਾਗ ਪਹਿਲਾ)
ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ॥ ਇਸ ਪੌੜੀ ਦਾ ਪਾਠ ਐਤਵਾਰ ਤੋਂ ਨਿੱਤ ੧੦੦ ਕਰਨਾ | ਇਕ ਲੱਖ ਪਾਠ ਤੋਂ ਸੰਪਦਾ ਵਧੇ ਅਤੇ ਰਾਜ ਪੁੱਤ੍ਰੀ ਵਿਵਾਹੇ। ‘ਸਾਚਾ ਸਾਹਿਬੁ ਸਾਚੁ ਨਾਇ \\' ਇਸ ਪੌੜੀ ਦਾ ਪਾਠ ਮੰਗਲਵਾਰ ਤੋਂ ਅਰੰਭੇ, ੨੫ ਦਿਨਾਂ ਵਿੱਚ ੨੫ ਸੌ ਕਰੇ। ਝਗੜਾ ਜੀਤੇ ਮਜਲਸ ਵਿੱਚ ਫਤਹ ਹੋਵੇ। ‘ਸੁਣਿਐ ਸਤੁ ਸੰਤੋਖੁ ਗਿਆਨੁ॥ ਸੋਮਵਾਰ ਤੋਂ ਪ੍ਰਾਤਾਕਾਲ ੧੧ ਹਜ਼ਾਰ ੯੧ ਦਿਨਾਂ ਵਿੱਚ ਕਰੇ, ਰਾਜਾ ਅਤੇ ਰਾਣੀ ਵਸਿ ਹੋਇ। ‘ਮੰਨੇ ਕੀ ਗਤਿ ਕਹੀ ਨ ਜਾਇ। ਇਸ ਪੌੜੀ ਦਾ ੨੧ ਹਜ਼ਾਰ ਪਾਠ ਸੋਮਵਾਰ ਤੋਂ ਆਰੰਭ ਕਰ ਕੇ ੨੧ ਦਿਨਾਂ ਵਿੱਚ ਸਮਾਪਤ ਕਰੇ, ਗ੍ਰਹਿ ਪੀੜਾ ਮਿਟੇ। ੭੦ ਹਜ਼ਾਰ ੭੦ ਦਿਨਾਂ ਵਿੱਚ ਕਰੇ, ਤਾਂ ਸੁੰਦਰ ਇਸਤਰੀ ਪ੍ਰਾਪਤ ਹੋਵੇ। ਪੰਚ ਪਰਵਾਣੁ ਪੰਚ ਪਰਧਾਨ। ਇਹ ਪੌੜੀ ਸੋਮਵਾਰ ਤੋਂ ੧੦ ਹਜ਼ਾਰ ੧੦ ਦਿਨਾਂ ਵਿੱਚ ਜਪੇ, ਅਧਰੰਗ ਆਦਿ ਰੋਗ ਦੇਹ ਤੋਂ ਜਾਣ ਅਤੇ ਕੁਸ਼ਟ ਦੂਰ ਹੋਵੇ ਮੰਤਰੀ ਪਦ ਕੋ ਪਾਵੇ, ਵਿਯਾਤ ਹੋਵੇ। ‘ਪਾਤਾਲਾ ਪਾਤਾਲ ਲਖ।” ਇਸ ਦਾ ਬੁੱਧਵਾਰ ਤੋਂ ਪਾਠ ਆਰੰਭੇ, ੨੧ ਦਿਨਾਂ ਵਿੱਚ ੨੧ ਹਜ਼ਾਰ ਜਪੋ, ਤਲਵਾਰ ਪਾਸ ਰੱਖੇ, ਸੱਤ ਖੂਹਾਂ ਦਾ ਪਾਣੀ ਮੰਤ੍ਰ ਕੇ ਪਿਆਵੇ ਅਰ ਇਸਤਰੀ ਨੂੰ ਵਾਵੇ ਗਰਭ ਹੋਵੇ। ਮੋਤੀ ਤ ਮੰਦਰ ਊਸਰਹਿ...ਸਿਰੀਰਾਗੁ ਮਹਲਾ ੧ ਇਹ ਸ਼ਬਦ ਐਤਵਾਰ ਪਹਿਰ ਦਿਨ ਚੜ੍ਹੇ ਆਰੰਭ ਕਰਨਾ, ਮੰਦਰਿ ਦੀ ਉਸਾਰੀ ਤੇ ਇਕ ਲੱਖ, ਸੌਦਾਗਰੀ ਲਈ ਇਕ ਹਜ਼ਾਰ, ਖੇਤੀ ਬੀਜਣ ਵਾਸਤੇ ਸੌ ਪਾਠ ਕਰਨਾ। ਆਪੇ ਪਾਵਕੁ ਆਪੇ ਪਵਨਾ॥ ਗਉੜੀ ਕਬੀਰ ਇਹ ਸ਼ਬਦ ੨੧ ਵਾਰ ਪੜ੍ਹਨਾ, ਅੱਗ ਲੱਗੀ ਬੁਝ ਜਾਵੇ। ਅਰੜਾਵੈ ਬਿਲਲਾਵੈ ਨਿੰਦਕੁ ਆਸਾ ਮਹਲਾ ੫॥ ਮੰਗਲਵਾਰ ਯੋਦਸੀ ਤਿਥਿ ਤੋਂ ਆਰੰਭੇ, ੨੧ ਹਜ਼ਾਰ ਪਾਠ ੪੨ ਦਿਨਾਂ ਵਿੱਚ ਕਰੇ। ੪੨ ਸਿੱਖਾਂ ਨੂੰ ਦੁੱਧ ਪਰਾਉਂਠੇ ਆਰੰਭ ਸਮੇਂ, ਵਿਚਕਾਰ ਅਤੇ ਭੋਗ ਸਮੇਂ ਛਕਾਵੋ। ਨਿੰਦਕ ਦਾ ਨਾਸ਼ ਹੋਵੇ, ਗੁਪਤ ਜਪੇ ਤਾਂ ਨਿੰਦਕ ਦਾ ਪੁੱਤਰ ਇਸਤਰੀ ਨਾਸ਼ ਹੋਵਨ ਵਿਚਾਰਵਾਨ ਗੁਰੂਸਿੱਖ, ਤਾਂਤ੍ਰਿਕ ਪ੍ਰਪੰਚੀਆਂ ਦੇ ਦੱਸੇ ਹੋਏ ਸ਼ਬਦਾਂ ਦੇ ਜਪ ਅਤੇ ਫਲ ਪੜ੍ਹ ਕੇ, ਫੇਰ ਗੁਰੂਬਾਣੀ ਦੇ ਭਾਵ ਵੱਲ ਵਿਚਾਰ ਕਰਨ, ਤਾਂ ਆਪ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਗ੍ਰੰਥ ਕਿਤਨਾ ਗੁਰੁਮਤ ਤੋਂ ਦੂਰ ਲੈ ਜਾਣ ਵਾਲਾ ਹੈ, ਇਸ ਪ੍ਰਪੰਚ ਨੂੰ ਚੰਗੀ ਤਰ੍ਹਾਂ ਸਮਝਣ ਲਈ ਦੇਖੋ, ਮੰਤ੍ਰ, ਜੰ, ਤੰਤ੍ਰ