ਗੁਰੁਮਤ ਮਾਰਤੰਡ (ਭਾਗ ਪਹਿਲਾ)
੨੧੩
ਹਰਿਮੰਦਰ—ਹਰਿਮੰਦਿਰ [੧੦੭] ਮਾਝ ਮਹਲਾ ੫ (੪੪) ਸੋ ਸਚੁ ਮੰਦਰੁ ਜਿਤੁ ਸਚੁ ਧਿਆਈਐ॥ [੪੬੩] ਮਹਲਾ ੨, ਵਾਰ ਆਸਾ (੨) ਇਹੁ ਜਗੁ ਸਚੈ ਕੀ ਹੈ ਕੋਠੜੀ, ਸਚੇ ਕਾ ਵਿਚਿ ਵਾਸੁ॥ [੫੪੨] ਬਿਹਾਗੜਾ ਛੰਤ, ਮਹਲਾ ੫ (੧) ਦਹ ਦਿਸ ਖੋਜਤ ਹਮ ਫਿਰੇ, ਮੇਰੇ ਲਾਲ ਜੀਉ; ਹਰਿ ਪਾਇਅੜਾ ਘਰਿ ਆਏ, ਘਰਿ ਆਏ, ਰਾਮ॥ ਹਰਿਮੰਦਰੁ ਹਰਿ ਜੀਉ ਸਾਜਿਆ, ਮੇਰੇ ਲਾਲ ਜੀਉ; ਹਰਿ ਤਿਸੁ ਮਹਿ ਰਹਿਆ ਸਮਾਏ, ਰਾਮ॥ [੭੨੩] ਤਿਲੰਗ ਮਹਲਾ ੪ (੧) ਪਉਣ ਪਾਣੀ ਧਰਤੀ ਆਕਾਸੁ, ਘਰ ਮੰਦਰ ਹਰਿ ਬਨੀ॥ ਵਿਚਿ ਵਰਤੈ ਨਾਨਕ ਆਪਿ, ਝੂਠੁ ਕਹੁ ਕਿਆ ਗਨੀ?॥੧॥ [੧੨੫੫] ਮਲਾਰ ਮਹਲਾ ੧ (੫) ਮਹਲ ਮਹਿ ਬੈਠੇ ਅਗਮ ਅਪਾਰ॥ ਭੀਤਰਿ ਅੰਮ੍ਰਿਤੁ ਸੋਈ ਜਨੁ ਪਾਵੈ, ਜਿਸੁ ਗੁਰ ਕਾ ਸਬਦੁ ਰਤਨੁ ਆਚਾਰ॥੧॥ ਰਹਾਉ॥... २१३ ਕਾਇਆ ਮਹਲੁ ਮੰਦਰੁ ਘਰੁ ਹਰਿ ਕਾ, ਤਿਸੁ ਮਹਿ ਰਾਖੀ ਜੋਤਿ ਅਪਾਰ॥ ਨਾਨਕ ਗੁਰਮੁਖਿ ਮਹਲਿ ਬੁਲਾਈਐ, ਹਰਿ ਮੇਲੇ ਮੇਲਣਹਾਰ॥੪॥ [੧੩੪੬] ਪ੍ਰਭਾਤੀ ਮਹਲਾ ੩ (੧) ਗੁਰ ਪਰਸਾਦੀ ਵੇਖੁ ਤੂ, ਹਰਿ ਮੰਦਰੁ ਤੇਰੈ ਨਾਲਿ॥ ਹਰਿ ਮੰਦਰੁ ਸਬਦੇ ਖੋਜੀਐ, ਹਰਿ ਨਾਮੋ ਲੇਹੁ ਸਮਾਲਿ॥੧॥... ਹਰਿ ਮੰਦਰੁ ਏਹੁ ਸਰੀਰੁ ਹੈ, ਗਿਆਨਿ ਰਤਨਿ ਪਰਗਟੁ ਹੋਇ॥ ਮਨਮੁਖ ਮੂਲੁ ਨ ਜਾਣਨੀ, ਮਾਣਸਿ ਹਰਿ ਮੰਦਰੁ ਨ ਹੋਇ॥੨॥ ੧ ਇਸੇ ਨਿਯਮ ਅਨੁਸਾਰ ਅੰਮ੍ਰਿਤਸਰ ਵਿੱਚ ਮੰਦਿਰ ਰਚ ਕੇ ਹਰਿਮੰਦਿਰ ਸਂਗਯਾ ਥਾਪੀ ਹੈ, ਦੇਵੀ ਦੇਵਤਾ ਦਾ ਮੰਦਿਰ ਹਰਿਮੰਦਿਰ ਨਹੀਂ ਹੋ ਸਕਦਾ। ੨ ਮਨਮੁਖਾਂ ਨੂੰ ਪਤਾ ਨਹੀਂ ਕਿ ਗੁਰਮੁਖਾਂ ਦਾ ਅੰਤਹਕਰਣ ਹਰਿਮੰਦਰ ਹੈ, ਉਹ ਸਮਝਦੇ ਹਨ ਕਿ ਕਦੇ ਮਨੁੱਖ ਅੰਦਰ ਭੀ ਹਰਿਮੰਦਿਰ ਹੋ ਸਕਦਾ ਹੈ?