(੨੧੪)
ਗੁਰੁਮਤ ਮਾਰਤੰਡ (ਭਾਗ ਪਹਿਲਾ)
ਹਿੰਸਾ ਅਤੇ ਦਇਆ (ਦਯਾ) ਹਿੰਸਾ ਅਤੇ ਦਯਾ ਦਾ ਤੱਤ ਜਾਣੇ ਬਿਨਾਂ ਲੋਕ ਔਝੜ ਜਾ ਰਹੇ ਹਨ, ਜੂੰਆਂ, ਖਟਮਲਾਂ, ਹਲਕਾਏ ਕੁੱਤਿਆਂ ਅਤੇ ਸੱਪ ਆਦਿਕਾਂ 'ਤੇ ਦਯਾ ਕਰਨੀ ਅਰ ਗਰੀਬ ਅਨਾਥਾਂ ਦਾ ਲਹੂ ਪੀਣਾ, ਨੀਚ ਆਖ ਕੇ ਜਾਤਿ ਅਭਿਮਾਨ ਦੇ ਮਦ ਵਿੱਚ ਆ ਕੇ ਕਰਤਾਰ ਦੇ ਵੱਸਣ ਦਾ ਮਨ-ਮੰਦਿਰ ਢਾਹਣਾ, ਆਪਣੇ ਮਨੋਰਥ ਦੀ ਸਿੱਧੀ ਲਈ ਪਸ਼ੂਆਂ ਦੀ ਬਲੀ ਦੇਣੀ, ਜੰਗ ਵਿੱਚ ਫੌਜ ਦੀ ਸਫ਼ ਅੱਗੇ ਗਾਈਆਂ ਖਲੋਤੀਆਂ ਵੇਖ ਕੇ ਹਥਿਆਰ ਸੁੱਟ ਪਾਣੇ ਅਤੇ ਅਨੰਤ ਗਊਆਂ ਦੀ ਹਿੰਸਾ ਦਾ ਮੁੱਢ ਬੰਨ੍ਹਣਾ, ਕਾਵਾਂ ਇੱਲਾਂ ਦਾ ਖਾਧਾ ਜੀਵ ਜੋ ਤੜਫ ਰਿਹਾ ਹੈ, ਜਿਸ ਦੇ ਬਚਣ ਦੀ ਕੋਈ ਸੂਰਤ ਨਹੀਂ, ਉਸ ਨੂੰ ਮਾਰਣੋਂ ਸੰਕੋਚ ਕਰਨਾ, ਆਪਣੇ ਅਧੀਨ ਨੌਕਰ ਅਤੇ ਪਸ਼ੂਆਂ ਨੂੰ ਮਹਾਨ ਦੁਖੀ ਰੱਖਣਾ, ਇਤਿਆਦਿਕ ਕਰਮ ਹਨ ਅਗਿਆਨੀ ਅਹਿੰਸਕ ਅਤੇ ਦਯਾਵਾਨ ਦੇ। ਗੁਰੁਮਤ ਵਿੱਚ ਯਥਾਰਥ ਭਾਵ ਵਿੱਚ ਅਹਿੰਸਾ ਅਤੇ ਦਯਾ ਦੀ ਵਰਤੋਂ [ਅਹਿੰਸਾ] ਹੈ, ਨਾ ਜੈਨ ਅਤੇ ਬੁੱਧ ਮਤ ਦਾ ਨਿਯਮ ‘ਅਹਿੰਸਾ ਹੀ ਪਰਮੋ ਧਰਮਾ ਅੰਗੀਕਾਰ ਹੈ ਅਰ ਨਾ ਰਾਕਸ਼ ਵਿੱਤਿ ਵਿਧਾਨ ਹੈ। [੩੨੨] ਵਾਰ ਗਉੜੀ ਮਹਲਾ ੫ (੧੭) ਦੂਖੁ ਨ ਦੇਈ ਕਿਸੈ ਜੀਅ ਪਤਿ ਸਿਉ ਘਰਿ ਜਾਵਉ॥ [੨੯੯] ਗਉੜੀ ਥਿਤੀ ਮਹਲਾ ੫ (੧੧) ਮਨਿ ਸੰਤੋਖੁ ਸਰਬ ਜੀਅ ਦਇਆ॥ ਇਨ ਬਿਧਿ ਬਰਤੁ ਸੰਪੂਰਨ ਭਇਆ॥ [੪੬੮] ਵਾਰ ਆਸਾ ਮਹਲਾ ੧ (੧੦) ਦਇਆ ਜਾਣੈ ਜੀਅ ਕੀ, ਕਿਛੁ ਪੁੰਨੁ ਦਾਨੁ ਕਰੇਇ॥ [੧੧੯੮] ਸਾਰੰਗ ਮਹਲਾ ੧ (੩) ਜਿਸੁ ਮਨੁ ਮਾਨੈ ਅਭਿਮਾਨੁ ਨ ਤਾ ਕਉ, ਹਿੰਸਾ ਲੋਭੁ ਵਿਸਾਰੇ॥ [੧੨੫੩] ਸਾਰੰਗ (ਪਰਮਾਨੰਦ) ਬਾਟ ਪਾਰਿ ਘਰੁ ਮੂਸਿ ਬਿਰਾਨੋ ਪੇਟੁ ਭਰੈ ਅਪ੍ਰਾਧੀ॥ ਭਾਈ ਨੰਦ ਲਾਲ ਜੀ, ਲਿਖਦੇ ਹਨ—
- ਨ ਦਾਨਿਮ ਅਜ਼ ਖੋਜੋ ਅਜ਼ਲ ਈ ਨਕਸ਼ ਆਦਮ ਰਾ
ਕਿ ਨੱਕਾਸ਼ ਅਜ਼ ਬਰਾਏ ਬੂਦਨੋ ਖ਼ੁਦ ਖਾਨਹ ਮੇ ਸਾਜ਼ਦ।" ਭਾਵ-ਅਸਾਂ ਨੂੰ ਪਤਾ ਨਹੀਂ ਸੀ ਕਿ ਰਚਨਹਾਰ ਨੇ ਆਦਮ ਦਾ ਨਕਸ਼ਾ ਆਪਣੇ ਰਹਿਣ ਲਈ ਘਰ ਬਣਾਇਆ ਹੈ। ੧ ਜਿਸ ਦਾ ਮਨ ਕਰਤਾਰ ਨੂੰ ਮੰਨਦਾ ਹੈ। ੨ ਹੋ ਪਾਖੰਡੀ ਡਾਕੂ) ੩ ਹੋ ਅਪਰਾਧੀ! ਤੂੰ ਬੇਗਾਨਾ ਘਰ ਲੁੱਟ ਕੇ ਆਪਣਾ ਪੇਟ ਭਰਦਾ ਹੈਂ।