ਗੁਰੁਮਤ ਮਾਰਤੰਡ (ਭਾਗ ਪਹਿਲਾ)
੨੧੯
ਏਕ ਹੀ ਸਰੂਪ ਸਬੈ ਏਕ ਹੀ ਬਨਾਉ॥੧੬॥੮੬॥ ਜੈਸੇ ਏਕ ਆਗ ਤੇ ਕਨੂਕਾ ਕੋਟ ਆਗ ਉਠੇ, ਨਿਆਰੇਨਿਆਰੇਹੁਇਕੈ ਫੇਰਿਆਗਮੈ ਮਿਲਾਹਿਗੇ॥ ਜੈਸੇ ਏਕ ਧੂਰ ਤੇ ਅਨੇਕ ਧੂਰ ਪੂਰਤ ਹੈ, ਧੂਰ ਕੇ ਕਨੂਕਾ ਫੇਰ ਧੂਰ ਹੀ ਸਮਾਹਿਗੇ॥ ਜੈਸੇ ਏਕ ਨਦ ਤੇ ਤਰੰਗ ਕੋਟ ਉਪਜਤ ਹੈ, ਪਾਨ ਕੇ ਤਰੰਗ ਸਬੈ ਪਾਨ ਹੀ ਕਹਾਹਿਗੇ॥ ਤੈਸੇ ਬਿਸ੍ਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਇ, ਤਾ ਹੀ ਤੇ ਉਪਜ ਸਬੈ ਤਾ ਹੀ ਮੈ ਸਮਾਹਿਗੇ॥੧੭॥੮੭॥ [੧੫੭] ਚੌਬੀਸ ਅਵਤਾਰ ਦੀ ਭੂਮਿਕਾ (ਦਸਮ ਗ੍ਰੰਥ) ૧૯ ਜਗ ਆਪਨ ਆਪਨ ਉਰਝਾਨਾ॥ ਪਾਰਬ੍ਰਹਮ ਕਾਹੂ ਨ ਪਛਾਨਾ॥ ਇਕ ਮੜੀਅਨ, ਕਬਰਨ ਵੇ ਜਾਂਹੀ॥ ਦੁਹੂੰਅਨ ਮੈ ਪਰਮੇਸ੍ਵਰ ਨਾਹੀ॥੧੮॥ ਚੌਪਈ—ਏ ਦੋਊ ਮੋਹ ਬਾਦ ਮੈਂ ਪਚੇ। ਇਨ ਤੇ ਨਾਥ ਨਿਰਾਲੇ ਬਚੇ॥ ਜਾ ਤੇ ਛੂਟਿ ਗਯੋ ਭ੍ਰਮ ਉਰ ਕਾ॥ ਤਿਹੱ ਆਗੈ ਹਿੰਦੂ ਕਿਆ ਤੁਰਕਾ॥੧੯॥ ੧ [ਏਕਾ] ਚਾਹੇ ਦੇਸ ਮਤ ਅਤੇ ਜਾਤੀ ਭੇਦ ਕਰ ਕੇ ਲੋਕ ਖੰਡ-ਖੰਡ ਹੋ ਗਏ ਹੈਨ, ਪਰ ਵਿਚਾਰ ਨਾਲ ਦੇਖਣ ਤੋਂ ਸਭ ਇਕ ਰੂਪ ਹਨ, ਗੁਰੂ ਸਾਹਿਬ ਦਾ ਭਾਵ ਹੈ ਕਿ ‘ਏਕ ਪਿਤਾ ਏਕਸ ਕੇ ਹਮ ਬਾਰਿਕ' ਮੰਨ ਕੇ ਆਪਸ ਵਿੱਚ ਪ੍ਰੇਮ-ਭਾਵ ਕਰਨਾ ਚਾਹੀਏ, ਅਰ ਇਕ ਨੂੰ ਦੂਜੇ ਦੇ ਸੁਧਾਰ ਦਾ ਯਤਨ ਕਰਨਾ ਲੋੜੀਏ। ਗੁਰੂ ਸਾਹਿਬ ਦੇ ਇਸ ਅਮੋਲਕ ਉਪਦੇਸ਼ ਨੂੰ ਭੁੱਲ ਕੇ ਹੀ ਸਾਡਾ ਦੇਸ਼ ਅਧੋਗਤੀ ਨੂੰ ਜਾ ਰਿਹਾ ਹੈ। ੨ ਵਿਸਫੁਲਿੰਗ, ਚਿੰਗਾੜੇ। ੩ ਅਕਾਸ਼ ਵਿੱਚ ਛਾਏ ਹੋਏ ਹੈਨ। ੪ ਵਾਹਗੁਰੂ ਜੋ ਸਰਬ ਵਿਸ਼੍ਵ ਰੂਪ ਹੈ। | ੫ ਜੋ ਤੱਤਾਂ ਦਾ ਕਾਰਜ ਨਹੀਂ: ਉਪਾਧੀ ਕਰ ਕੇ ਜੀਵ ਈਸ਼ਵਰ ਭੇਦ ਅਥਵਾ ਪੰਜ ਤੱਤ (ਭੂਤ) ਜੋ ਪਹਿਲਾਂ ਹਸਤੀ ਬਿਨਾਂ (ਅਭੂਤ) ਸੇ। ਭਾਵ ਇਹ ਹੈ, ਜੈਸੇ ਅਨੇਕ ਮਤਾਵਿਲੋਭੀ ਅਨੋਕ ਪਦਾਰਥਾਂ ਨੂੰ ਨਿੱਤ ਅਰ ਅਨਾਦਿ ਮੰਨਦੇ ਹਨ, ਗੁਰੂ ਸਾਹਿਬ ਦਾ ਮੱਤ ਐਸਾ ਨਹੀਂ। ਸਿੱਖ ਧਰਮ ਵਿੱਚ ਕੇਵਲ ਵਾਹਗੁਰੂ (ਅਨਾਦਿ) ਅਨਾਦੀ ਹੈ ਅਤੇ ਉਹੀ ਸਭ ਦੀ ਆਦਿ ਹੈ, ਬਾਕੀ ਸਭ ਪਦਾਰਥ ਆਦਿ ਅਤੇ ਅੰਤ ਵਾਲੇ ਹੈਨ, ਜੋ ਹੋਰ ਪਦਾਰਥ ਭੀ ਅਨਾਦਿ ਹੋਣ, ਤਾਂ ਕਰਤਾਰ ‘ਅਦੁਤੀਯ ਨਹੀਂ ਹੋ ਸਕਦਾ। ਗੁਰਵਾਕ ਹੈ— ‘ਗੁਣੁ ਏਹੋ ਹੋਰੁ ਨਾਹੀ ਕੋਇ॥ ਨਾ ਕੋ ਹੋਆ, ਨਾ ਕੋ ਹੋਇ॥' (ਆਸਾ ਮਹਲਾ ੧) ੬ ਹਿੰਦੂ ੭ ਮੁਸਲਮਾਨ। ੮ ਦੋਹਾਂ ਵਿੱਚ ਵਾਹਗੁਰੂ ਦਾ ਯਥਾਰਥ ਗ੍ਯਾਨ ਨਹੀਂ, ਕਿਉਂਕਿ-ਏ ਦੋਊ ਮੋਹ ਬਾਅਦ ਮੋ ਪ ਜੋ ਅਗਯਾਨ ਅਤੇ ਝਗੜਿਆਂ ਵਿੱਚ ਪਚਦੇ ਹਨ, ਉਨ੍ਹਾਂ ਤੋਂ “ਨਾਥ ਨਿਰਾਲੇ ਬਚੋ।” ੬ ਅਗ੍ਯਾਨ। ੧੦ ਵਾਹਗੁਰੂ ਕਰੇ ਕਿ ਸਿੱਖ ਕੌਮ ਦਾ ਗੁਰੂ ਸਾਹਿਬ ਦੇ ਉਪਦੇਸ਼ ਅਨੁਸਾਰ ਭਰਮ ਮਿਟ ਜਾਵੇ, ਜਿਸ ਤੋਂ ਭਾਈ ਗੁਰਦਾਸ ਜੀ ਦਾ ਇਹ ਬਚਨ ਪੂਰਾ ਹੋਵੇ—‘ਗੁਰਸਿਖ ਸਾਧ ਅਸੰਖ ਜਗਿ, ਧਰਮਸਾਲ ਥਾਇ ਥਾਇ ਸੁਹਾਇਆ।' (ਵਾਰ ੨੩/੨)