ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/282

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੨੨੨)

ਗੁਰੁਮਤ ਮਾਰਤੰਡ (ਭਾਗ ਪਹਿਲਾ)


ਦੋਵੇਂ ਭੁੱਲੇ ਹੋਏ ਹੈਨ, ਖੁਦਾਇ ਕੋ ਦੁਹਾਂ ਨੇ ਨਹੀਂ ਜਾਤਾ` ਜਿਸ ਪਰ ਖੁਦਾਇ ਮਿਹਰ ਕਰੇਗਾ, ਉਨ੍ਹਾਂ ਨੂੰ ਆਪਣੀ ਪਛਾਣ ਬਖਸ਼ੇਗਾ ਤੇ ਬਖਸ਼ਦਾ ਭੀ ਹੈ ਅਤੇ ਉਹ ਬੰਦਾ ਕਹੀਦਾ ਹੈ। ਗਯਾਨ ਰਤਨਾਵਲੀ, ਟੀਕਾ ੩੧ਵੀਂ ਪੌੜੀ ਦਾ 4 ਹਾਜੀਆਂ ਪੁੱਛਿਆ—ਹੇ ਫਕੀਰ! ਤੂੰ ਹਿੰਦੂ ਹੈਂ ਕਿ ਮੁਸਲਮਾਨ?' ਤਾਂ ਬਾਬਾ ਬੋਲਿਆ—ਮੈਂ ਹਿੰਦੂ ਮੁਸਲਮਾਨ ਦੁਹਾਂ ਦਾ ਗਵਾਹ ਹਾਂ, ਕਿਉਂਕਿ ਹਿੰਦੂ ਭੀ ਸ਼ਰੀਰ 'ਤੇ ਨਿਸ਼ਾਨੀ ਕਰਦੇ ਹਨ ਤੇ ਅਨਾਸਰ ਦਾ ਤਨ ਹੈ, ਪਰ ਮੈਂ ਨੂਰ ਹਾਂ, ਜਿਸ ਕਰ ਇਸ ਤਨ ਵਿੱਚ ਜਲਵਾ ਹੈ ਅਰੁ ਜਿਸ ਨੂਰ ਕਰ ਇਹ ਤਨ ਗੁਲਜ਼ਾਰਾਂ ਬਣਿਆ ਹੋਇਆ ਹੈ, ਬੰਦਾ ਜੋ ਹੋਇਆ ਹੈ ਸੋ ਬੰਦਗੀ ਵਾਸਤੇ ਹੋਇਆ ਹੈ, ਜੋ ਬੰਦਾ ਹੋ ਕੇ ਬੰਦਗੀ ਨਹੀਂ ਕਰਦਾ, ਅਰ ਹਿਰਸ ਤੇ ਵਿਕਾਰਾਂ ਵਿੱਚ ਉਮਰ ਗੁਜ਼ਾਰਦਾ ਹੈ ਸੋ ਹੈਵਾਨ ਦੀ ਨਿਆਂਈ ਹੈ। ਹੋਮ-ਜੱਗ(ਹਵਨ-ਯਗ੍ਯ) ਹਿੰਦੂ ਮੱਤ ਦੇ ਗ੍ਰੰਥਾਂ ਅਨੁਸਾਰ ਅਗਨਿ ਨੂੰ ਦੇਵਤਿਆਂ ਦੀ ਰਸਨਾ ਮੰਨ ਕੇ ਹਵਨ ਯੱਗ ਆਦਿ ਕਰਮ ਲੋਕ ਪਰਲੋਕ ਦੇ ਸੁਖਾਂ ਦਾ ਸਾਧਨ ਕਲਪੇ ਗਏ ਹਨ। ਗੁਰੁਮਤ ਵਿੱਚ ਇਨ੍ਹਾਂ ਦੇ ਸੰਬੰਧ ਵਿੱਚ ਇਹ ਵਾਕ ਹਨ:੧ ਜਾਣਿਆ। ੩ ਤੱਤ੍ਰ, ਭੂਤ। ਪ ਚਮਤਕਾਰ 1 ੭ ਤ੍ਰਿਸ਼ਨਾ ਅਤੇ ੨ ਮੱਕੇ ਦੇ ਹਾਜੀਆਂ ਨੇ ਬਾਬੇ ਨੂੰ ਪੁੱਛਿਆ। 8 ਪ੍ਰਕਾਸ਼ ਰੂਪ ਜੋਤੀ ਸਰੂਪ। 8 ੬ ਸ਼ੋਭਾਵਾਨ। ਕਾਮਾਦਿਕ ਵਿਕਾਰਾਂ ਵਿੱਚ ੮ ਪਸ਼ੂ ੯ ਵੇਦਾਂ ਦੀ ਵੱਡੀ ਤਾਲੀਮ ਹੋਮ ਹੈ, ਜ਼ਮਾਨੇ ਦੀ ਚਾਲ ਵੇਖ ਕੇ ਵੇਦਾਂ ਦੇ ਅਰਥਾਂ ਨੂੰ ਉਲਟਾਉਣ ਵਾਲੇ ਸਾਧੂ ਦਯਾ ਨੰਦ ਜੀ ਭੀ ਆਪਣੀ ਬੁੱਧੀ ਦੇ ਬਲ ਨਾਲ ਵੇਦਾਂ ਵਿੱਚੋਂ ਹੋਮ ਨੂੰ ਨਹੀਂ ਕੱਢ ਸਕੇ। ਉਹ ਲਿਖਦੇ ਹਨ ਕਿ ਹੋਮ ਨਾਲ ਹਵਾ ਸਾਫ਼ ਹੁੰਦੀ ਹੈ, ਇਸ ਵਿੱਚ ਸੰਸਾ ਨਹੀਂ ਕਿ ਜੋ ਗੁੱਗਲ ਮੁਸ਼ਕ-ਕਾਵੂਰ ਅਤੇ ਚੰਦਨ ਜੇਹੇ ਪਦਾਰਥ ਜਲਾਏ ਜਾਣ ਤਾਂ ਜ਼ਰੂਰ ਹਵਾ ਸਾਫ ਹੁੰਦੀ ਹੈ, ਪਰ ਘੀ, ਜੌਂ ਆਦਿ ਨਾਲ ਨਹੀਂ ਹੁੰਦੀ ਹੈ, ਗੁੱਗਲ ਆਦਿਕ ਦਾ ਭੀ ਜਲਾਉਣਾ ਤਦ ਠੀਕ ਹੈ, ਜੇ ਘਰ ਦੇ ਸਾਰੇ ਕਮਰਿਆਂ ਵਿੱਚ ਧੂਪ ਦਿੱਤੀ ਜਾਵੇ, ਨਾਕਿ ਨਦੀ ਦੋ ਕਿਨਾਰੇ ਲੱਕੜਾਂ ਅਤੇ ਕੀਮਤੀ ਸਾਮੱਗਰੀ ਫੂਕ ਕੇ 1 ਸਾਧੂ ਦਯਾ ਨੰਦ ਜੀ ਦਾ ਲੇਖ ਹੈ:“ਜੰਗਲ ਵਿੱਚ ਨਦੀ ਦੇ ਕਿਨਾਰੇ ਸਵੇਰੇ ਅਤੇ ਆਥਣੇ ਇਕ ਬਰਤਣ ਵਿੱਚ, ਜੋ ਸੋਲ੍ਹਾਂ ਉਂਗਲ ਚੌੜਾ ਅਰ ਇਤਨਾ ਹੀ ਡੂੰਘਾ ਹੋਵੇ, ਲੱਕੜਾਂ ਬਾਲ ਕੇ ਹਵਨ ਕਰੋ, ਮੰਤਰ ਪੜ੍ਹ ਕੇ ਅਹੁਤੀਆਂ ਹੀ ਕੇ ਦੇਵੇ, ਹਵਨ ਤੋਂ ਪਵਨ ਸ਼ੁੱਧ ਹੁੰਦੀ ਹੈ, ਹੋਮ ਨਾ ਕਰਨ ਤੋਂ ਇਸ ਲਈ ਪਾਪ ਹੁੰਦਾ ਹੈ ਕਿ ਪੁਰਸ਼ ਤੋਂ ਦੁਰਗੰਧੀ ਪੈਦਾ ਹੋ ਕੇ ਹਵਾ ਅਸ਼ੁੱਧ ਹੁੰਦੀ ਹੈ, ਜਿਸ ਤੋਂ ਬੀਮਾਰੀਆਂ ਫੈਲਦੀਆਂ ਹਨ, ਜੇ ਪੁਰਾਣੇ ਸਮੇਂ ਦੀ ਤਰ੍ਹਾਂ ਹੁਣ ਹੋਮ ਹੋਵੇ, ਤਾਂ ਹਿੰਦੁਸਤਾਨ ਦੇ ਸਾਰੇ ਰੋਗ ਚਲੇ ਜਾਣ, ਖਾਣ ਨਾਲੋਂ ਰੋਮ ਵਿੱਚ ਘੀ ਜ਼ਿਆਦਾ ਵਰਤਣਾ ਚਾਹੀਏ, ਹਰੇਕ ਆਦਮੀ ਘਟ ਤੋਂ ਘਟ ਡੀ-ਛੀ ਮਾਸੇ ਘੀ ਦੀਆਂ ਸੋਲ੍ਹਾਂ ਆਹੂਤੀਆਂ ਨਿੱਤ ਦੋਵੇ।” (ਦੇਖੋ, ਸਤਯਾਰਥ ਪ੍ਰਕਾਸ਼, ਅ: ੩)