ਗੁਰੁਮਤ ਮਾਰਤੰਡ (ਭਾਗ ਪਹਿਲਾ)
੨੨੩
[੨੧੪] ਗਉੜੀ ਮਹਲਾ ੫ (੧੫੮) १ ਹੋਮ ਜਗ ਤੀਰਥ ਕੀਏ, ਬਿਚਿ ਹਉਮੈ ਬਧੇ ਬਿਕਾਰ॥ ਨਰਕੁ ਸੁਰਗੁ ਦੁਇ ਭੁੰਚਨਾ, ਹੋਇ ਬਹੁਰਿ ਬਹੁਰਿ ਅਵਤਾਰੀ॥੨॥ ਸਿਵ ਪੁਰੀ ਬ੍ਰਹਮ ਇੰਦ੍ਰ ਪੂਰੀ ਨਿਹਚਲੁ ਕੋ ਥਾਉ ਨਾਹਿ॥ ਬਿਨੁ ਹਰਿ ਸੇਵਾ ਸੁਖੁ ਨਹੀ, ਹੋ ਸਾਕਤ ਆਵਹਿ ਜਾਹਿ॥੩॥ ਜੈਸੋ ਗੁਰਿ ਉਪਦੇਸਿਆ, ਮੈਂ ਤੈਸੋ ਕਹਿਆ ਪੁਕਾਰਿ॥ ਨਾਨਕੁ ਕਹੈ, ਸੁਨਿ ਰੇ ਮਨਾ, ਕਰਿ ਕੀਰਤਨੁ ਹੋਇ ਉਧਾਰੁ॥੪॥ ੧੧੩੯] ਭੈਰਉ ਮਹਲਾ ੫ (੧੪) २२३ ਹੋਮ ਜਗ ਜਪ ਤਪ ਸਭਿ ਸੰਜਮ, ਤਟਿ ਤੀਰਥਿ ਨਹੀ ਪਾਇਆ॥ ਮਿਟਿਆ ਆਪੁ ਪਏ ਸਰਣਾਈ, ਗੁਰਮੁਖਿ ਨਾਨਕ ਜਗਤੁ ਤਰਾਇਆ॥੪॥ [੧੨੫੭] ਮਲਾਰ ਮਹਲਾ ੧ (੮) ਸਾਦ ਕਰਿ ਸਮਧਾਂ, ਤ੍ਰਿਸਨਾ ਘਿਉ ਤੇਲੁ॥ ਕਾਮੁ ਕ੍ਰੋਧੁ ਅਗਨੀ ਸਿਉ ਮੇਲੁ॥ ਹੋਮ ਜਗ ਅਰੁ ਪਾਠ ਪੁਰਾਣ॥ ਜੋ ਤਿਸੁ ਭਾਵੈ ਸੋ ਪਰਵਾਣ॥੩॥ [੧੩੪੯] ਪ੍ਰਭਾਤੀ ਮਹਲਾ ੫, ਅਸਟਪਦੀ (੩) ਹੋਮ ਜਗ ਉਰਧ ਤਪ ਪੂਜਾ॥ ਕੋਟਿ ਤੀਰਥ ਇਸਨਾਨੁ ਕਰੀਜਾ॥ ਚਰਨ ਕਮਲ ਨਿਮਖ ਰਿਦੈ ਧਾਰੇ॥ ਗੋਬਿੰਦ ਜਪਤ ਸਭਿ ਕਾਰਜ ਸਾਰੇ॥੬॥ ¤ ਹੁਣ ਆਪ ਇਸ ਪਰ ਵਿਚਾਰ ਕਰੋ ਕਿ ਜੋ ਹਵਾ ਬੁੱਧ ਕਰਣੀ ਹੈ ਤਾਂ ਹਵਨ ਘਰ ਵਿੱਚ ਕਿਉਂ ਨਹੀਂ ਕੀਤਾ ਜਾਂਦਾ, ਜੰਗਲ ਦੀ ਹਵਾ ਤਾਂ ਪਹਿਲਾਂ ਹੀ ਸਾਫ਼ ਹੈ। ਔਰ ਹਵਨ ਪਾਤਰ ਦੇ ਖਾਸ ਮਾਪ ਦੀ ਕੀ ਲੋੜ ਹੈ? ਔਰ ਕਿਆ ਮੰਤਰਾਂ ਨਾਲ ਹਵਾ ਪਰ ਜ਼ਿਆਦਾ ਅਸਰ ਹੁੰਦਾ ਹੈ, ਔਰ ਬਿਨਾਂ ਮੰਤਰਾਂ ਹਵਾ ਘੱਟ ਸਾਫ ਹੁੰਦੀ ਹੈ? ਜਿਨ੍ਹਾਂ ਦੇਸ਼ਾਂ ਵਿੱਚ ਹੋਮ ਨਹੀਂ ਹੁੰਦਾ ਉਨ੍ਹਾਂ ਨਾਲ ਹੋਮੀਆਂ ਦੀ ਸਿਹਤ ਦਾ ਮੁਕਾਬਲਾ ਕਰ ਕੇ ਦੇਖੋ, ਜਿਸ ਤੋਂ ਇਸ ਅਨੋਖੇ ਮੰਤਰ ਦੀ ਆਪ ਨੂੰ ਕਦਰ ਮਾਲੂਮ ਹੋਵੇ, ਜੋ ਘਰ ਦਾ ਇਕ ਇਕ ਆਦਮੀ ਉੱਗਣ ਅਤੇ ਆਥਣ ਵੇਲੇ ਅੱਠ-ਅੱਠ ਪੈਸਾ ਭਰ ਘੀ ਫੂਕੇ, ਤਾਂ ਟੱਬਰ ਦੇ ਦਸ ਆਦਮੀਆਂ ਨੂੰ ੧੬੦ ਤੋਲੋ ਘੀ ਨਿੱਤ ਹਵਨ ਵਾਸਤੇ ਲੋੜੀਏ, ਅਰ ਖਾਣ ਲਈ ਇਸ ਤੋਂ ਵੱਖ ਰਿਹਾ। ਪੰਡਿਤ ਦਯਾਨੰਦ ਜੀ ਨੇ ਹੋਮ ਵਿਧਿ ਨਾਲ ਜੋ ਹਿੰਦੁਸਤਾਨ ਦਾ ਭਲਾ ਸੋਚਿਆ ਹੈ, ਸਾਥੋਂ ਇਸ ਦੀ ਹਜ਼ਾਰ ਰਸਨਾ ਨਾਲ ਭੀ ਵਡਿਆਈ ਨਹੀਂ ਕੀਤੀ ਜਾਂਦੀ, ਖਾਸ ਕਰ ਕੇ ਵਰਤਮਾਨ ਕਾਲ ਵਿੱਚ ਜਦ ਕਿ ਘੀ ਦੁਰਲਭ ਹੋ ਗਿਆ ਹੈ, ਅਸੀਂ ਹੈਰਾਨ ਹੋਂਦੇ ਹਾਂ, ਉਨ੍ਹਾਂ ਸਿੱਖਾਂ ਦੀ ਬੁਧਿ 'ਤੇ, ਜੋ ਗੁਰੁਮਤ ਦੇ ਗ੍ਰੰਥਾਂ ਨੂੰ ਪੜ੍ਹ ਕੇ ਭੀ ਹਵਨ (ਹੋਮ) ਕਰ ਕੇ ਘੀ ਜੋਹੇ ਉੱਤਮ ਪਦਾਰਥਾਂ ਨੂੰ ਨਿਰਾਰਥਕ ਭਸਮ ਕਰਦੇ ਹਨ, ਅਸੀਂ ਇਕ ਪ੍ਰਤਿਸਠਿਤ ਸਿੱਖ ਨੂੰ ਮਾਰੂ ਦੇ ਸੋਲਹੇ “ਅਚੁਤ ਪਾਰਬ੍ਰਹਮ ਪਰਮੇਸਰ'—ਦੇ ਇਕ-ਇਕ ਨਾਮ ਨੂੰ ਉਚਾਰਨ ਕਰ ਕੇ ਆਹੁਤੀ ਦੇਂਦੇ ਵੇਖਿਆ ਹੈ, ਯਥਾ— “ਓਅੰ ਅਚੁਤ ਨਮਾ: ਸ਼ਾਹਾ, ਓਅੰ ਪਾਰਬ੍ਰਹਮ ਨਮ: ਸ੍ਵਾਹਾ” ਆਦਿ। ੧ ਜਨਮ। ੨ ਉਹ ਲੱਕੜਾਂ, ਜੋ ਹਵਨ ਦੀ ਅੱਗ ਮਚਾਉਣ ਵਾਸਤੇ ਹੁੰਦੀਆਂ ਹਨ। ੩ ਉਗ ਤਪ, ਬਾਹਾਂ ਖੜੀਆਂ ਕਰ ਕੇ ਤਪ