ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/284

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੨੨੪)

ਗੁਰੁਮਤ ਮਾਰਤੰਡ (ਭਾਗ ਪਹਿਲਾ)


[੧੪੧੭] ਮਹਲਾ ੩, ਸਲੋਕ ਵਾਰਾਂ ਤੇ ਵਧੀਕ ਹੋਮ ਜਗ ਸਭਿ ਤੀਰਥਾ, ਪੜਿ ਪੰਡਿਤ ਥਕੇ ਪੁਰਾਣ॥ ਬਿਖੁ ਮਾਇਆ ਮੋਹੁ ਨ ਮਿਟਈ, ਵਿਚਿ ਹਉਮੈ ਆਵਣੁ ਜਾਣੁ॥... ਜਿਨਾ ਹਰਿ ਹਰਿ ਪ੍ਰਭੁ ਸੇਵਿਆ, ਜਨ ਨਾਨਕੁ ਸਦ ਕੁਰਬਾਣੁ॥੩੭॥ ਭਾਈ ਗੁਰੁਦਾਸ, ਵਾਰ ਪ ਜਤ ਸਤ ਸੰਜਮ ਹੋਮ ਜਗ ਜਪੁ ਤਪੁ ਦਾਨ ਪੁੰਨ ਬਹੁਤੇਰੇ।... ਸਾਧਸੰਗਤਿ ਗੁਰ ਸਬਦ ਵਿਣੁ ਥਾਉ ਨ ਪਾਇਨਿ ਭਲੇ ਭਲੇਰੇ। (੭) ਭਾਈ ਗੁਰੁਦਾਸ, ਵਾਰ ੨੧ ਤੀਰਥ ਲਖ ਕਰੋੜਿ ਪੂਰਬੀ ਨਾਵਣਾ। ਦੇਵੀ ਦੇਵ ਸਥਾਨ ਸੇਵ ਕਰਾਵਣਾ। ਜਪ ਤਪ ਸੰਜਮ ਲਖ ਸਾਧਿ ਸਧਾਵਣਾ। ਹੋਮ ਜਗ ਨਈਵੇ ਭੋਗ ਲਗਾਵਣਾ। ਵਰਤ ਨੇਮ ਲਖ ਦਾਨ ਕਰਮ ਕਮਾਵਣਾ। ਲਉਬਾਲੀ ਦਰਗਾਹ ਪਖੰਡ ਨ ਜਾਵਣਾ॥੧੫॥ ਭਾਈ ਗੁਰੁਦਾਸ, ਵਾਰ ੨੯ ਹੋਮ ਜਗ ਜਪ ਤਪ ਘਣੋ ਕਰਿ ਕਰਿ ਕਰਮ ਧਰਮ ਦੁਖ ਰੋਈ। ਵਸਿ ਨ ਆਵੈ ਧਾਂਵਦਾ, ਅਨੁ ਖੰਡਿ ਪਾਖੰਡ ਵਿਗੋਈ।(੧੭) ਗਯਾਨ ਰਤਨਾਵਲੀ, ਟੀਕਾਂ ੧੬ਵੀਂ ਪੌੜੀ ਦਾ ਜੱਗ ਹੋਮ ਕਲਿਯੁਗ ਕੇ ਇਹ ਹੈਨ ਕਿ ਅੰਮ੍ਰਿਤ ਪ੍ਰਸਾਦ ਗੁਰੁ ਭਾਈਆਂ ਅਰ ਸਿੱਖਾਂ ਕਉ ਖਲਾਵਣਾ ਅਰ ਆਪ ਕੋ ਨੀਚ ਸਦਾਵਣਾ। ੧ ਪਰਮਾਰਥ ਦੀ ਸਮਝ ਬਿਨਾਂ ਦਿਖਾਵੇ ਅਤੇ ਪਾਖੰਡ ਦੇ ਕਰਮ ੨ ਖ਼ਾਸ ਖ਼ਾਸ ਸਮੇਂ ਦੇ ਪਰਵ। ੩ ਸਾਧਨਾਂ ਦੀ ਸਿੱਧੀ ਕਰਨੀ। ੪ ਦੇਵਤਾ ਦੇ ਭੋਗ ਲਈ ਅਰਪਿਆ ਪਦਾਰਥ। ੫ ਲਓਬਾਲੀ, ਨਿਰਭੈ, ਬੇ-ਪਰਵਾਹ। ੬ ਵਰਣ ਆਮ ਦੇ ਕਰਮ-ਕਾਂਡ, ਅਸ਼ਟਾਂਗ ਯੋਗ ਦੇ ਸਾਧਨ। ੭ ਘੀ ਆਦਿਕ ਅੰਮ੍ਰਿਤ ਪਦਾਰਥਾਂ ਨੂੰ ਜੋ ਅੱਗ ਵਿੱਚ ਭਸਮ ਕਰਦੇ ਹਨ, ਓਹ ਗੁਰੁਮਤ ਤੋਂ ਅਗਯਾਤ ਹਨ। ੮ ਧਰਮ ਕਿਰਤ ਨਾਲ ਕਮਾਇਆ ਅਤੇ ਸ੍ਰਫ਼ਤਾ ਨਾਲ ਤਿਆਰ ਕੀਤਾ ਹੋਇਆ। ੯ ਮੈਂ ਪ੍ਰਸ਼ਾਦ ਛਕਾਇਆ ਹੈ, ਇਹ ਖਿਆਲ ਨਹੀਂ ਕਰਨਾ, ‘ਦਾਣਾ ਪਾਣੀ ਗੁਰੂ ਕਾ"।