ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/286

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੨੨੬)

ਗੁਰੁਮਤ ਮਾਰਤੰਡ (ਭਾਗ ਪਹਿਲਾ)


ਜੀਅ ਦਇਆ ਮਇਆ ਸਰਬਤ੍ਰ ਰਮਣੰ ਪਰਮ ਹੰਸਹ ਰੀਤਿ॥੭॥ [੯੬੦] ਮਹਲਾ ੫, ਵਾਰ ਰਾਮਕਲੀ ੨ (੭) ਸਿਖ ਹੰਸ ਸਰਵਰਿ ਇਕਠੇ ਹੋਏ ਸਤਿਗੁਰ ਕੈ ਹੁਕਮਾਵੈ॥ ਭਾਈ ਗੁਰੁਦਾਸ, ਵਾਰ ੯ ਧਰਮਸਾਲ ਹੈ ਮਾਨਸਰੁ ਹੰਸ ਗੁਰਸਿਖ ਵਾਹੁ। ਰਤਨ ਪਦਾਰਥ ਗੁਰ ਸਬਦੁ ਕਰਿ ਕੀਰਤਨੁ ਖਾਹੁ॥ (੧੪) ਭਾਈ ਗੁਰੁਦਾਸ, ਵਾਰ ੧੧ ਗੁਰਮੁਖਿ ਵੰਸੀ ਪਰਮ ਹੰਸੁ ਕੂੜੁ ਸਚੁ ਨੀਰੁ ਖੀਰੁ ਵਿਲੋਈ।(੧੧) ਭਾਈ ਗੁਰੁਦਾਸ, ਵਾਰ ੧੬ ਗੁਰਮੁਖਿ ਸੁਖ ਫਲੁ ਸਾਧਸੰਗੁ ਪਰਮ ਹੰਸ ਗੁਰਸਿਖ ਸੋਹੰਦੇ। ਇਕ ਮਨਿ ਇਕੁ ਧਿਆਇਦੇ ਦੂਜੈ ਭਾਇ ਨ ਜਾਇ ਫਿਰੰਦੇ। (੮) ਹੰਕਾਰ (ਅਹੰਕਾਰ) [੨੯] ਸਿਰੀਰਾਗੁ ਮਹਲਾ ੩ (੯) ਮੇਰੇ ਮਨ ਤਜਿ ਨਿੰਦਾ ਹਉਮੈ ਅਹੰਕਾਰੁ॥ [੩੯] ਸਿਰੀਰਾਗੁ ਮਹਲਾ ੩ (੩੧) ਜਗਿ ਹਉਮੈ ਮੈਲੁ ਦੁਖੁ ਪਾਇਆ ਮਲੁ ਲਾਗੀ ਦੂਜੈ ਭਾਇ॥ ਮਲੁ ਹਉਮੈ ਧੋਤੀ ਕਿਵੈ ਨ ਉਤਰੈ, ਜੇ ਸਉ ਤੀਰਥ ਨਾਇ॥ [੮੬] ਮਹਲਾ ੩, ਵਾਰ ਸਿਰੀਰਾਗ (੧੧) ਨਾਨਕ ਸੋ ਸੂਰਾ ਵਰੀਆਮੁ ਜਿਨਿ ਵਿਚਹੁ ਦੁਸਟੁ ਅਹੰਕਰਣੁ ਮਾਰਿਆ॥ [੧੦੪] ਮਾਝ ਮਹਲਾ ੫ (੨੫) ਖੁਦੀ ਮਿਟੀ ਚੂਕਾ ਭੋਲਾਵਾ ਗੁਰਿ ਮਨ ਹੀ ਮਹਿ ਪ੍ਰਗਟਾਇਆ ਜੀਉ॥੩॥ [੨੧੨] ਗਉੜੀ ਮਹਲਾ ੫ (੧੫੦) ਹੈ ਕੋਈ ਐਸਾ, ਹਉਮੈ ਤੋਰੈ॥ ਇਸੁ ਮੀਠੀ ਤੇ ਇਹੁ ਮਨੁ ਹੋਰੈ॥੧॥ ਰਹਾਉ॥ ਅਗਿਆਨੀ ਮਾਨੁਖੁ ਭਇਆ ਜੋ ਨਾਹੀ ਸੋ ਲਰੈ॥ ਰੈਣਿ ਅੰਧਾਰੀ ਕਾਰੀਆ ਕਵਨ ਜੁਗਤਿ ਜਿਤੁ ਭਰੈ॥੧॥ ੧ ਗੁਰੁਵੰਸ਼ੀ, ਜਿਨ੍ਹਾਂ ਨੇ ਸਿੱਖ ਧਰਮ ਵਿੱਚ ਜਨਮ ਲਿਆ ਹੈ। ੨ ਹਉਮੈ ਹੰਕਾਰ ਜਦ ਦੋਵੇਂ ਪਦ ਇਕੱਠੇ ਆਉਂਦੇ ਹਨ, ਤਦ ਭਾਵ ਹੁੰਦਾ ਹੈ ਮਨ ਦਾ ਅਭਿਮਾਨ ਅਤੇ ਹੰਕਾਰ ਦਾ ਆਚਰਣ। ੩ ਵਰਜੇ, ਰੋਕੋ। ੪ ਅਭਿਆਨ ਰੂਪ ਅਨ੍ਹੇਰੀ ਰਾਤ ਹੈ, ਕਿਸ ਜੁਗਤੀ ਨਾਲ ਪਹੁ ਵਟੇ? ਅਰਥਾਤ ਨਿੰਮ੍ਰਤਾ ਦਾ ਪ੍ਰਕਾਸ਼ ਹੋਵੇ |