ਗੁਰੁਮਤ ਮਾਰਤੰਡ (ਭਾਗ ਪਹਿਲਾ)
੨੩੧
ਰਹਤਨਾਮਾ ਪ੍ਰਸ਼ਨ ਉੱਤਰ ਭਾਈ ਨੰਦ ਲਾਲ ਕਾ ਧਨ ਕੀਰਤਿ ਸੂਖ ਰਾਜ ਬਡਾਈ। ਯੁਵਤੀ ਸੁਤ ਵਿਦ੍ਯਾ ਬਹੁ ਭਾਈ। ਏ ਸਭ ਦਾਤਿ ਗੁਰੂ ਕੀ ਜਾਨੈ। ਤਾਂ ਤੇ ਨਹਿ ਅਭਿਮਾਨਹਿ ਠਾਨੈ। ਕਹਿਣੀ ਤੇ ਕਰਣੀ ਅਮਲ ਬਿਨਾ ਕਥਨੀ ਦੀ ਗੁਰੁਮਤ ਵਿੱਚ ਨਿਖੇਧੀ ਹੈ। [੩੯] ਸਿਰੀਰਾਗੁ ਮਹਲਾ ੩ (੩੦) [ਅਮਲ] ਸਬਦੁ ਨ ਚੀਨੈ ਕਥਨੀ ਬਦਨੀ ਕਰੋ, ਬਿਖਿਆ ਮਾਹਿ ਸਮਾਨੁ॥੩॥ [੫੯) ਸਿਰੀਰਾਗੁ ਮਹਲਾ ੧, ਅਸਟਪਦੀ (੯) ਕਥਨੈ ਕਹਣਿ ਨ ਛੁਟੀਐ ਨਾ ਪੜਿ ਪੁਸਤਕ ਭਾਰ॥ [੬੫੬] ਸੋਰਠਿ ਕਬੀਰ ਜੀ (੪) ਕਥਨੀ ਕਹਿ ਭਰਮੁ ਨ ਜਾਈ॥ ਸਭ ਕਥਿ ਕਥਿ ਰਹੀ ਲੁਕਾਈ॥ [੮੩੧] ਬਿਲਾਵਲੁ ਮਹਲਾ ੧, ਅਸਟਪਦੀ (੧) २३१ ਗਿਆਨੁ ਗਿਆਨੁ ਕਥੈ ਸਭੁ ਕੋਈ॥ ਕਥਿ ਕਥਿ ਬਾਦੁ ਕਰੇ ਦੁਖੁ ਹੋਈ॥ ਕਥਿ ਕਹਣੇ ਤੇ ਰਹੈ ਨ ਕੋਈ॥ ਬਿਨੁ ਰ ਰਾਤੇ ਮੁਕਤਿ ਨ ਹੋਈ॥੨॥ ਗਿਆਨੁ ਧਿਆਨੁ ਸਭੁ ਗੁਰ ਤੇ ਹੋਈ॥ ਸਾਚੀ ਰਹਤ ਸਾਚਾ ਮਨਿ ਸੋਈ॥ ਮਨਮੁਖ ਕਥਨੀ ਹੈ ਪਰੁ ਰਹਤ ਨ ਹੋਈ॥ [੯੦੦] ਰਾਮਕਲੀ ਮਹਲਾ ੫ (੪੪) ਬੋਲੈ ਝੂਠੁ ਕਮਾਵੈ ਅਵਰਾ, ਤ੍ਰਿਸਨ ਨ ਬੂਝੈ, ਬਹੁਤੁ ਹਇਆ॥ ਅਸਾਧ ਰੋਗੁ ਉਪਜਿਆ ਸੰਤ ਦੂਖਨਿ, ਦੇਹ ਬਿਨਾਸੀ ਮਹਾ ਖਇਆ॥੩॥ [੯੮੧] ਨਟ ਮਹਲਾ ੪, ਅਸਟਪਦੀ (੩) ਮਾਨੁਖੁ ਕਥਿ ਕਥਿ ਲੋਕ ਸੁਨਾਵੈ, ਜੋ ਬੋਲੈ ਸੋ ਨ ਬੀਚਾਰੇ॥ ਸਤਸੰਗਤਿ ਮਿਲੈ ਤ ਦਿੜਤਾ ਆਵੈ, ਹਰਿ ਰਾਮ ਨਾਮਿ ਨਿਸਤਾਰੇ॥੩॥ [੨੪] ਸਿਰੀਰਾਗੁ ਮਹਲਾ ੧ (੨੭) ਅਮਲੁ ਕਰਿ ਧਰਤੀ ਬੀਜੁ ਸਬਦੋ ਕਰਿ, ਸਚ ਕੀ ਆ ਨਿਤ ਦੇਹਿ ਪਾਣੀ॥... ਮਤੁ ਜਾਣ, ਸਹਿ ਗਲੀ ਪਾਇਆ॥ ੧ ਵਹੁਟੀ, ਭਾਰਯਾ। ੨ ਜ਼ਬਾਨ ਦਰਾਜ਼ੀ, ਕਮਾਉਣ ਦੀਆਂ ਨਹੀਂ, ਕੇਵਲ ਕਹਿਣ ਦੀਆਂ ਗੱਲਾਂ ਕਰਦਾ ਹੈ | ੩ ਸਿੱਧਾਂਤ, ਰਹਸਯ।੪ ਨਿਹਾਇਤ ਸ਼ਰਮ ਦੀ ਗੱਲ ਹੈ। ਪ ਤਪੇਦਿਕ, ਮਹਾਂ ਖ਼ਈ ਰੋਗ। ੬ ਤਰਾਵਤ, ਰੰਗਤ, ਅਸਰ। ੭ ਗੱਲਾਂ ਨਾਲ ਪਾ ਲਿਆ ਹੈ।