ਗੁਰੁਮਤ ਮਾਰਤੰਡ (ਭਾਗ ਪਹਿਲਾ)
੨੩3
ਤੈਸੇ ਗੁਰ ਚਰਨ ਸਰਨਿ ਕੋ ਇਹੈ ਗੁਨਾਉ, ਗੁਰ ਉਪਦੇਸ ਕਰਿ ਹਾਰ ਉਰਧਾਰੀਐ॥੩੭੭॥ ਖਾਂਡ ਖਾਂਡ ਕਹੈ ਜਿਹਬਾ ਨ ਸ੍ਵਾਦ ਮੀਠੋ ਆਵੈ, ਅਗਨਿ ਅਗਨਿ ਕਹੈ ਸੀਤ ਨ ਬਿਨਾਸ ਹੈ। ਬੈਦ ਬੈਦ ਕਹੈ ਰੋਗ ਮਿਟਤ ਨ ਕਾਹੂ ਕੋ, ਦਰਬ ਦਰਬ ਕਹੈ ਕੋਊ ਦਰਬਹਿ ਨ ਬਿਲਾਸ ਹੈ। ਚੰਦਨ ਚੰਦਨ ਕਹਤ ਪ੍ਰਗਟੈ ਨ ਸੁਬਾਸ ਬਾਸੂ, ਚੰਦੁ ਚੰਦੁ ਕਹੈ ਉਜਿਆਰੋ ਨ ਪ੍ਰਗਾਸ ਹੈ। ਤੈਸੇ ਗਿਆਨ ਗੋਸਟਿ ਕਹਤੁ ਨ ਰਹਤ ਪਾਵੈ, ਕਰਨੀ ਪ੍ਰਧਾਨ ਭਾਨ ਉਦਤਿ ਅਕਾਸ ਹੈ॥੪੩੭॥ ਪੁਛਤ ਪਥਿਕ ਤਿਹ ਮਾਰਗਿ ਨ ਧਾਰੈ ਪਗੁ, ਪ੍ਰੀਤਮ ਕੇ ਦੇਸ ਕੈਸੇ ਬਾਤਨ ਕੈ ਜਾਈਐ?। ਪੂਛਤ ਹੈ ਬੈਦ ਖਾਤ ਅਉਖਧਿ ਨ ਸੰਜਮ ਸੈ ਕੈਸੇ ਮਿਟੈ ਰੋਗ ਸੁਖ ਸਹਜਿ ਸਮਾਈਐ? ਪੂਛਤ ਸੁਹਾਗਨਿ, • ਕਰਮ ਹੈ ਦੁਹਾਗਨਿ ਕੈ, ਰਿਦੈ ਬਿਭਚਾਰ, ਕਤ ਸਿਹਜਾ ਬੁਲਾਈਐ?। ਗਾਏ ਸੁਨੈ ਆਂਖੇਂ ਮੀਚੈ ਪਾਈਐ ਨ ਪਰਮ ਪਦੁ ਗੁਰ ਉਪਦੇਸੁ ਗਹਿ ਜਉ ਲਉ ਨ ਕਮਾਈਐ॥੪੩੯॥ ਕੱਛ (ਕਛਹਰਾ) ੨੩੩ ਕੱਛ ਇਕ ਤਰ੍ਹਾਂ ਦਾ ਮੁਹਰੀ ਅਤੇ ਨੇਵੇ ਵਾਲਾ ਵੱਡਾ ਜਾਂਘੀਆ ਹੈ, ਜੋ ਸ਼ਰੀਰ ਨੂੰ ਸਾਵਧਾਨ ਰੱਖਦਾ ਹੈ ਅਤੇ ਨੱਚਣ ਕੁੱਦਣ ਵੇਲੇ ਸਹਾਯਤਾ ਦੇਂਦਾ ਅਤੇ ਪੂਰਾ ਪੜਦਾ ਢਕਦਾ ਹੈ। ਦੋ ਭੇਦ ਕਰ ਕੇ ਇਸ ਦੀਆਂ ਕਈ ਸ਼ਕਲਾਂ ਬਣ ਗਈਆਂ ਹਨ, ਪਰ ਜਿਸ ਪ੍ਰਯੋਜਨ ਲਈ ਕੱਛ ਦਾ ਪਹਿਰਨਾ ਵਿਧਾਨ ਹੈ, ਜੋ ਉਸ ਨੂੰ ਪੂਰਾ ਕਰ ਸਕੇ, ਉਹ ਤਰਕ ਯੋਗ੍ਯ ਨਹੀਂ। ਕੱਛ ਧੋ ਕੇ ਬਹੁਤ ਉੱਜਲ ਰੱਖਣੀ ਚਾਹੀਏ। [ਮੈਲੀ ਕੱਛ] ਜੋ ਕੱਛ ਅਤੇ ਪਰਨਾ ਮੈਲਾ ਰੱਖਦੇ ਹਨ, ਉਹ ਨਿਰਮਲਤਾ ਦੇ ਵਿਰੋਧੀ ਹਨ। ੧ ਰਾਹੀ, ਮੁਸਾਫਿਰ। ੨ ਪੰਥ ਨਾਲ। ੩ • ਗ੍ਰਹਿਣ ਕਰ ਕੇ, ਮਨ ਵਿੱਚ ਦ੍ਰਿੜ੍ਹ ਵਸਾ ਕੇ। ਦੱਖਣੀ ਸਿੱਖਾਂ ਦੀਆਂ ਕੱਛਾਂ ਦਸ-ਦਸ ਗਜ਼ ਲੰਮੀਆਂ ਵੇਖੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਧੌਣ ਵੇਲੇ ਹਰ ਰੋਜ਼ ਨਾਲਾ ਕੱਢਿਆ ਜਾਂਦਾ ਹੈ। ਇਹ ਕੱਛਾਂ ਦੋੜ-ਕੁੱਦ ਲਈ ਵਿਘਨਕਾਰੀ ਹਨ।