ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/296

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੨੩੬)

ਗੁਰੁਮਤ ਮਾਰਤੰਡ (ਭਾਗ ਪਹਿਲਾ)


ਜਿਨਾ ਅੰਤਰਿ ਕਪਟੁ ਵਿਕਾਰੁ ਹੈ, ਤਿਨਾ ਰੋਇ ਕਿਆ ਕੀਜੈ?॥ [੪੬੧] ਆਸਾ ਮਹਲਾ ੫, ਛੰਤ (੧੩) ਖੋਟੁ ਨ ਕੀਚਈ ਪ੍ਰਭੁ ਪਰਖਣਹਾਰਾ॥ ਕੂੜੁ ਕਪਟੁ ਕਮਾਵਦੜੇ ਜਨਮਹਿ ਸੰਸਾਰਾ॥ [੪੯੧] ਗੂਜਰੀ ਮਹਲਾ ੩ (੪) ਹਿਰਦੈ ਜਿਨ ਕੈ ਕਪਟੁ ਵਸੈ, ਬਾਹਰਹੁ ਸੰਤ ਕਹਾਹਿ॥ ਤ੍ਰਿਸਨਾ ਮੂਲਿ ਨ ਚੁਕਈ, ਅੰਤਿ ਗਏ ਪਛੁਤਾਹਿ॥੨॥ [੫੨੮] ਦੇਵਗੰਧਾਰੀ ਮਹਲਾ ੪ (੫) ਤੁਮ ਪਵਿਤ੍ਰ ਪਾਵਨ ਪੁਰਖ ਪ੍ਰਭ ਸੁਆਮੀ, ਹਮ ਕਿਉ ਕਰਿ ਮਿਲਹਜੁਠਾਰੀ॥ ਹਮਰੈ ਜੀਇ ਹੋਰੁ, ਮੁਖਿ ਹੋਰੁ ਹੋਤ ਹੈਂ, ਹਮ ਕਰਮਹੀਣ ਕੂੜਿਆਰੀ॥੧॥ [੬੫੨] ਮਹਲਾ ੪, ਵਾਰ ਸੋਰਠਿ (੨੬) ਅੰਤਰਿ ਅਗਿਆਨੁ ਭਈ ਮਤਿ ਮਧਿਮ, ਸਤਿਗੁਰ ਕੀ ਪਰਤੀਤਿ ਨਾਹੀ॥ ਅੰਦਰਿ ਕਪਟੁ, ਸਭੁ ਕਪਟੋ ਕਰਿ ਜਾਣੈ, ਕਪਟੇ ਖਪਹਿ ਖਪਾਹੀ॥ [੭੩੨] ਸੂਹੀ ਮਹਲਾ ੪ (੪) ਹਰਿ ਹਰਿ ਕਰਹਿ ਨਿਤ ਕਪਟੁ ਕਮਾਵਹਿ, ਹਿਰਦਾ ਸੁਧੁ ਨ ਹੋਈ॥ ਅਨਦਿਨੁ ਕਰਮ ਕਰਹਿ ਬਹੁਤੇਰੇ, ਸੁਪਨੈ ਸੁਖੁ ਨ ਹੋਈ॥੧॥ [੭੩੪] ਸੂਹੀ ਮਹਲਾ ੪ (੧੧) ਜੋ ਬਿਨੁ ਪਰਤੀਤੀ ਕਪਟੀ ਕੂੜੀ ਕੂੜੀ ਅਖੀ ਮੀਟਦੇ, ਉਨ ਕਾ ਉਤਰਿ ਜਾਇਗਾ ਝੂਠੁ ਗੁਮਾਨੁ॥੩॥ [੯੧੯] ਰਾਮਕਲੀ ਮਹਲਾ ੩, ਅਨੰਦੁ (੧੯) ਜੀਅਹੁ ਮੈਲੇ, ਬਾਹਰਹੁ ਨਿਰਮਲ॥ ਬਾਹਰਹੁ ਨਿਰਮਲ ਜੀਅਹੁ ਤ ਮੈਲੇ ਤਿਨੀ ਜਨਮੁ ਜੂਐ ਹਾਰਿਆ॥ [੧੨੪੩] ਵਾਰ ਸਾਰੰਗ, ਮਹਲਾ ੪, ਪਉੜੀ (੧੫) ਜਿਨ ਕੈ ਹਿਰਦੈ ਮੈਲੁ ਕਪਟੁ ਹੈ ਬਾਹਰੁ ਧੋਵਾਇਆ॥ ਕੈ ਕੂੜੁ ਕਪਟੁ ਕਮਾਵਦੇ ਕੂੜੁ ਪਰਗਟੀ ਆਇਆ॥ ਅੰਦਰਿ ਹੋਇ ਸੁ ਨਿਕਲੈ ਨਹ ਛਪੈ ਛਪਾਇਆ॥ [੪੭੩] ਮਹਲਾ ੧, ਵਾਰ ਆਸਾ (੨੦) ਜਿਨ੍ ਪਟੁ ਅੰਦਰਿ, ਬਾਹਰਿ ਗੁਦੜੁ, ਤੇ ਭਲੇ ਸੰਸਾਰਿ॥ ੧ ਆਪਣੇ ਤਾਈਂ ਪ੍ਰੇਮੀ ਸਿੱਧ ਕਰਨ ਵਾਸਤੇ ਬਨਾਉਟੀ ਰੋਣਾ। ੨ ਅਪਵਿੱਤ੍ਰ, ਕਪਟੀ। ੩ ਜੋ ਅੰਦਰੋਂ ਰੇਸ਼ਮ ਅਰ ਬਾਹਰੋਂ ਤੱਪੜ ਅਥਵਾ ਗੋਦੜੀ ਤੁਲ ਹਨ।