ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/3

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ੴ ਸਤਿਗੁਰ ਪ੍ਰਸਾਦਿ ॥


ਗੁਰੁਮਤ ਮਾਰਤੰਡ
ਘਨਾਕਸ਼ਰੀ
ਏਕ ਹੀ ਉਪਾਸ੍ਯ ਨਿਰਾਕਾਰ ਗੁਣਾਧਾਰ ਪ੍ਰਭੂ,
ਖੇਲ ਮਾਤ੍ਰ ਕਰੈ ਭਰੈ ਹਰੈ ਜੋਊ ਬ੍ਰਹਮ ਅੰਡ।
ਤਿਸ ਹੀ ਕੀ ਸੇਵਾ ਸਿਮਰਨ ਉਪਦੇਸ਼ ਦਾਤਾ,
ਜਾਤਿ ਪਾਤਿ ਭੇਦ ਭ੍ਰਮ ਕੋ ਕਰੈਯਾ ਖੰਡ ਖੰਡ।
ਭ੍ਰਾਤ੍ਰੀਭਾਵ, ਸੇਵਾ ਜਥੇਬੰਦੀ ਕੋ ਪ੍ਰਚਾਰਕ ਹੈ,
ਗੁਰੁ ਰੀਤਿ ਪ੍ਰੀਤਿ ਪਦ ਸਤ੍ਯਭਾਸ਼ੀ ਹੈ ਉਦੰਡ।
ਗੁਰੁ ਗਿਰਾ ਕਸ਼ਪੱਟੀ ਗੁਰਮਤ ਪ੍ਰਭਾਕਰ,
ਸੁਧਾਕਰ ਸਾਰ ਯਹ “ਗੁਰੁਮਤ ਮਾਰਤੰਡ"