(੨੪੨)
ਗੁਰੁਮਤ ਮਾਰਤੰਡ (ਭਾਗ ਪਹਿਲਾ)
ਕੋਟਿ ਮਹਿਮਾ ਜਾ ਕੀ ਨਿਰਮਲ ਹੰਸ॥ ਕੋਟਿ ਉਸਤਤਿ ਜਾ ਕੀ ਕਰਤ ਬ੍ਰਹਮੰਸ॥ ਕੋਟਿ ਪਰਲਉ ਓਪਤਿ ਨਿਮਖ ਮਾਹਿ॥ ਕੋਟਿ ਗੁਣਾ ਤੇਰੇ ਗਣੇ ਨ ਜਾਹਿ॥੬॥ ਕੋਟਿ ਗਿਆਨੀ ਕਥਹਿ ਗਿਆਨੁ॥ ਕੋਟਿ ਧਿਆਨੀ ਧਰਤ ਧਿਆਨੁ॥ ਕੋਟਿ ਤਪੀਸਰ ਤਪ ਹੀ ਕਰਤੇ॥ ਕੋਟਿ ਮੁਨੀਸਰ ਮੋੁਨਿ ਮਹਿ ਰਹਤੇ॥੭॥ ਅਵਿਗਤ ਨਾਥੁ ਅਗੋਚਰ ਸੁਆਮੀ॥ ਪੂਰਿ ਰਹਿਆ ਘਟ ਅੰਤਰਜਾਮੀ॥ ਜਤ ਕਤ ਦੇਖਉ ਤੇਰਾ ਵਾਸਾ॥ ਨਾਨਕ ਕਉ ਗੁਰਿ ਕੀਓ ਪ੍ਰਗਾਸਾ॥੮॥ (੩੦੧] ਵਾਰ ਗਉੜੀ ੧, ਮਹਲਾ ੪, ਪਉੜੀ (੨) ਤੇਰਾ ਸਰੀਕੁ ਕੋ ਨਾਹੀ, ਜਿਸ ਨੋ ਲਵੈ ਲਾਇ ਸੁਣਾਇਆ॥ [੬] ਆਸਾ ਮਹਲਾ ੧ (ਸੋ ਦਰੁ ੩) ਗੁਣੁ ਏਹੋ ਹੋਰੁ ਨਾਹੀ ਕੋਇ॥ ਨਾ ਕੋ ਹੋਆ ਨਾ ਕੋ ਹੋਇ॥੩॥ [੫੪੯] ਵਾਰ ਬਿਹਾਗੜਾ, ਮਹਲਾ ੪ (੩) ਤੁਧੁ ਜੇਵਡੁ ਹੋਰੁ ਸਰੀਕੁ ਹੋਵੈ ਤਾ ਆਖੀਐ, ਤੁਧੁ ਜੇਵਡੁ ਤੂਹੈ ਹੋਈ॥ [੫੯੨] ਵਾਰ ਵਡਹੰਸ, ਮਹਲਾ ੩ (੧੫) ਤਿਸ ਕਾ ਸਰੀਕੁ ਕੋ ਨਹੀ, ਨਾ ਕੋ ਕੰਟਕੁ ਵੈਰਾਈ॥ [੪੪] ਸਿਰੀਰਾਗੁ ਮਹਲਾ ੫ (੭੭) ਵਰਨਾ ਚਿਹਨਾ ਬਾਹਰਾ ਕੀਮਤਿ ਕਹਿ ਨ ਸਕਾਉ॥ [੫੯੭] ਸੋਰਠਿ ਮਹਲਾ ੧ (੬) ਅਲਖ ਅਪਾਰ ਅਗੰਮ ਅਗੋਚਰ, ਨਾ ਤਿਸੁ ਕਾਲੁ ਨ ਕਰਮਾ॥ ਜਾਤਿ ਅਜਾਤਿ ਅਜੋਨੀ ਸੰਭਉ, ਨਾ ਤਿਸੁ ਭਾਉ ਨ ਭਰਮਾ॥੧॥ ਸਾਚੇ ਸਚਿਆਰ ਵਿਟਹੁ ਕੁਰਬਾਣੁ॥ ਨਾ ਤਿਸੁ ਰੂਪ ਵਰਨੁ ਨਹੀ ਰੇਖਿਆ, ਸਾਚੈ ਸਬਦਿ ਨੀਸਾਣੁ॥ ਰਹਾਉ॥ ਨਾ ਤਿਸੁ ਮਾਤ ਪਿਤਾ ਸੁਤ ਬੰਧਪ, ਨਾ ਤਿਸੁ ਕਾਮੁ ਨ ਨਾਰੀ॥ ਅਕੁਲ ਨਿਰੰਜਨ ਅਪਰ ਪਰੰਪਰੁ ਸਗਲੀ ਜੋਤਿ ਤੁਮਾਰੀ॥੨॥ [੭੨੭] ਤਿਲੰਗ, ਕਬੀਰ (੧) ਹਕੁ ਸਚੁ ਖਾਲਕੁ ਖਲਕ ਮਿਆਨੇ, ਸਿਆਮ ਮੂਰਤਿ ਨਾਹਿ॥੨॥ ੧ ਬ੍ਰਹਮ ਰਿਖੀ। ੨ ਅਤ, ਸੂਖਮ ਸਥੂਲ ਸ਼ਰੀਰ ਤੋਂ ਰਹਿਤ। ੩ ਮੁਕਾਬਲੇ ਰੱਖ ਕੇ 18 ਸਭ ਤੋਂ ਵੱਡਾ ਗੁਣ ਇਹ ਹੈ ਕਿ ਉਸ ਦੇ ਤੁਲ੍ਯ ਕੋਈ ਨਹੀਂ। ੫ ਸੰਕਲਪ, ਮਨ ਦਾ ਤਰੰਗ, ਭਾਵ। ੬ ਗੁਰੁ ਉਪਦੇਸ਼ ਦ੍ਵਾਰਾ ਜਾਣੀਦਾ ਹੈ। ੭ ਰਚਨਾ ਵਿੱਚ ਸਮਾਇਆ ਹੋਇਆ ਹੈ। ੮ ਭਾਵ ਵਿਸ਼ਨੁ ਕ੍ਰਿਸ਼ਨ ਆਦਿ ਰੂਪ ਨਹੀਂ।