ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/316

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੨੫੬)

ਗੁਰੁਮਤ ਮਾਰਤੰਡ (ਭਾਗ ਪਹਿਲਾ)


[੧੧੫੧] ਭੈਰਉ ਮਹਲਾ ੫ (੫੩) ਜਿਸ ਨੋ ਕਰਮੁ ਕਰੇ ਕਰਤਾਰੁ॥ ਸਾਧਸੰਗਿ ਹੋਇ ਤਿਸੁ ਬਿਉਹਾਰੁ॥ [੪੬] ਸਿਰੀਰਾਗੁ ਮਹਲਾ ੫ (੮੨) ਨਾਨਕ, ਸਗਲੇ ਦੋਖ ਉਤਾਰਿਅਨੁ ਪ੍ਰਭੁ ਪਾਰਬ੍ਰਹਮ ਬਖਸਿੰਦੁ॥੪॥ [੪੭] ਸਿਰੀਰਾਗੁ ਮਹਲਾ ੫ (੮੩) ਅਕਿਰਤਘਣਾ ਨੋ ਪਾਲਦਾ ਪ੍ਰਭੁ ਨਾਨਕ ਸਦ ਬਖਸਿੰਦ॥੪॥ [੧੧੧] ਮਾਝ ਮਹਲਾ ੩, ਅਸਟਪਦੀ (੩) 9 ਲੇਖਾ ਮਾਗੈ, ਤਾ ਕਿਨਿ ਦੀ?॥ ਸੁਖੁ ਨਾਹੀ ਫੁਨਿ ਦੂਐ ਤੀਐ॥ [ਦੂਆ ਤੀਆ] ਆਪੇ ਬਖਸਿ ਲਏ ਪ੍ਰਭੁ ਸਾਚਾ, ਆਪੇ ਬਖਸਿ ਮਿਲਾਵਣਿਆ॥੭॥ [੧੭੭] ਗਉੜੀ ਮਹਲਾ ੫ (੭੩) ਉਪਾਵ ਛੋਡਿ ਗਹੁ ਤਿਸ ਕੀ ਓਟ॥ ਨਿਮਖ ਮਾਹਿ ਹੋਵੈ ਤੇਰੀ ਛੋਟਿ॥੩॥ [੨੬੦] ਗਉੜੀ ਬਾਵਨ ਅਖਰੀ, ਮਹਲਾ ੫ (੪੯) ਅਸੰਖ ਖਤੋ ਖਿਨ ਬਖਸਨਹਾਰਾ॥ ਨਾਨਕ ਸਾਹਿਬ ਸਦਾ ਦਇਆਰਾ॥ [੨੬੧] ਗਉੜੀ ਬਾਵਨ ਅਖਰੀ, ਮਹਲਾ ਪ ਲੇਖੈ ਕਤਹਿ ਨ ਛੂਟੀਐ ਖਿਨੁ ਖਿਨੁ ਭੂਲਨਹਾਰ॥ ਬਖਸਨਹਾਰ ਬਖਸਿ ਲੈ, ਨਾਨਕ ਪਾਰਿ ਉਤਾਰ॥੫੨॥ [੨੭੭] ਗਉੜੀ ਸੁਖਮਨੀ, ਮਹਲਾ ੫ (੧੧) ਜਾ ਕਉ ਅਪੁਨੀ ਕਰੈ ਬਖਸੀਸ॥ ਤਾ ਕਾ ਲੇਖਾ ਨ ਗਨੈ ਜਗਦੀਸ॥ [੩੧੭] ਮਹਲਾ ੪ ਵਾਰ, ਗਉੜੀ ੧ (੩੩) ਤੂੰ ਆਪੇ ਬਖਸਿ ਲੈਹਿ ਲੇਖਾ ਛਡੇ॥ [੪੧੨] ਆਸਾ ਮਹਲਾ ੧, ਅਸਟਪਦੀ (੩) ਸਰਬ ਨਿਰੰਤਰਿ ਆਪੇ ਆਪਿ॥ ਕਿਸੈ ਨ ਪੂਛੇ, ਬਖਸੇ ਆਪਿ॥੪॥ [੬੨੪] ਸੋਰਠਿ ਮਹਲਾ ੫ (੬੨) ਜੈਸਾ ਬਾਲਕੁ ਭਾਇ ਸੁਭਾਈ ਲਖ ਅਪਰਾਧ ਕਮਾਵੈ॥ ਕਰਿ ਉਪਦੇਸੁ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ॥ ਪਿਛਲੇ ਅਉਗੁਣ ਬਖਸਿ ਲਏ ਪ੍ਰਭੁ, ਆਗੈ ਮਾਰਗਿ ਪਾਵੈ॥੨॥ ੧ ਹਿਸਾਬ ਕੀਤਾ ਜਾਵੇ ਤਦ ਕੌਣ ਪੂਰਾ ਉਤਰ ਸਕਦਾ ਹੈ? ੨ ਦ੍ਰਿੜ੍ਹ ਇਸਲਾਮ, (ਖ਼ੁਦਾ ਅਤੇ ਰਸੂਲ, ਦੇਖੋ ਇਸ ਵਿਸ਼ਯ ਕੁਰਾਨ, ਸੂਰਤ ਨੂਰ, ਆਯਤ੫੨) ਤ੍ਰ, ਈਸਾਈ ਧਰਮ Trinity ਖ਼ੁਦਾ, ਪਾਕ ਰੂਹ, ਹਜ਼ਰਤ ਈਸਾ। ੩ ਪੈਗੰਬਰ ਮੁਹੰਮਦ ਅਤੇ ਈਸਾ ਮਸੀਹ Jesus ਦੀ ਸਿਫ਼ਾਰਸ਼ ਤੋਂ ਬਿਨਾਂ ਹੀ ੪ ਕਿਸੇ ਪੈਗੰਬਰ ਦੀ ਸਲਾਹ ਨਹੀਂ ਲੈਂਦਾ ਅਰ ਨਾ ਸਿਫ਼ਾਰਿਸ਼ ਨਾਲ ਬਖ਼ਸ਼ਦਾ ਹੈ।