ਗੁਰੁਮਤ ਮਾਰਤੰਡ (ਭਾਗ ਪਹਿਲਾ)
੨੫੭
[੭੧੩] ਟੋਡੀ ਮਹਲਾ ੫ (੯) ਲੇਖਾ ਛੋਡਿ ਅਲੇਖੈ ਛੂਟਹ, ਹਮ ਨਿਰਗੁਨ ਲੇਹੁ ਉਬਾਰੀ॥੧॥ ਸਦ ਬਖਸਿੰਦੁ ਸਦਾ ਮਿਹਰਵਾਨਾ, ਸਭਨਾ ਦੇਇ ਅਧਾਰੀ॥ [੮੫੮] ਬਿਲਾਵਲੁ, ਸਧਨਾਂ ਤਵ ਗੁਨ ਕਹਾ ਜਗਤ ਗੁਰਾ ਜਉ ਕਰਮੁ ਨ ਨਾਸੈ॥ ਸਿੰਘ ਸਰਨ ਕਤ ਜਾਈਐ ਜਉ ਜੰਬੁਕੁ ਗਾਜੈ॥੧॥ ਰਹਾਉ॥ ਕਰਤਾਰ ਦਾਤਾ (ਰਾਜ਼ਿਕ) ਹੈ [੪੫] ਸਿਰੀਰਾਗੁ ਮਹਲਾ ੫ (੮੦) ਥਾਨ ਥਨੰਤਰਿ ਰਵਿ ਰਹਿਆ ਪਾਰਬ੍ਰਹਮੁ ਪ੍ਰਭੁ ਸੋਇ॥ ਸਭਨਾ ਦਾਤਾ ਏਕੁ ਹੈ, ਦੂਜਾ ਨਾਹੀ ਕੋਇ॥ {੧੩੦] ਮਾਝ ਮਹਲਾ ੫, ਅਸਟਪਦੀ (੩੫) 9 2 ਪਹਿਲੋ ਦੇ ਤੈਂ ਰਿਜਕੁ ਸਮਾਹਾ॥ ਪਿਛੋ ਦੇ ਤੈਂ ਜੰਤੁ ਉਪਾਹਾ॥ ਤੁਧੁ ਜੇਵਡੁ ਦਾਤਾ ਅਵਰੁ ਨ ਸੁਆਮੀ, ਲਵੈ ਨ ਕੋਈ ਲਾਵਣਿਆ॥੬॥ [੨੫੭] ਗਉੜੀ ਬਾਵਨ ਅਖਰੀ, ਮਹਲਾ ੫ (੩੪) ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ॥ ਦੇਂਦੇ ਤੋਟਿ ਨ ਆਵਈ, ਅਗਨਤ ਭਰੇ ਭੰਡਾਰ॥ [੨੮੧] ਗਉੜੀ ਸੁਖਮਨੀ ਮਹਲਾ ੫ (੧੪) ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ॥ ਦੇਵਨ ਕੋ ਏਕੈ ਭਗਵਾਨੁ॥ ਜਿਸ ਕੈ ਦੀਐ ਰਹੈ ਅਘਾਇ॥ ਬਹੁਰਿ ਨ ਤ੍ਰਿਸਨਾ ਲਾਗੈ ਆਇ॥ [੫੦੪] ਗੂਜਰੀ ਮਹਲਾ ੧, ਅਸਟਪਦੀ (੨) ਪਵਣੁ ਪਾਣੀ ਅਗਨਿ ਤਿਨਿ ਕੀਆ, ਬ੍ਰਹਮਾ ਬਿਸਨੁ ਮਹੇਸ ਅਕਾਰ॥ ਸਰਬੇ ਜਾਚਿਕ ਤੂੰ ਪ੍ਰਭੁ ਦਾਤਾ, ਦਾਤਿ ਕਰੇ ਅਪੁਨੈ ਬੀਚਾਰ॥੪॥ ਕੋਟਿ ਤੇਤੀਸ ਜਾਚਹਿ ਪ੍ਰਭ ਨਾਇਕ, ਦੇਦੇ ਤੋਟਿ ਨਾਹੀ ਭੰਡਾਰ॥ [੬੫੨] ਵਾਰ ਸੋਰਠਿ, ਮਹਲਾ ੪, ਪਉੜੀ (੨੫) ਰੈਣਿ ਦਿਨਸੁ ਪਰਭਾਤਿ ਤੂਹੈ ਹੀ ਗਾਵਣਾ॥ ਜੀਅ ਜੰਤ ਸਰਬਤ ਨਾਉ ਤੇਰਾ ਧਿਆਵਣਾ॥ ਤੂ ਦਾਤਾ ਦਾਤਾਰੁ, ਤੇਰਾ ਦਿਤਾ ਖਾਵਣਾ॥ ੧ ਪਹੁੰਚਾਇਆ ਹੈ, ਜਮ੍ਹਾਂ ਕੀਤਾ ਹੈ। ੨ ਉਤਪੰਨ ਕੀਤਾ। ੩ ਤੇਰੀ ਤੁਲਤਾ ਕਿਸੇ ਨੂੰ ਨਹੀਂ ਦਿੱਤੀ ਜਾ ਸਕਦੀ। । ੪ [ਭਗਵਾਨ] ਭਗ ਨਾਮ ਪ੍ਰਕਾਸ਼ ਅਤੇ ਗ੍ਯਾਨ ਦਾ ਹੈ। ਸਭ ਦਾ ਪ੍ਰਕਾਸ਼ਕ ਅਤੇ ਨਿੱਤ ਗ੍ਯਾਨ ਸਰੂਪ ਵਾਹਗੁਰੂ ਹੈ। ਸੰਸਕ੍ਰਿਤ ਦੇ ਵਿਦਵਾਨਾਂ ਨੇ-ਏਸ਼੍ਵਰਯ, ਬਲ, ਯਸ਼, ਸ੍ਰੀ, ਗ੍ਯਾਨ, ਅਰ ਵੈਰਾਗ, ਇਨ੍ਹਾਂ ਛੀ (ਭਗ) ਗੁਣਾਂ ਦੇ ਧਾਰਣ ਵਾਲੇ ਦਾ ਨਾਮ ‘ਭਗਵਾਨ ਮੰਨਿਆ ਹੈ। ੨੫੭