(੨੫੮)
ਗੁਰੁਮਤ ਮਾਰਤੰਡ (ਭਾਗ ਪਹਿਲਾ)
[੧੨੩੯] ਮਹਲਾ ੨, ਵਾਰ ਸਾਰੰਗ (੪) ਨਾਨਕ ਏਕੀ ਬਾਹਰਾ ਦੂਜਾ ਦਾਤਾ ਨਾਹਿ॥ ਕਰਤਾ ਸੋ ਸਾਲਾਹੀਐ ਜਿਨਿ ਕੀਤਾ ਆਕਾਰੁ॥ ਦਾਤਾ ਸੋ ਸਾਲਾਹੀਐ ਜਿ ਸਭਸੈ ਦੇ ਆਧਾਰੁ॥ [੧੪੨੮) ਸਲੋਕ ਮਹਲਾ ੯ ਜਗਤੁ ਭਿਖਾਰੀ ਫਿਰਤੁ ਹੈ ਸਭ ਕੋ ਦਾਤਾ ਰਾਮੁ॥ ਕਹੁ ਨਾਨਕ ਮਨ ਸਿਮਰੁ ਤਿਹ ਪੂਰਨ ਹੋਵਹਿ ਕਾਮ॥੪੦॥ ਜਾਪੂ-ਪਾਤਸ਼ਾਹੀ ੧੦ ਕਿ ਕਾਰਨ ਕੁਨਿੰਦ ਹੈਂ। ਕਿ ਰੋਜ਼ੀ ਦਿਹੰਦ ਹੈਂ॥੧੦੯॥ ਅਕਾਲ ਉਸਤਤਿ 4 ਬੀਰ ਅਪਾਰ ਬਡੇ ਬਰਿਆਰ, ਅਬਿਚਾਰਹਿ ਸਾਰ ਕੀ ਧਾਰ ਭਛੱਯਾ॥ ਤੋਰਤ ਦੇਸ ਮਲਿੰਦ ਮਵਾਸਨ, ਮਾਤੇ ਗਜਾਨ ਕੇ ਮਾਨ ਮਲੱਯਾ॥ ਗਾੜ੍ਹੇ ਗੜ੍ਹਾਨ ਕੇ ਤੋੜਨਹਾਰ, ਸੁ ਬਾਤਨ ਹੀਂ ਚਕ ਚਾਰ ਲਵੱਯਾ॥ ਸਾਹਿਬੁ ਸ੍ਰੀ ਸਭ ਕੋ ਸਿਰ ਨਾਇਕ, ਜਾਚਕ ਅਨੇਕ ਸੁ ਏਕ ਦਿਵੱਯਾ॥੬॥੨੬॥ ਦੀਨਨ ਕੀ ਪਰਤਿਪਾਲ ਕਰੈ ਨਿਤ, ਸੰਤ ਉਬਾਰ ਗਨੀਮਨ ਗਾਰੈ॥ ਦੀਨ ਪੱਛ ਪਸ਼ੂ ਨ ਨਾਗ ਨਰਾਧਿਪ, ਸਰਬ ਸਮੈ ਸਭ ਕੋ ਪ੍ਰਤਿਪਾਰੈ॥ ਪੋਖਤ ਹੈ ਜਲ ਮੈ ਥਲ ਮੈ ਕਲ ਕੋ ਨਹੀ ਕਰਮ ਬਿਚਾਰੈ॥ ਦਇਆਲਦਇਆਨਿਧਿ,ਦੋਖਨ ਦੇਖਤ ਹੈ,ਪਰਦੇਤ ਨਹਾਰੈ॥੧॥੨੪੩॥ ਦਾਹਤ ਹੈ ਦੁਖ ਦੋਖਨ ਕੋ ਦਲ, ਦੁੱਜਨ ਕੇ ਪਲ ਮੈ ਦਲ ਡਾਰੇ॥ ਖੰਡ ਅਖੰਡ ਪ੍ਰਚੰਡ ਪ੍ਰਹਾਰਨਿ, ਪੂਰਨ ਪ੍ਰੇਮ ਕੀ ਪ੍ਰੀਤ ਸਭਾਗੈ॥ ਪਾਰ ਨ ਪਾਇ ਸਕੈ ਪਦਮਾਪਤਿ, ਬੇਦ ਕਤੇਬ ਅਭੇਦ ਉਚਾਰੈ॥ ਰੋਜੀ ਹੀ ਰਾਜ` ਬਿਲੋਕਤ ਰਾਜਕ, ਰੋਖ ਰੂਹਾਨ ਕੀ ਰੋਜੀਨ ਟਾਰੈ॥੨॥੨੪੪॥ ਕਾਮ ਨ ਕ੍ਰੋਧ ਨ ਲੋਭ ਨ ਮੋਹ ਨ, ਰੋਗ ਨ ਸੋਗ ਨ ਭੋਗ ਨ ਭੈ ਹੈ॥ १३ ੧ ਬਲਵਾਨ 93 ੨ ਆਪਣੇ ਮਰਣ ਜੀਉਣ ਦਾ ਵਿਚਾਰ ਛੱਡ ਕੇ, ਲੋਹੇ ਦੀ ਧਾਰ ਮੂੰਹ ਤੇ ਸਹਾਰਨ ਵਾਲੇ। ੩ ਮਲ੍ਹ ਦੇਣ(ਕੁਚਲਨ) ਵਾਲੇ। ੪ ਆਕੀਆਂ ਨੂੰ। ਨੂੰ ੫ ਬਚਨਾਂ ਨਾਲ (ਮਾਰੇ ਬੁਕਾਰੋ ਨਾਲ) ਹੀ ਚਾਰੇ ਦਿਸ਼ਾਂ ਸਰ (ਫ਼ਤਹਿ) ਕਰਨ ਵਾਲੇ ੬ ਪਹਾੜ। ੭ ਰਾਜੇ, ਮਹਾਰਾਜੇ। ੮ ਜੀਵਾਂ ਦੋ ਦੂਸ਼ਨ ਦੇਖਦਾ ਹੈ। ੯ ਸ਼ਸਧਾਰੀ ਮਹਾਨ ਯੋਧਿਆਂ ਨੂੰ ੧੦ ਵਿਸ਼ਨੂ, ਲਛਮੀ ਦਾ ਭਰਤਾ। (ਦੇਖੋ ਅਗਲੇ ਸਵੈਯੇ ਵਿੱਚ ਪਦਮਾਪਤਿ ਸ਼ਬਦ ਦਾ ਫੁਟ ਨੋਟ) ੧੧ ਗੁਪਤ ਭੇਦ। ੧੨ ਖਫ਼ਾ ਹੋ ਕੇ ਜੀਵਾਂ ਦੀ ਰੋਜ਼ੀ ਬੰਦ ਨਹੀਂ ਕਰਦਾ। ੧੩ ਇਸ ਸਵੈਯੇ ਵਿੱਚ ‘ਪਦਮਪਤਿ ਦਾ ਨਿਰਣਯ ਕਰ ਕੇ ਸਾਫ ਦਸ ਦਿੱਤਾ ਹੈ, [ ਪਦਮਾਪਤਿ ਗੁਰੁਬਾਣੀ ਵਿੱਚ ਸ੍ਰੀਪਤਿ, ਪਦਮਾਪਤਿ, ਵਿਸ਼ਨੁ ਅਤੇ ਹਰਿ ਆਦਿਕ ਨਾਮ ਬਹੁਤ ਥਾਈਂ ਦੇਵਤਿਆਂ ਦਾ ਅਰਥ ਰੱਖਦੇ ਹਨ ਅਤੇ ਬਹੁਤ ਥਾਵਾਂ ਵਿੱਚ ਕੇਵਲ ਅਕਾਲ ਬੋਧਕ ਹੈਨ | -