ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/331

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਰੁਮਤ ਮਾਰਤੰਡ (ਭਾਗ ਪਹਿਲਾ)

੨੭੧


ਛਤੀਹ ਅੰਮ੍ਰਿਤ ਜਿਨਿ ਭੋਜਨ ਦੀਏ॥ ਅੰਤਰਿ ਥਾਨੁ ਠਹਰਾਵਨ ਕਉ ਕੀਏ॥ ਬਸੁਧਾ ਦੀਓ ਬਰਤਨਿ ਬਲਨਾ॥ ਤਿਸੁ ਠਾਕੁਰ ਕੇ ਚਿਤਿ ਰਖੁ ਚਰਨਾ॥੪॥ ਪੇਖਨ ਕਉ ਨੇਤ੍ਰ, ਸੁਨਨ ਕਉ ਕਰਨਾ॥ ਹਸਤ ਕਮਾਵਨ, ਬਾਸਨ ਰਸਨਾ॥ ਚਰਨ ਚਲਨ ਕਉ, ਸਿਰੁ ਕੀਨੋ ਮੇਰਾ॥ ਮਨ, ਤਿਸੁ ਠਾਕੁਰ ਕੋ ਪੂਜਹੁ ਪੈਰਾ॥੫॥ ਅਪਵਿਤ੍ਰ ਪਵਿਤ੍ਰ ਜਿਨਿ ਤੂ ਕਰਿਆ॥ ਸਗਲ ਜੋਨਿ ਮਹਿ ਤੂ ਸਿਰਿ ਧਰਿਆ॥... ਕਰਤਾਰ ਨਾਲ ਮਿਲਾਪ [੧੦੬] ਮਾਝ ਮਹਲਾ ੫ (੪੨) ਪ੍ਰਭ ਮਿਲਣੈ ਕੀ ਏਹ ਨੀਸਾਣੀ॥ ਮਨਿ ਇਕੋ ਸਚਾ, ਹੁਕਮੁ ਪਛਾਣੀ॥ ਸਹਜਿ ਸੰਤੋਖਿ ਸਦਾ ਤ੍ਰਿਪਤਾਸੇ ਅਨਦੁ ਖਸਮ ਕੈ ਭਾਣੈ ਜੀਉ॥੩॥ [੨੧੫] ਗਉੜੀ ਮਹਲਾ ੫ (੧੬੧) ਪਾਇਆ ਲਾਲੁ ਰਤਨੁ ਮਨਿ ਪਾਇਆ॥ ਤਨੁ ਸੀਤਲੁ ਮਨੁ ਸੀਤਲੁ ਥੀਆ, ਸਤਗੁਰ ਸਬਦਿ ਸਮਾਇਆ॥੧॥ ਰਹਾਉ॥ ਲਾਥੀ ਭੁੱਖ ਤ੍ਰਿਸਨ ਸਭ ਲਾਥੀ, ਚਿੰਤਾ ਸਗਲ ਬਿਸਾਰੀ॥ ਕਰੁ ਮਸਤਕਿ ਗੁਰਿ ਪੂਰੈ ਧਰਿਓ, ਮਨੁ ਜੀਤੋ ਜਗੁ ਸਾਰੀ॥੧॥ ਤ੍ਰਿਪਤਿ ਅਘਾਇ ਰਹੇ ਰਿਦ ਅੰਤਰਿ, ਡੋਲਨ ਤੋ ਅਬ ਚੂਕੇ॥ ਅਖੁਟੁ ਖਜਾਨਾ ਸਤਿਗੁਰਿ ਦੀਆ, ਤੋਟਿ ਨਹੀ ਰੇ ਮੂਕੇ॥੨॥ [੭੧੬] ਟੋਡੀ ਮਹਲਾ ੫ (੨੪) ਸੰਤ ਪ੍ਰਸਾਦਿ ਮੇਰੇ ਪੂਰ ਮਨੋਰਥ, ਕਰਿ ਕਿਰਪਾ ਭੇਟੇ ਗੁਣਤਾਸ॥ ਸਾਂਤਿ ਸਹਜ ਸੂਖ ਮਨਿ ਉਪਜਿਓ, ਕੋਟਿ ਸੂਰ ਨਾਨਕ ਪਰਗਾਸ॥੨॥ [੮੪੬] ਬਿਲਾਵਲੁ ਮਹਲਾ ੫, ਛੰਤ (੨) ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ॥ ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ॥ ਬ੍ਰਹਮੁ ਦੀਸੈ ਬ੍ਰਹਮੁ ਸੁਣੀਐਂ, ਏਕੁ ਏਕੁ ਵਖਾਣੀਐ॥ ਆਤਮ ਪਸਾਰਾ ਕਰਣਹਾਰਾ ਪ੍ਰਭ ਬਿਨਾ ਨਹੀਂ ਜਾਣੀਐ॥ ੧ ਵਿਲਯਨ, ਜੀਵਨ ਵਿਤਾਉਣ ਲਈ। ੩ ਦਿਮਾਗ ਸਭ ਦਾ ਸਰਦਾਰ ਰਚਿਆ। ੨ ਵਾਸ਼ਨਾ ਲੈਣ ਨੂੰ ਨੱਕ ੴ ਪੂਰਣ