ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/345

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਰੁਮਤ ਮਾਰਤੰਡ (ਭਾਗ ਪਹਿਲਾ)

੨੮੫


ਸੰਸਾ ਸਦ ਹਿਰਦੈ ਬਸੈ, ਕਉਨੁ ਹਿਰੈ ਅਭਿਮਾਨੁ॥੩॥... ਅਨਿਕ ਜਤਨ ਨਿਗ੍ਰਹ ਕੀਏ, ਟਾਰੀ ਨ ਟਰੈ ਭ੍ਰਮ ਫਾਸ॥ ਨ ਪ੍ਰੇਮ ਭਗਤਿ ਨਹੀ ਊਪਜੈ ਤਾ ਤੇ ਰਵਿਦਾਸ ਉਦਾਸ॥੮॥ [੪੯੫] ਗੂਜਰੀ ਮਹਲਾ ੫ (੨) ੨੮੫ [ ਖਟ ਕਰਮ ] ਕਿਰਿਆਚਾਰ ਕਰਹਿ ਖਟੁ ਕਰਮਾ ਇਤੁ ਰਾਤੇ ਸੰਸਾਰੀ॥ ਅੰਤਰਿ ਮੈਲੁ ਨ ਉਤਰੈ ਹਉਮੈ ਬਿਨੁ ਗੁਰ ਬਾਜੀ ਹਾਰੀ॥੧॥... ਅਠਸਠਿ ਮਜਨੁ ਕਰਿ ਇਸਨਾਨਾ ਭ੍ਰਮਿ ਆਏ ਧਰ ਸਾਰੀ॥ ਅਨਿਕ ਸੋਚ ਕਰਹਿਦਿਨਰਾਤੀ,ਬਿਨੁ ਸਤਿਗੁਰਅੰਧਿਆਰੀ॥੩॥ ਧਾਵਤ ਧਾਵਤ ਸਭੁ ਜਗੁ ਧਾਇਓ ਅਬ ਆਏ ਹਰਿ ਦੁਆਰੀ॥ ਦੁਰਮਤਿ ਮੇਟਿ ਬੁਧਿ ਪਰਗਾਸੀ ਜਨ ਨਾਨਕ ਗੁਰਮੁਖਿ ਤਾਰੀ॥੪॥ [੮੯੧] ਰਾਮਕਲੀ ਮਹਲਾ ੫ (੨੮) ਰਾਮ ਨਾਮ ਗੁਣ ਗਾਇ ਪੰਡਿਤ॥ ਕਰਮ ਕਾਂਡ ਅਹੰਕਾਰੁ ਨ ਕਾਜੈ ਕੁਸਲ ਸੇਤੀ ਘਰਿ ਜਾਹਿ ਪੰਡਿਤ॥੧॥ [੧੨੪੭] ਮਹਲਾ ੩, ਵਾਰ ਸਾਰੰਗ (੨੬) ਜਿਨੀ ਨਾਮੁ ਵਿਸਾਰਿਆ ਬਹੁ ਕਰਮ ਕਮਾਵਹਿ ਹੋਰਿ॥ ਨਾਨਕ ਜਮ ਪੁਰਿ ਬਧੇ ਮਾਰੀਅਹਿ ਜਿਉ ਸੰਨ੍ਹੀ ਉਪਰਿ ਚੋਰ॥੧॥ [੧੪੨੩] ਮਹਲਾ ੪, ਸਲੋਕ ਵਾਰਾਂ ਤੇ ਵਧੀਕ [੧੯] ਮਨਮੁਖਿ ਹੁਕਮੁ ਨ ਬੂਝੈ ਬਪੁੜੀ ਨਿਤ ਹਉਮੈ ਕਰਮ ਕਮਾਇ॥ ਵਰਤ ਨੇਮੁ ਸੁਚ ਸੰਜਮੁ ਪੂਜਾ ਪਾਖੰਡਿ ਭਰਮੁ ਨ ਜਾਇ॥ ਅੰਤਰਹੁ ਕੁਸੁਧੁ ਮਾਇਆ ਮੋਹਿ ਬੇਧੇ, ਜਿਉ ਹਸਤੀ ਛਾਰੁ ਉਡਾਏ॥ ਜਿਨਿ ਉਪਾਏ ਤਿਸੈ ਨ ਚੇਤਹਿ ਬਿਨੁ ਚੇਤੇ ਕਿਉ ਸੁਖੁ ਪਾਏ॥ ਕਰਾਮਾਤ ਸਤਿਗੁਰਾਂ ਦੀ ਆਤਮਿਕ ਕਰਾਮਾਤ, ਜਿਸ ਨਾਲ ਕੁਕਰਮੀਆਂ ਨੂੰ ਸੁਕਰਮੀ, ਨਾਸਤਿਕਾਂ ਨੂੰ ਆਸਤਿਕ, ਆਲਸੀਆਂ ਨੂੰ ਕਰਮ ਯੋਗੀ, ਜਾਤਿ ਵਿਰੋਧੀਆਂ ਨੂੰ ਕੌਮ ਦੇ ਪਿਆਰੇ ਅਤੇ ਸੇਵਕ ਕਰ ਦਿੱਤਾ,ਸਮਝੇ ਬਿਨਾ,ਅਨੇਕਇਤਿਹਾਸਲੇਖਕਾਂਨੇਗੁਰੂ ਸਾਹਿਬ ਨੂੰ ਪ੍ਰਤਿ ਵਿਰੁੱਧ ਕਰਾਮਾਤ ਕਰਨ ਵਾਲੇ ਮੰਨ ਕੇ ਬਹੁਤ ੧ ਜੱਗ ਕਰਨਾ, ਕਰਾਉਣਾ, ਦਾਨ ਦੇਣਾ, ਲੈਣਾ, ਵੇਦ ਪੜ੍ਹਨਾ, ਪੜ੍ਹਾਉਣਾ। ਪਰਾਸ਼ਰ ਰਿਖੀ ਨੋ ਖਟ ਕਰਮ ਇਹ ਦੱਸੇ ਹਨ:—ਸੰਗ੍ਯਾ, ਸਨਾਨ, ਜਪ, ਹਵਨ, ਸਨ੍ਯਾਸ, ਮੰਤਰ ਸਾਧਨ ਅਤੇ ਦੇਵ ਪੂਜਾ ਖਟ ਕਰਮ ਹੈਨ। ੨ ਮੰਜਨ ਸਨਾਨ। ਗੋਡਾ ਮਾਰ ਕੋ ਨ੍ਹਾਉਣਾ, ਪਾਣੀ ਵਿੱਚ ਟੁੱਭੀ ਲਾ ਕੇ ਸਨਾਨ ਕਰਨਾ ੩ ਅਨੇਕ ਪ੍ਰਕਾਰ ਦੀ ਪਵਿੱਤ੍ਰਤਾ, ਸ਼ੋਚ।