(੨੮੬)
ਗੁਰੁਮਤ ਮਾਰਤੰਡ (ਭਾਗ ਪਹਿਲਾ)
ਪ੍ਰਸੰਗ ਅਜੇਹੇ ਲਿਖ ਦਿਤੇ ਹਨ, ਜਿਨ੍ਹਾਂ ਤੋਂ ਉਸਤਤਿ ਯਾਜ ਨਿੰਦਾ ਪ੍ਰਗਟ ਹੁੰਦੀ ਹੈ। ਦੇਖੋ ਕਰਾਮਾਤ ਸੰਬੰਧੀ ਅੱਗੇ ਲਿਖੇ ਵਾਕ:9 [੧੪੭] ਮਹਲਾ ੧ ਵਾਰ ਮਾਝ (੧੯) ਪਹਿਰਾ ਅਗਨਿ ਹਿਵੈ ਘਰੁ ਬਾਧਾ ਭੋਜਨੁ ਸਾਰੁ ਕਰਾਈ॥ ਸਗਲੇ ਦੂਖ ਪਾਣੀ ਕਰਿ ਪੀਵਾ ਧਰਤੀ ਹਾਕ ਚਲਾਈ॥ ਧਰਿ ਤਾਰਾਜੀ ਅੰਬਰੁ ਤੋਲੀ ਪਿਛੈ ਟੰਕੁ ਚੜਾਈ॥ ਏਵਡੁ ਵਧਾ ਮਾਵਾ ਨਾਹੀ ਸਭਸੈ ਨਥਿ ਚਲਾਈ॥ ਏਤਾ ਤਾਣੁ ਹੋਵੈ ਮਨ ਅੰਦਰਿ ਕਰੀ ਭਿ ਆਖਿ ਕਰਾਈ॥ ਜੇਵਡੁ ਸਾਹਿਬੁ ਤੇਵਡ ਦਾਤੀ ਦੋ ਦੇ ਕਰੇ ਰਜਾਈ॥ ਨਾਨਕ ਨਦਰਿ ਕਰੇ ਜਿਸੁ ਊਪਰਿ ਸਚਿ ਨਾਮਿ ਵਡਿਆਈ॥੧॥ [੪੭੫] ਮਹਲਾ ੨, ਵਾਰ ਆਸਾ (੨੩) ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ॥੧॥ [੬੫੦] ਮਹਲਾ ੩, ਵਾਰ ਸੋਰਠਿ (੨੦) ਬਿਨੁ ਨਾਵੈ ਪੈਨਣੁ ਖਾਣੁ ਸਭੁ ਬਾਦਿ ਹੈ ਧਿਗੁ ਸਿਧੀ ਧਿਗੁ ਕਰਮਾਤਿ॥ ਸਾ ਸਿਧਿ ਸਾ ਕਰਮਾਤਿ ਹੈ ਅਚਿੰਤੁ ਕਰੇ ਜਿਸੁ ਦਾਤਿ॥ ਨਾਨਕ ਗੁਰਮੁਖਿ ਹਰਿ ਨਾਮੁ ਮਨਿ ਵਸੈ ਏਹਾ ਸਿਧਿ ਏਹਾ ਕਰਮਾਤਿ॥੨॥ ਭਾਈ ਗੁਰਦਾਸ ਵਾਰ ੧ ਸਿਧਿ ਬੋਲਨਿ, ‘ਸੁਣਿ ਨਾਨਕਾ! ਤੁਹਿ ਜਗ ਨੋ ਕਰਾਮਾਤਿ ਦਿਖਾਈ। ਕੁਝ ਵਿਖਾਲੀਂ ਅਸਾਂ ਨੋ, ਤੁਹਿ ਕਿਉਂ ਢਿਲ ਅਵੇ ਲਾਈ?” ਬਾਬਾ ਬੋਲੇ, ‘ਨਾਥ ਜੀ! ਅਸਿ ਵੇਖਣਿ ਜੋਗੀ, ਵਸਤੁ ਨ ਕਾਈਂ। ਗੁਰੁ ਸੰਗਤਿ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ।... ਸਿਧਿ ਤੰਤ੍ਰ ਮੰਤ੍ਰੁ ਕਰਿ ਝੜਿ ਪਏ, ਸਬਦਿ ਗੁਰੂ ਕੇ ਕਲਾ ਛਪਾਈ॥(੪੨) ਬਾਬਾ ਬੋਲੇ, ‘ਨਾਥ' ਜੀ! ਸਬਦੁ ਸੁਨਹੁ, ਸਚੁ ਮੁਖਹੁ ਅਲਾਈ। ਬਾਝੋਂ ਸਚੇ ਨਾਮ, ਦੇ ਹੋਰੁ ਕਰਾਮਾਤਿ ਅਸਾਂ ਤੇ ਨਾਹੀਂ। ੧ ਹਿਮ (ਬਰਫ਼) ਵਿੱਚ। ੨ ਕਰਾਮਾਤ, ਸਿਧੀ ਦਾ ਚਮਤਕਾਰ, ਬਜ਼ੁਰਗੀ, ਕਰਾਮਾਤ ਦਾ ਬਹੁ ਵਚਨ ਕਰਾਮਾਤ ਹੈ। ੩ ਇਤਨੀ। ੪ ਸਾਡੇ ਪਾਸ ਬੁਆਡੇ ਜਹੇ ਚੇਟਕੀਆਂ ਦੇ ਦਿਖਾਉਣ ਨੂੰ ਕੁਛ ਨਹੀਂ, ਭਾਵ ਇਹ ਹੈ ਕਿ ਸਾਡੇ ਪਾਸ ਜੋ ਪਰਮਾਰਥ ਵਸਤੂ ਹੈ, ਉਸ ਦੇ ਦੇਖਣ ਲਈ ਆਪ ਪਾਸ ਨੋਤਰ ਨਹੀਂ: ਨਾਨਕ ਸੇ ਅਖੜੀਆਂ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ॥” (ਵਡਹੰਸੁ ਮਹਲਾ ੫) ੫ ਥੋੜੀ ਜੇਹੀ। ੬ ਸਿਧ ਤੰਤ੍ਰ ਮੰਤ੍ਰ ਕਰ ਕੇ ਹਾਰ ਗਏ, ਸ਼ਰਮਿੰਦੇ ਹੋ ਕੇ ਪਿੱਛੇ ਹਟ ਗਏ। ੭ ਸਤ੍ਯ ਨਾਮ ਜੋ ਸਰਬ ਸ਼ਕਤੀਆਂ ਦਾ ਪੁੰਜ ਹੈ, ਉਸ ਤੋਂ ਬਿਨਾਂ, ਹੋਰ ਦਿਖਾਵੇ ਮਾਤ੍ਰ ਭੀ ਪਾਖੰਡ ਭੀ ਰਚਨਾ ਰੁਪ ਕਰਾਮਾਤ ਸਾਡੇ ਪਾਸ ਨਹੀਂ“ ਰਿਧਿ ਸਿਧਿ ਅਵਰਾ ਸਾਦ॥” (ਜਪੁ)