ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/350

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੨੯੦)

ਗੁਰੁਮਤ ਮਾਰਤੰਡ (ਭਾਗ ਪਹਿਲਾ)


ਸਾ ਧਰਤੀ ਸੋ ਪਉਣੁ ਝੁਲਾਰੇ ਜੁਗ ਜੀਅ ਖੇਲੇ ਥਾਵ ਕੈਸੇ॥੧॥... ਕਿਤੈ ਦੇਸਿ ਨ ਆਇਆ ਸੁਣੀਐ ਤੀਰਥ ਪਾਸਿ ਨ ਬੈਠਾ॥ ਦਾਤਾ ਦਾਨੁ ਕਰੇ ਤਹ ਨਾਹੀ ਮਹਲ ਉਸਾਰਿ ਨ ਬੈਠਾ॥੨॥ ਜੇ ਕੋ ਸਤੁ ਕਰੇ ਸੋ ਛੀਜੈ ਤਪ ਘਰਿ ਤਪੁ ਨ ਹੋਈ॥ ਜੇ ਕੋ ਨਾਉ ਲਏ ਬਦਨਾਵਾਂ ਕਲਿ ਕੇ ਲਖਣ ਏਈ॥੩॥ ਕੜਾਹ ਪ੍ਰਸ਼ਾਦ ਗੁਰੂ ਨਾਨਕ ਦੇਵ ਨੇ, ਇਕੇ ਫ਼ਰਸ਼ 'ਤੇ ਬੈਠੇ ਸਾਰੇ ਮਨੁੱਖਾਂ ਨੂੰ ਕੜਾਹ ਪ੍ਰਸ਼ਾਦ ਛਕਾ ਕੇ ਜਾਤਿ ਅਭਿਮਾਨ ਅਤੇ ਛੂਤ ਦਾ ਰੋਗ ਮਿਟਾ ਦਿੱਤਾ। ਭਾਈ ਗੁਰਦਾਸ ਜੀ ਨੇ ਕੜਾਹ ਪ੍ਰਸ਼ਾਦ ਦਾ ਨਾਉਂ ਪੰਚਾਮ੍ਰਿਤ ਲਿਖਿਆ ਹੈ— [ਪੰਚਾਮ੍ਰਿਤ] ] ਖਾਂਡ ਘ੍ਰਿਤ ਚੂਨ ਜਲ ਪਾਵਕ ਇਕਤ੍ਰ ਭਏ, ਪੰਚ ਮਿਲਿ ਪ੍ਰਗਟ ਪੰਚਾਮ੍ਰਿਤ ਪ੍ਰਗਾਸ ਹੈ।” (ਕਬਿੱਤ ੧੨੪) ਬਹੁਤ ਵਿਦਵਾਨਾਂ ਨੇ ਪੰਜਵਾਂ ਪਦਾਰਥ ਬਾਦਾਮ ਅਤੇ ਚਰੰਜੀ ਮੇਵਾ ਮੰਨਿਆ ਹੈ। ਗੁਰੂ ਪ੍ਰਤਾਪ ਸੂਰਯ ਦੇ ਦੂਜੇ ਅਯਨ ਦੇ ਚੌਥੀਹਵੇਂ ਅਧ੍ਯਾਯ ਵਿੱਚ ਅਤੇ ਹੋਰ ਅਨੇਕ ਥਾਂ ਭੀ ਕੜਾਹ ਪ੍ਰਸ਼ਾਦ ਦਾ ਨਾਉਂ ਪੰਚਾਮ੍ਰਿਤ ਵੇਖੀਦਾ ਹੈ:“ਸਗਲ ਦੇਗ਼ ਪਰ ਦੇਹੁ ਲਗਾਈ। ਪੰਚਾਂਮ੍ਰਿਤ ਆਦਿਕ ਕਰਿਵਾਈ।” (੧੨) [ ਮਹਾਂ ਪ੍ਰਸ਼ਾਦ ] ਕੜਾਹ ਪ੍ਰਸ਼ਾਦ ਦਾ ਵਿਸ਼ੇਸ਼ਣ ਮਹਾਂ ਪ੍ਰਸ਼ਾਦ ਭੀ ਭਾਈ ਗੁਰੂਦਾਸ ਜੀ ਨੇ ਲਿਖਿਆ ਹੈ:ਆਣਿ ਮਹਾ ਪਰਸਾਦੁ ਵੰਡਿ ਖੁਆਇਆ। (ਵਾਰ ੨੦, ਪੌੜੀ ੧੦) ਅਸੀਂ ਗੁਰੂਧਾਮਾਂ ਵਿੱਚ ਕੜਾਹ ਪ੍ਰਸ਼ਾਦ ਬਣਦਾ ਅਤੇ ਵਰਤਦਾ ਵੇਖ ਕੇ ਬੜੇ ਦੁਖੀ ਹੁੰਦੇ ਹਾਂ। ਕਿਤੇ ਕੜਾਹ ਪ੍ਰਸ਼ਾਦ ਦੀ ਥਾਂ ਲੋਟੀ ਪ੍ਰਸ਼ਾਦ, ਕਿਤੇ ਪੰਜੀਰੀ ਪ੍ਰਸਾਦ ਵੇਖੀਦਾ ਹੈ, ਕਿਤੇ ਘੀ, ਪ੍ਰਸ਼ਾਦ ਤੋਂ ਅਲੱਗ ਹੋਇਆ ਟਪਕਦਾ ਹੈ, ਜਿਸ ਤੋਂ ਫ਼ਰਸ਼ ਅਤੇ ਗੁਰੂ ਸੰਗਤਿ ਦੇ ਵਸਤ੍ਰ ਦਾਗੀ ਹੋ ਜਾਂਦੇ ਹਨ। [ ਕੜਾਹ ਪ੍ਰਸ਼ਾਦ ਦਾ ਨੁਸਖਾ] ਕੜਾਹ ਪ੍ਰਸ਼ਾਦ ਤਿਆਰ ਕਰਨ ਵਾਲਿਆਂ ਨੂੰ ਇਹ ਚੇਤੇ ਰੱਖਣਾ ਚਾਹੀਏ ਕਿ ਜੇ ਸਵਾ ਸਵਾ ਸੇਰ ਆਟਾ, ਘੀ ਅਤੇ ਖੰਡ ਹੈ ਤਾਂ ਸਵਾ ਚਾਰ ਸੇਰ ਪਾਣੀ ਵਿੱਚ ਚਾਸ (ਚਾਸ਼ਨੀ) ਤਿਆਰ ਕਰਨੀ ਚਾਹੀਏ ੧ ਵਗਦੀ ਹੈ I ੨ ਲੋਕਾਂ ਤੋਂ ਹਾਨੀ ਪਹੁੰਚਦੀ ਹੈ, ਅਪਮਾਨਿਤ ਹੁੰਦਾ ਹੈ। ੩ ਵਿਖਾਵੇ ਮਾਤ੍ਰ ਦੇ ਤਪ ਤੋਂ ਭਾਵ ਨਹੀਂ, ਕਿੰਤੂ ਮਨ ਅਤੇ ਇੰਦਰੀਆਂ ਨੂੰ ਕੁਕਰਮਾਂ ਤੋਂ ਰੋਕਣ ਰੂਪ ਤਪ ੪ ਬਦਨਾਮੀ। ੫ ਕਈ ਹਠੀਏ ਭਾਈ ਮੋਵਾ ਅਥਵਾ ਕੇਸਰ ਦਾ ਰੰਗ ਕੜਾਹ ਪ੍ਰਸ਼ਾਦ ਵਿੱਚ ਪਾਉਣਾ ਬੁਰਾ ਸਮਝਦੇ ਹਨ, ਪਰ ਮੋਵਾ ਕੇਸਰ ਗੁਰੁਮਤ ਵਿਰੁਧ ਨਹੀਂ।