ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/352

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੨੯੨)

ਗੁਰੁਮਤ ਮਾਰਤੰਡ (ਭਾਗ ਪਹਿਲਾ)


ਦਿੱਤਾ ਜਾਵੇ ਤਾਂ ਹੋਰ ਭੀ ਚੰਗਾ ਹੈ। ਹੱਥਾਂ ਨਾਲ ਵਰਤਾਉਣ ਤੋਂ ਜੋ ਚਮਚ ਨਾਲ ਵਰਤਾਇਆ ਜਾਵੇ ਤਾਂ ਬਹੁਤ ਉੱਤਮ ਹੈ ਅਤੇ ਵੱਡੇ ਬਰਤਨ ਵਿੱਚੋਂ ਵਰਤਾਉਣ ਲਈ ਛੋਟੇ ਥਾਲਾਂ ਵਿੱਚ ਲੱਪ ਨਾਲ ਪਾਉਣਾ ਠੀਕ ਹੈ। ਜਿਸ ਥਾਂ ਬਹੁਤ ਪ੍ਰੇਮੀ, ਜ਼ਿਆਦਾ ਕੜਾਹ ਪ੍ਰਸ਼ਾਦ ਅਰਪਣ ਵਾਲੇ ਹੋਣ, ਉਥੇ ਥੋੜ੍ਹੀ ਰਸਦ ਦਾ ਪ੍ਰਸਾਦ ਬਣੇ, ਬਾਕੀ ਰਕਮ ਕੌਮ ਦੇ ਸ਼ੁਭ ਕੰਮਾਂ ਵਿੱਚ ਖਰਚ ਹੋਵੇ। ਪੁਰਾਣੇ ਸਿੰਘਾਂ ਨੇ ਇਸ ਪਵਿੱਤ੍ਰ ਪ੍ਰਸ਼ਾਦ ਦਾ ਨਾਮ ਕੁਣਕਾ (ਕੁਣਕਾ) ਪ੍ਰਸ਼ਾਦ ਇਸੇ ਲਈ ਰੱਖਿਆ ਸੀ ਕਿ ਇਹ ਤਨਿਕ ਮਾਤ੍ਰ ਹੀ ਲੈਣਾ ਠੀਕ ਹੈ। ਕਈ ਥਾਈਂ ਕੜਾਹ ਪ੍ਰਸ਼ਾਦ ਵਾਲੇ ਥਿੰਧੇ ਹੱਥ ਲੋਕਾਂ ਨੂੰ ਮੁਖ ਦਾੜ੍ਹੀ ਨਾਲ ਪੂੰਝਦੇ ਵੇਖਿਆ ਹੈ, ਜੋ ਅਸਤ੍ਯਤਾ ਦੀ ਨਿਸ਼ਾਨੀ ਹੈ, ਇਸ ਥਿੰਧੇ ਵਿੱਚ ਮਿੱਠੇ ਦਾ ਅੰਸ਼ ਮਿਲਿਆ ਹੋਣ ਕਰ ਕੇ ਮੂੰਹ 'ਤੇ ਮੱਖੀਆਂ ਭਿਣਕਦੀਆਂ ਹਨ ਅਤੇ ਜ਼ਮੀਨ 'ਤੇ ਸੁੱਤੇ ਲੋਕਾਂ ਦੀ ਦਾੜ੍ਹੀ ਵਿੱਚ ਕੀੜੀਆਂ ਪ੍ਰਵੇਸ਼ ਕਰਦੀਆਂ ਹਨ। ਤਨਖਾਹ ਨਾਮਾ ਕੜਾਹ ਕਰਨ ਕੀ ਬਿਧਿ ਸੁਨ ਲੀਜੈ। ਤੀਨ ਭਾਗ ਕੇ ਸਮਸਰ ਕੀਜੈ। ਲੇਪਨ ਆਗੇ ਬਹੁਕਰ ਦੀਜੈ। ਮਾਂਜਨ ਕਰਿ ਭਾਂਜਨ ਧੋਵੀਜੈ | ਕਰਿ ਇਸਨਾਨ ਪਵਿਤ੍ਰ ਹੈ ਬਹੈ। ਵਾਹਗੁਰੂ ਬਿਨ ਅਵਰ ਨ ਕਹੈ। ਕਰਿ ਤਿਆਰ ਚੌਕੀ ਪਰ ਧਰੈ। ਚਾਰ ਓਰ ਕੀਰਤਨ ਬਹਿ ਕਰੈਂ। ਜੋ ਪ੍ਰਸਾਦ ਕੋ ਬਾਂਦ ਮਨ ਮੈ ਧਾਰੇ ਲੋਭ ਕਿਸ ਥੋੜਾ ਕਿਸ ਅਗਲਾ ਸਦਾ ਰਹੈ ਤਿਸੁ ਸੋਗ ੧ ਆਟਾ (ਮੈਦਾ) ਮਿੱਠਾ ਅਤੇ ਘੀ। ਕਈ ਵਿਦਵਾਨ ਖਯਾਲ ਕਰਦੇ ਹਨ ਕਿ ਤਿੰਨ ਭਾਗ ਬਰਾਬਰ ਲੈਣ ਤੋਂ ਸਤਿਗੁਰੂ ਦਾ ਭਾਵ ਸੀ ਕਿ ਬ੍ਰਾਹਮ; ਵੈਸਨਵ ਅਤੇ ਸ਼ੈਵ ਮੱਤ ਜੋ ਉਸ ਸਮੇਂ ਪ੍ਰਚੱਲਿਤ ਸਨ, ਉਨ੍ਹਾਂ ਨੂੰ ਇਕ ਕਰ ਦਿੱਤਾ ਜਾਵੇ। ਇਸ ਭਾਵ ਦਾ ਬੀਜ ਸਾਖੀਆਂ ਵਿੱਚ ਭੀ ਹੈ, ਯਥਾ-‘ਮੈਦਾ ਸ਼ਿਵ ਨੇ, ਖੰਡ ਵਿਸ਼ਨੁ ਨੇ, ਘੀ ਯਮ (ਰੁਦ੍ਰ ਨੋ, ਪਾਣੀ ਵਰੁਣ ਨੇ ਅਤੇ ਮੋਵਾ ਦੇਵੀ ਨੇ ਸਤਿਗੁਰਾਂ ਨੂੰ ਦਿੱਤਾ, ਜਿਸ ਤੋਂ ਕੜਾਹ ਪ੍ਰਸ਼ਾਦ ਬਣਿਆ' ਆਦਿਕ। ਸਤਿਗੁਰੂ ਦਾ ਸੂਖਮ ਅਲੰਕਾਰ ਨਾ ਸਮਝ ਕੇ ਅਗ੍ਯਾਨੀ ਸਿੱਖਾਂ ਨੇ ਇਹ ਕਪਲਨਾ ਕਰ ਲਈ। ੨ ਲੰਗਰ ਲਿਪਣ ਤੋਂ ਪਹਿਲਾਂ ਝਾੜੂ ਦੋਵੇ, ਅਰ ਲੇਪਨ ਗੋਬਰ ਨਾਲ ਨਾ ਕਰੋ। ੩ ਰਾਗੀ ਗ੍ਰੰਥੀ ਅਤੇ ਸੰਗਤਿ ਮਿਲ ਕੇ ਸ਼ਬਦ ਗਾਉਣ। ਅਰਦਾਸ ਕਰਨ ਤੋਂ ਪਹਿਲਾਂ ‘ਆਨੰਦ’ ਦੀਆਂ ਪਹਿਲੀਆਂ ਪੰਜ ਪੌੜੀਆਂ ਅਤੇ ਅੰਤਲੀ ਇਕ ਪੌੜੀ ਦਾ ਪਾਠ ਹੋਵੇ। ੪ ਬਹੁਤਾ। [ ਕੜਾਹ ਪ੍ਰਸ਼ਾਦ ਸਮ-ਭਾਗ ਵਰਤੋ] ਭਾਵ ਇਹ ਹੈ ਕਿ ਇਕੋ ਜੇਹਾ ਵਰਤਾਵੇ। ਜੋ ਲੋਕ ਦੁਹਰੇ ਵਰਤਾਰਿਆਂ ਲਈ ਹੱਥ ਪਸਾਰਦੇ ਹਨ ਉਹ ਗੁਰੂ-ਰੀਤਿ ਤੋਂ ਅਯਾਤ ਹਨ। ਕਈ ਥਾਈਂ ਵੱਡੇ-੨ ਅਹੁਦੇਦਾਰਾਂ ਨੂੰ ਕਟੋਰਿਆਂ ਵਿੱਚ ਪਾ ਕੇ ਅਤੇ ਆਮ ਸੰਗਤਿ ਨੂੰ ਹੱਥਾਂ ਉੱਤੇ ਕੜਾਹ ਪ੍ਰਸ਼ਾਦ ਦਿੱਤਾ ਜਾਂਦਾ ਹੈ, ਪਰ ਐਸਾ ਕਰਨਾ ਮਨਮਤ ਹੈ। ਕੜਾਹ ਪ੍ਰਸ਼ਾਦ ਕਟੋਰੇ ਵਿੱਚ) ਕੋਲ ਵਿੱਚ ਪਾ ਕੇ ਕੇਵਲ ਗ੍ਰੰਥੀ ਅਥਵਾ ਗ੍ਯਾਨੀ ਸਿੰਘ ਨੂੰ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬੇ ਬੈਠਾ ਹੈ, ਦ ਦੇਣਾ ਚਾਹੀਏ, ਜੋ ਸੇਵਾ ਤੋਂ ਵੇਹਲਾ ਹੋ ਕੇ ਛਕ ਲਵੋ | ਕਈ ਅਗ੍ਯਾਨੀ ਸਮਝਦੇ ਹਨ ਕਿ ਸਿੱਖ ਭੀ ਹੋਰ ਮੱਤਾਂ ਦੀ ਨਕਲ ਕਰ ਕੇ ਗੁਰੂ ਗ੍ਰੰਥ ਸਾਹਿਬ ਨੂੰ ਭੋਗ ਲਗਾਉਂਦੇ ਹਨ, ਪਰ ਉਹ ਇਤਨਾ ਨਹੀਂ ਵਿਚਾਰਦੇ ਕਿ ਜੇ ਕਟੋਰੇ ਵਿੱਚ ਭੋਗ ਲਵਾਉਣ ਲਈ ਪ੍ਰਸ਼ਾਦ ਹੁੰਦਾ, ਤਾਂ ਗੁਰੂ ਗ੍ਰੰਥ ਸਾਹਿਬ ਦੇ ਪੰਘੂੜੇ ਹੋਠ ਨਾ ਰੱਖਿਆ ਜਾਂਦਾ, ਸਗੋਂ ਸਾਹਮਣੇ ਪਰੋਸਿਆ ਜਾਂਦਾ।