ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/356

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੨੯੬)

ਗੁਰੁਮਤ ਮਾਰਤੰਡ (ਭਾਗ ਪਹਿਲਾ)


ਮਤਸਰ ਮਹਤ ਅਸੂਯਾ ਧਾਰੈ। ਇੱਲ੍ਯਾਦਿਕ ਉਪਜਾਇ ਬਿਕਾਰੈ। ੰ ਯਾਂ ਤੇ ਕਾਮ ਮੂਲ ਮਨ ਜਾਨਿ। ਅਪਰ ਬਿਕਾਰ ਕਾਂਡ ਫਲ ਮਾਨਿ॥੪੧॥ ਜਬਹਿ ਮੂਲ ਕੋ ਦੇਹਿਂ ਉਖੇਰ। ਸ਼ਾਖਾ ਪੜ੍ਹ ਨ ਫਲ ਹੈ ਫੇਰ। ਇਮ ਅਵਗੁਨ ਉਰ ਤੇ ਪਰਹਰੈ। ਸਦ ਗੁਨ ਆਨਿ ਪ੍ਰਵੇਸ਼ਨ ਕਰੈਂ॥੪੨॥ ਕਾਯਰਤਾ (ਬੁਜ਼ਦਿਲੀ) ਬਚਿੱਤ੍ਰ ਨਾਟਕ, ਅਧ੍ਯਾਯ ੮ ਜੋ ਜੋ ਨਰ ਤਹਿ ਨ ਭਿਰੇ, ਦੀਨੋ ਨਗਰ ਨਿਕਾਰ॥ ਜੇ ਤਿਹ ਠੌਰ ਭਲੋ ਭਿਰੇ, ਤਿਨੈ ਕਰੀ ਪ੍ਰਤਿਪਾਰ॥੩੭॥ [੫੭੦] ਦਸਮ ਗ੍ਰੰਥ ਦੇ ਕ੍ਰਿਸ਼ਨਾਵਤਾਰ ਵਿੱਚੋਂ ਧੰਨ ਜੀਓ ਤਿਹ ਕੋ ਜਗ ਮੈ, ਮੁਖ ਤੇ ਹਰਿ, ਚਿਤ ਮੈ ਜੁਧੁ ਬਿਚਾਰੈ॥ ਦੇਹ ਅਨਿੱਤ, ਨ ਨਿੱਤ ਰਹੇ, ਜਸ ਨਾਵ ਚੜੈ ਭਵ ਸਾਗਰ ਤਾਰੈ॥ ਧੀਰਜ ਧਾਮ ਬਨਾਇ ਇਹੋ ਤਨ, ਬੁਧਿ ਸੁ ਦੀਪਕ ਜਯੋਂ ਉਜਿਆਰੈ॥ ਗ੍ਯਾਨਹਿ ਕੀ ਬਢਨੀ ਮਨਹੁ ਹਾਥ ਲੈ, ਕਾਤਰਤਾ ਕੁਤਵਾਰ ਬੁਹਾਰੈ॥੨੪੯੧॥ ੧ ਈਰਖਾ, ਹਸਦ। ੨ ਟਾਹਣੇ, ਸ਼ਾਖਾਂ। ਸਾਰੇ ਵਿਕਾਰ ਕਾਮਨਾ ਦੇ ਕਾਂਡ ਹਨ। ੩. ਦਸਮੇਸ਼ ਨੇ ਕਾਯਰਾਂ ਨੂੰ ਆਨੰਦਪੁਰੋਂ ਕੱਢ ਦਿੱਤਾ, ਬੁਰਵੀਰ ਬਹਾਦੁਰਾਂ ਦਾ ਮਾਨ ਕੀਤਾ। ਭਾਵ ਇਹ ਹੈ, ਬੁਜ਼ਦਿਲਾਂ ਦਾ ਅਨਾਦਰ ਅਤੇ ਯੋਧਾ ਲੋਕਾਂ ਦਾ ਆਦਰ ਹੋਰਨਾਂ ਲਈ ਸਿਖ੍ਯਾ ਦਾ ਕਾਰਣ ਹੁੰਦਾ ਹੈ। ੪ [ਸ਼ਾਂਤਿ ਅਤੇ ਬੀਰ ਰਸ ਦਾ ਮਿਲਾਪ] ਭਾਵ ਇਹ ਹੈ ਕਿ ਸ਼ਾਂਤਿ ਅਤੇ ਵੀਰ ਰਸ ਦੀ ਸਾਮਯ ਅਵਸਥਾ ਰੱਖਦਾ ਹੈ। ਇਸੇ ਤੜ੍ਹ ਦੇ ਜਾਣੇ ਬਿਨਾਂ ਵੀਰ ਰਸ ਧਾਰੀ ਪਰਸ਼ੂਰਾਮ ਤਾਮਸੀ ਹੋ ਗਿਆ ਅਰ ਸ਼ਾਂਤਿ-ਰਸ ਧਾਰੀ ਬੁਧ ਭਿੱਖ ਮੰਗਾ ਂ ਬਣ ਗਿਆ। ਕਲਗੀਧਰ ਨੇ ਦੋਹਾਂ ਦਾ ਮੇਲ ਕਰ ਕੇ ਮੋਖ ਭੋਗ ਦਾ ਅਧਿਕਾਰੀ ਕਰ ਦਿੱਤਾ। ਕਬਿੱਤ451 ਲੈ ਕਰ ਦੁਤਾਰਾ ਗਾਵੈ ਸੰਗਤਿ ਮੇਂ ਵਾਰ ਆਸਾ, ਪਕੜ ਦੁਧਾਰਾ ਬਾਹੈ ਸ਼ਤ੍ਰ ਸਿਰ ਆਰਾ ਹੈ। ਕੜਛਾ ਲੈ ਹਾਥ ਬਰਤਾਵਤ ਅਤੁਟ ਦੇਗ, ਕਠਿਨ ਕੋਦੰਡ ਬਾਣ ਵੇਧ ਕਰੈ ਪਾਰਾ ਹੈ। ਭਕਤਿ ਗ੍ਯਾਨ ਪ੍ਰੇਮ ਅ ਵੈਰਾਗ ਕੀ ਸੁਣਾਵੈ ਕਥਾ, ਚੜ੍ਹ ਕੈ ਤੁਰੰਗ ਜੰਗ ਲਲਕਾਰਾ ਹੈ। ਤੜ੍ਹ ਗ੍ਯਾਨੀ, ਦਾਨੀ, ਯੋਧਾ, ਗ੍ਰੀ, ਤ੍ਯਾਗੀ, ਗੁਰੂ, ਚੇਲਾ, ਵਾਹ ਵਾਹ! ਧੰਨ ਧੰਨ! ਜਨਕ ਹਮਾਰਾ ਹੈ। ੬ ਕਾਯਰਤਾ, ਬੁਜ਼ਦਿਲੀ। ੭ ਕੂੜਾ ਸੰਬਰ ਕੇ ਬਾਹਰ ਸਿਟ ਦਿੰਦਾ ਹੈ।