ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/362

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੩੦੨)

ਗੁਰੁਮਤ ਮਾਰਤੰਡ (ਭਾਗ ਪਹਿਲਾ)


ਤੇਰੋ ਸੇਵਕੁ ਇਹ ਰੰਗਿ ਮਾਤਾ॥ ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ, ਹਰਿ ਹਰਿ ਕੀਰਤਨਿ ਇਹੁ ਮਨੁ ਰਾਤਾ॥ ਰਹਾਉ ਦੂਜਾ॥੧॥੩॥ ਭਗਤ ਰਤਨਾਵਲੀ, ਟੀਕਾ ੧੫ਵੀਂ ਪੌੜੀ ਦਾ ਝਾੜੂ ਮੁਕੰਦੂ ਤੇ ਕਿਦਾਰਾ ਗੁਰੂ ਅਰਜਨ ਜੀ ਦੇ ਹਜ਼ੂਰ ਆਏ, ‘ਗਰੀਬ ਨਿਵਾਜ ਜੀ! ਅਸਾਡਾ ਉਧਾਰ ਕਯੋਂ ਕਰ ਹੋਵੈ?? ਪਰ ਤਾਂ ਬਚਨ ਹੋਇਆ—ਤੁਸਾਂ ਨੂੰ ਰਾਗ ਦੀ ਸਮਝ ਹੈ ਤੇ ਕਲਿਯੁਗ ਵਿੱਚ ਕੀਰਤਨ ਦੇ ਸਾਮਾਨ, ਹੋਰ ਕੋਈ ਜੋਗ ਤਪ ਨਹੀਂ। ਇਹ ਸ਼ਾਂਤਕੀ ਸਾਧਨ ਹੈ, ਤੁਸੀਂ ਕੀਰਤਨ ਕੀਤਾ ਕਰੋ।' ਤਾਂ ਉਹਨਾਂ ਅਰਦਾਸ ਕੀਤੀ—ਜੀ! ਬਾਣੀ ਦੇ ਪਾਠ ਦਾ ਕਥਾ ਤੇ ਕੀਰਤਨ ਦਾ ਭਿੰਨ-ਭਿੰਨ ਫਲ ਕਹੀਐ? ਬਚਨ ਹੋਇਆ‘ਬਾਣੀ ਦਾ ਪਾਠ ਇਹੁ ਹੈ ਜੋ ਆਪਣੇ ਖੂਹੈ ਦੀ ਪੈਲੀ ਪਾਣੀ ਦੇ ਕੇ ਝਬਦੇ ਪਕਾਈਦੀ ਹੈ ਤੇ ਅਨਾਜ ਦਾ ਬੋਹਲ ਘਰ ਲੈ ਆਵੀਦਾ ਹੈ, ਜੇ ਦੂਜੇ ਖੂਹ ਦੀ ਪੈਲੀ ਨਜ਼ਦੀਕ ਹੋਵੈ ਤਾਂ ਓਸ ਨੂੰ ਭੀ ਪਾਣੀ ਪਹੁੰਚ ਸਕਦਾ ਹੈ, ਦੂਰ ਦੀਆਂ ਪੈਲੀਆਂ ਨੂੰ ਨਹੀਂ ਪਹੁੰਚਦਾ ਤੇ ਕੀਰਤਨ ਐਸਾ ਹੈ ਜੈਸੇ ਮੇਘ ਗਰਜ ਕੇ ਬਰਖਾ ਕਰਦਾ ਹੈ ਤਾਂ ਸਭੇ ਪੈਲੀਆਂ ਹਰੀਆਂ ਹੁੰਦੀਆਂ ਹੈਨ ਤੇ ਕਥਾ ਦਾ ਫਲ ਇਹ ਹੈ ਜੋ ਮੇਘ ਠਹਿਰਿਆ ਹੋਇਆ ਨਿਰਵਾਤ ਥੰਮ-ਝਿੰਮ ਬਰਖਾ ਕਰਦਾ ਹੈ, ਅੱਗੇ ਪੈਲੀਆਂ ਗਾਹੀਆਂ ਹੋਈਆਂ ਸੁਧਾਰੀਆਂ ਹੋਵਨ, ਜੋ ਜੋ ਬੂੰਦ ਪਵੈ ਵਿੱਚ ਧਰਤੀ ਦੇ ਸਮਾਂਵਦੀ ਜਾਵੈ, ਤੈਸੇ ਜੋ ਸਮਝਵਾਨ ਸਿੱਖ ਹੁੰਦੇ ਹਨ, ਜੋ ਜੋ ਕਥਾ ਕੀਰਤਨ ਕਰਦੇ ਹੈਨ ਤੇ ਵਿਚਾਰਦੇ ਹੈਨ ਤੇ ਵਾਰਤਾ ਸੁਣਦੇ ਹਨ, ਸੋ ਸੋ ਰਿਦੇ ਵਿੱਚ ਧਾਰਦੇ ਜਾਂਦੇ ਹਨ, ਉਨ੍ਹਾਂ ਨੂੰ ਸਮਝ ਪਰਾਪਤ ਹੁੰਦੀ ਹੈ, ਕਥਾ ਤੇ ਕੀਰਤਨ ਦੋਵੇਂ ਮਿਲੇ ਹੋਏ ਸੋਭਾ ਪਾਂਵਦੇ ਹੈ। ਕਥਾ, ਕੀਰਤਨ ਦੇ ਮਹਾਤਮ ਨੂੰ ਲਖਾਂਵਦੀ ਹੈ, ਤੇ ਕੀਰਤਨ ਮਨ ਵਿਖੇ ਰਾਗ (ਹਰਖ) ਉਤਪੰਨ ਕਰਦਾ ਹੈ; ਜੈਸੇ ਮਾਤਾ ਪੁੱਤ੍ਰਾਂ ਕਰ ਕੇ ਸ਼ੋਭਦੀ ਹੈ। ਕਥਾ ਮਾਤਾ ਹੈ, ਤੇ ਕੀਰਤਨ ਪੁੱ ਹੈ। ਸਿੱਖਾਂ ਅਰਦਾਸ ਕੀਤੀ—ਇਸ ਦਾ ਪਿਤਾ ਕੌਣ ਹੈ?” ਬਚਨ ਹੋਇਆ—‘ਪ੍ਰੇਮ ਕਥਾ ਦਾ ਭਰਤਾ ਹੈ। ਪ੍ਰੇਮ ਕਰ ਕੇ ਦੋਵੇਂ ਸ਼ੋਭਾ ਪਾਂਵਦੇ ਹੈਨ। ਤਾਂ ਓਹ ਸਦਾ ਨਿਹਕਾਮ ਹੋ ਕੇ ਹਜ਼ੂਰ ਕੀਰਤਨ ਕਰਣ ਤੇ ਸ਼ਰੀਰ ਦੇ ਨਿਰਵਾਹ ਅਨੁਸਾਰ ਕੋਈ ਸਿੱਖ ਸ਼ਰਧਾ ਸੰਜੁਗਤ ਸੇਵਾ ਕਰੇ ਤਾਂ ਉਸੇ ਥੀਂ ਗੁਜ਼ਾਰਾ ਕਰਨ ੧ ਕੀਰਤਨ ਦੋ ਪ੍ਰੇਮ ਵਿੱਚ। ੨ ਬਿਨਾਂ ਹਵਾ ਤੋਂ। ੩ ਵਾਹੀਆਂ ਹੋਈਆਂ। ੪ [ ਕੀਰਤਨ ਵਿੱਚ ਕਥਾ] ਜੋ ਆਖਦੇ ਹਨ ਕਿ ਰਾਗੀਆਂ ਨੂੰ ਕੀਰਤਨ ਵਿੱਚ ਕਥਾ ਨਹੀਂ ਕਰਨੀ ਚਾਹੀਏ, ਉਹ ਅਗ੍ਯਾਨੀ ਹਨ। ਹਾਂ! ਇਹ ਜ਼ਰੂਰੀ ਹੈ ਕਿ ਜਿਸ ਨੂੰ ਉਪਦੇਸ਼ ਕਰਨ ਦੀ ਸ਼ਕਤੀ ਨਹੀਂ, ਉਸ ਨੂੰ ਆਪਣੀ ਅਟ-ਪਟੀ ਕਥਾ ਕਰ ਕੇ ਕੀਰਤਨ ਵਿੱਚ ਕੁ-ਰਸ ਨਹੀਂ ਕਰਨਾ ਚਾਹੀਏ, ਅਰ ਨਾ ਮਨਕਲਪਿਤ ਗੁਰੁਮਤ ਵਿਰੁਧ ਪ੍ਰਸੰਗ ਘੜਨੇ ਚਾਹੀਏ। ੫ ਇਸ ਸਾਖੀ ਤੋਂ ਰਾਗੀਆਂ ਨੂੰ ਸ਼ੁਭ ਸਿਖਿਆ ਗ੍ਰਹਿਣ ਕਰਨੀ ਯੋਗ੍ਯ ਹੈ। .. 4