ਗੁਰੁਮਤ ਮਾਰਤੰਡ (ਭਾਗ ਪਹਿਲਾ)
੩੦੩
ਕੁਸ਼ਲ
ਕੁਸ਼ਲ ਦਾ ਅਰਥ ਕਲਯਾਣ ਅਤੇ ਆਨੰਦ ਹੈ। ਬ੍ਰਾਹਮਣ ਆਸ਼ੀਰਵਾਦ ਦਿੰਦੇ ਹੋਏ ‘ਕੁਸ਼ਲ ਹੋ ਆਖਦੇ ਹਨ। ਸਤਿਗੁਰੂ ਵਾਸਤਵ ਕੁਸ਼ਲ ਦੱਸ ਕੇ ਸਾਨੂੰ ਸੁਮਾਰਗ ਪਾਉਂਦੇ ਹਨ। [੧੭੫] ਗਉੜੀ ਗੁਆਰੇਰੀ ਮਹਲਾ ੫ (੭੧) ਕਿਨ ਬਿਧਿ ਕੁਸਲੁ ਹੋਤ ਮੇਰੇ ਭਾਈ! ਕਿਉ ਪਾਈਐ ਹਰਿ ਰਾਮ ਸਹਾਈ?॥੧॥ ਰਹਾਉ॥ ਕੁਸਲੁ ਨ ਗ੍ਰਿਹਿ ਮੇਰੀ ਸਭ ਮਾਇਆ॥ ਊਚੇ ਮੰਦਰ ਸੁੰਦਰ ਛਾਇਆ॥... ਹਸਤੀ ਘੋੜੇ ਦੇਖਿ ਵਿਗਾਸਾ॥ ਲਸਕਰ ਜੋੜੇ ਨੇਬ ਖਵਾਸਾ॥ ... ਰਾਜੁ ਕਮਾਵੈ ਦਹ ਦਿਸ ਸਾਰੀ॥ ਮਾਣੈ ਰੰਗ ਭੋਗ ਬਹੁ ਨਾਰੀ॥... ਏਕੁ ਕੁਸਲੁ ਮੋ ਕਉ ਸਤਿਗੁਰੂ ਬਣਾਇਆ॥ ਹਰਿ ਜੋ ਕਿਛੁ ਕਰੇ ਸੁ ਹਰਿ ਕਿਆ ਭਗਤਾ ਭਾਇਆ॥ ਜਨ ਨਾਨਕ ਹਉਮੈ ਮਾਰਿ ਇਨਿ ਬਿਧਿ ਕੁਸਲ ਹੋਤ, ਮੇਰੇ ਭਾਈ॥ ਸਮਾਇਆ॥੪॥ ਇਉ ਪਾਈਐ ਹਰਿ ਰਾਮ ਸਹਾਈ॥੧॥ ਰਹਾਉ ਦੂਜਾ॥ [੩੩੨] ਗਉੜੀ ਕਬੀਰ (੪੫) ਮੋ ਕਉ ਕੁਸਲੁ ਬਤਾਵਹੁ ਕੋਈ॥ ਕੁਸਲੁ ਕੁਸਲੁ ਕਰਤੇ, ਜਗੁ ਬਿਨਸੈ ਕੁਸਲੁ ਭੀ ਕੈਸੇ ਹੋਈ?॥ ਕੁਸੰਗਤਿ [੫੨੦] ਮਹਲਾ ੫, ਵਾਰ ਗੂਜਰੀ ੨ (੧੦) ਤਿਨ੍ ਸੰਗਿ ਸੰਗੁ ਨ ਕੀਚਈ, ਨਾਨਕ, ਜਿਨਾ ਆਪਣਾ ਸੁਆਉ॥ [੫੮੫] ਵਡਹੰਸ ਵਾਰ, ਮਹਲਾ ੩ (੧) ਮੈ ਜਾਨਿਆ ਵਡ ਹੰਸੁ ਹੈ, ਤਾ ਮੈ ਕੀਆ ਸੰਗੁ॥ ਜੇ ਜਾਣਾ ਬਗੁ ਬਪੁੜਾ, ਤ ਜਨਮਿ ਨ ਦੇਦੀ ਅੰਗੁ॥੨॥ [੧੦੬੮] ਮਾਰੂ ਮਹਲਾ ੩, ਸੋਲਹੇ (੨੪) ਕੁਸੰਗਤਿ ਬਹਹਿ, ਸਦਾ ਦੁਖੁ ਪਾਵਹਿ, ਦੁਖ ਦੁਖੁ ਕਮਾਇਆ॥੧੧॥ .. [੧੨੫੩) ਸਾਰੰਗ, ਸੂਰਦਾਸ ਛਾਡਿ ਮਨ, ਹਰਿ ਬਿਮੁਖਨ ਕੋ ਸੰਗੁ॥ ੧ ਸ੍ਵਾਰਥ, ਖ਼ੁਦ-ਗਰਜ਼ੀ। ੨ ਰਾਜ ਹੰਸ। -> 'p