ਗੁਰੁਮਤ ਮਾਰਤੰਡ (ਭਾਗ ਪਹਿਲਾ)
੩੦੭
ਕੁਰਹਤੀਆ ਹੈ। ਰਹਤਨਾਮਾ ਭਾਈ ਦੇਸਾ ਸਿੰਘ ਦਾ ਜੇ ਕੁਰਹਿਤੀਏ ਜਗ ਦਰਸਾਵਤ। ਪਾਹੁਲ ਪੀਇ ਕੁਕਰਮ ਕਮਾਵਤ | ਤਿਨ ਸੋਂ ਬਰਤਨ ਨਾਹਿ ਮਿਲਾਵੈ। ਰਹੇ ਅਲਗ ਪਰਮ ਸੁਖ ਪਾਵੈ। ਕੁਰਬਾਨੀ—ਬਲਿਦਾਨ ३०० ਸਿੱਖ ਧਰਮ ਵਿੱਚ ਆਪਣੀ ਬਲਾ ਟਾਲਣ ਲਈ ਪ੍ਰਾਚੀਨ ਮੱਤਾਂ ਅਨੁਸਾਰ ਮਨੁੱਸ਼ ਪਸ਼ੂ ਆਦਿਕ ਦੀ ਕੁਰਬਾਨੀ ਵਿਧਾਨ ਨਹੀਂ, ਕਿੰਤੂ ਆਪਾ ਭਾਵ ਤ੍ਯਾਗ ਕੇ ਨਿਸ਼ਕਾਮ ਭਾਵ ਨਾਲ ਦੇਸ਼ ਕੌਮ ਦੀ ਸੇਵਾ ਲਈ ਤਨ, ਮਨ, ਧਨ ਅਰਪ ਦੇਣਾ ਅਤੇ ਪਰੋਪਕਾਰ ਨੂੰ ਆਪਣਾ ਮੰਤਵਯ ਬਣਾ ਲੈਣਾ, ਉੱਤਮ ਕੁਰਬਾਨੀ ਹੈ। ਇਸ ਸੰਬੰਧ ਵਿੱਚ ਪੜ੍ਹੇ ਸਤਿਗੁਰਾਂ, ਸਾਹਿਬਜ਼ਾਦਿਆਂ, ਪੰਜ ਪਿਆਰਿਆਂ ਅਤੇ ਧਰਮ ਵੀਰ ਗੁਰੂਸਿੱਖਾਂ ਦੀਆਂ ਕੁਰਬਾਨੀਆਂ ਦੇ ਪ੍ਰਸੰਗ। [੬੯੮] ਜੈਤਸਰੀ ਮਹਲਾ ੪ (੬) ਜਿਨਿ ਹਰਿ ਅਰਥਿ ਸਰੀਰੁ ਲਗਾਇਆ, ਗੁਰ ਸਾਧੂ ਬਹੁ ਸਰਧਾ ਲਾਇ ਮੁਖਿ ਧੂੜਾ॥ [ ਧਾ] ਹਲਤਿ ਪਲਤਿ ਹਰਿ ਸੋਭਾ ਪਾਵਹਿ, ਹਰਿ ਰੰਗੁ ਲਗਾ ਮਨਿ ਗੂੜਾ॥ [੯੯੨] ਮਾਰੂ ਮਹਲਾ ੧ (੧੦) ਨਾਨਕ ਸਿਰੁ ਦੇ ਛੁਟੀਐ ਮਨਿ ਤਨਿ ਸਾਚਾ ਸੋਇ॥ [੧੧੦੨] ਮਹਲਾ ੫, ਵਾਰ ਮਾਰੂ ੨ (੨੩) ਪਹਿਲਾ ਮਰਣੁ ਕਬੂਲਿ, ਜੀਵਣ ਕੀ ਛਡਿ ਆਸ॥ ਹੋਹੁ ਸਭਨਾ ਕੀ ਰੇਣੁਕਾ, ਤਉ ਆਉ ਹਮਾਰੈ ਪਾਸਿ॥ [੧੪੧੨] ਮਹਲਾ ੧, ਸਲੋਕ ਵਾਰਾਂ ਤੇ ਵਧੀਕ (੨੦) ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥ [੫੪] ਬਚਿੱਤ੍ਰ ਨਾਟਕ, ਅਧ੍ਯਾਯ ਪ ਸਾਧਨਿ ਹੇਤਿ ਇਤੀ ਜਿਨਿ ਕਰੀ॥ ਸੀਸੁ ਦੀਯਾ ਪਰੁ ਸੀ ਨ ਉਚਰੀ॥੧੩॥ ਕੁਲਕਾਨ—ਕੁਲ ਰੀਤਿ ਸੱ ਧਰਮ ਦੇ ਨਿਯਮਾਂ ਤੋਂ ਵਿਰੁੱਧ ਅਗਯਾਨੀਆਂ ਦੀ ਅੰਧ ਵਿਸ਼੍ਵਾਸ ਨਾਲ ੧ ਦੇਖੋ, ਰਿਗ ਵੇਦ ਮੰਡਲ ੧, ਮੰਤ੍ਰ ੨੪, ੨੫, ੨੬ ਅਤੇ ਮੰਡਲ ੫ ਦਾ ਮੰਤ੍ਰੁ ੨॥ ੨ ਕਰਤਾਰ ਦੇ ਅਰਥ ਸ਼ਰੀਰ ਲਾਉਣ ਤੋਂ ਭਾਵ ਹੈ ਕਿ ਕਰਤਾਰ ਦੀ ਵਿਸ਼੍ਵ ਦੀ ਸੇਵਾ ਲਈ ਸਦਾ ਤਤਪਰ ਰਹਿਣਾ।