ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/368

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੩੦੮)

ਗੁਰੁਮਤ ਮਾਰਤੰਡ (ਭਾਗ ਪਹਿਲਾ)


ਕਲਪੀ ਹੋਈ ਕੁਲਰੀਤੀ, ਗੁਰਮੁਖਾਂ ਨੇ ਤ੍ਯਾਗ ਯੋਗ੍ਯ ਮੰਨੀ ਹੈ। [੫੯੦] ਵਾਰ ਵਡਹੰਸ, ਮਹਲਾ ੧ (੧੦) ਜਾਲਉ ਐਸੀ ਰੀਤਿ ਜਿਤੁ ਮੈ ਪਿਆਰਾ ਵੀਸਰੈ॥ ਨਾਨਕ ਸਾਈ ਭਲੀ ਰੀਤਿ ਜਿਤੁ ਸਾਹਿਬ ਸੇਤੀ ਪਤਿ ਰਹੈ॥ [੧੩੭੩] ਸਲੋਕ-ਕਬੀਰ ਕਬੀਰ ਦੁਨੀਆ ਕੇ ਦੋਖੇ ਮੂਆ ਚਾਲਤ ਕੁਲ ਕੀ ਕਾਨਿ॥ ਤਬ ਕੁਲੁ ਕਿਸ ਕਾ ਲਾਜਸੀ ਜਬ ਲੇ ਧਰਹਿ ਮਸਾਨਿ॥੧੬੬॥ ਭਾਈ ਗੁਰੁਦਾਸ, ਵਾਰ ਪ ਜੰਮਣਿ ਭਵਣਿ ਮੰਗਣੈ ਮਰਣੈ ਪਰਣੇ ਕਰਦੇ ਢੋਏ। ਗੋਤੀ ਰੂੜੀ ਕੁਲ ਧਰਮ ਚਜੁ ਅਚਾਰ ਵੀਚਾਰ ਵਿਖਾਏ। ਕਰਿ ਕਰਤੂਤਿ ਕੁਸ਼ਤ ਵਿਚਿ ਪਾਇ ਦੁਲੀਚੇ ਗੈਣ ਚੰਦੋਏ | ... ਸਾਧਸੰਗਤਿ ਗੁਰ ਸਬਦ ਵਿਣੁ ਮਰਿ ਮਰਿ ਜੰਮਨਿ ਦਈ ਵਿਗੋਏ॥੧੦॥ ਕੁੜੀ ਮਾਰ ਸਿੱਖ ਮਤ ਵਿੱਚ ਬੇਟੀ ਪੁੱਤ੍ਰ ਤੁਲ ਹੈ। ਕੁੜੀ ਮਾਰ ਨਾਲ ਵਰਤੋਂ ਕਰਨ ਦਾ ਹੁਕਮ ਨਹੀਂ ਹੈ ਭਾਈ ਬਾਲੇ ਵਾਲੀ ਸਾਖੀ—ਸਾਖੀ ਕੰਨ੍ਯਾ ਪ੍ਰਥਾਇ ਗੁਰੂ ਜੀ ਕਹਿਆ—ਸੁਣ ਭਾਈ ਬਾਲਾ! ਇਹ ਬੜੀ ਭਾਰੀ ਹੱਤਿਆ ਹੈ, ਕੰਨਿਆ ਦਾ ਦਰਬ ਲੈਣਾ ਤੇ ਕੰਨਿਆ ਮਾਰਨੀ, ਪਰ ਸੰਸਾਰ ਇਸ ਹੱਤਿਆ ਵਿੱਚ ਲੱਗ ਰਹਿਆ ਹੈ, ਜੋ ਪਦਾਰਥ ਲੈ ਕੇ ਖਾਂਦੇ ਹੈਨ, ਤਿਨ੍ਹਾਂ ਦੀ ਸੱਤਿਆ ਨਹੀਂ ਰਹਿੰਦੀ। ਰਹਤਨਾਮਾ ਭਾਈ ਦੇਸਾ ਸਿੰਘ ਦਾ ਕੁੜੀ ਮਾਰ ਆਦਿਕ ਹੈਂ ਜੇਤੇ। ਮਨ ਤੇ ਦੂਰ ਤਿਆਗੋ ਤੇਤੇ। ਰਹਤਨਾਮਾ ਭਾਈ ਚੌਪਾ ਸਿੰਘ ਦਾ ਗੁਰੂ ਕਾ ਸਿੱਖ ਕੰਨ੍ਯਾ ਨਾ ਮਾਰੇ, ਕੁੜੀ ਮਾਰ ਨਾਲ ਨਾ ਵਰਤੇ, ਕੰਯਾਂ ਕਾ ਪੈਸਾ ਨਾ ਖਾਇ। ਕੇਸ਼ ਸਿੰਘਾਂ ਲਈ ਦਸਮੇਸ਼ ਦੀ ਆਗ੍ਯਾ ਹੈ ਕਿ ਕੋਸ਼ਾਂ ਦੀ ਰੱਖ੍ਯਾ ਕਰਨ | ਕੇਸ਼ਾਂ ਦੀ ਗਿਣਤੀ ਤ੍ਰੈ ਮੁਦ੍ਰਾ ਵਿੱਚ ਹੈ। ਦੇਖੋ, ਤ੍ਰੈ ਮੁਦ੍ਰਾ ਸ਼ਬਦ ੧ ਦੁਨੀਆਂ ਕਰ ਕੇ ਦੂਸ਼ਿਤ (ਕਲੰਕਿਤ)। ੨ ਵਿਆਹ ਸਮੇਂ। ੩ ਵਿਖਾਵੇ ਦੀਆਂ ਕਰਤੂਤਾਂ। ੪ ਨੱਕ ਰੱਖਣ ਦੀ ਲਾਜ ਵਿੱਚ ਕੁਸੂਤੇ ਫਸੇ ਹੋਏ। ੫ ਹੇਠ ਗਲੀਚੇ ਤੋਂ ਉੱਪਰ ਸ਼ਾਨਦਾਰ ੬ ਪਰਮਾਤਮਾ ਦੁਆਰਾ ਖੱਜਲ ਕੀਤੇ ਹੋਏ। ਸਾਯਵਾਨ। ੭ ਆਤਮ ਬਲ, ਸ੍ਵੈ-ਸਤਕਾਰ।