ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/373

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਰੁਮਤ ਮਾਰਤੰਡ (ਭਾਗ ਪਹਿਲਾ)

੩੧੩


ਮਧੁਰ ਬਚਨ ਕੈ ਤ੍ਰਿਪਤਿ ਅਉ ਸੰਤੋਖ ਸਾਂਤਿ ਕਰਕ ਸਬਦ ਅਸੰਤੋਖ ਦੋਖ ਸਮ ਹੈਂ। ਮਧੁਰ ਬਚਨ ਲਗਿ ਅਗਮ ਸੁਗਮ ਹੋਇ, ਕਰਕ ਸਬਦ ਲਗਿ ਸੁਗਮ ਅਗਮ ਹੈ॥੨੫੬॥ ਪ੍ਰੇਮ ਸੁਮਾਰਗ ੩੧੩ ਦੁਖਾਵੇ ਕਿਸੇ ਨੋ ਨਾਹੀ, ਮੁਖ ਤੇ ਮਿੱਠਾ ਬੋਲੇ, ਜੋ ਕੋਈ ਬੁਰਾ ਭਲਾਂ ਕਹੈ ਮਨ ਬਿਖੈ ਕਿਛੁ ਲਿਆਵੈ ਨਾਹੀ। ਗੁਰੂ ਪ੍ਰਤਾਪ ਸੂਰਜ, ਰੁਤ ੫, ਅੰਸੂ ੪੬ ਮਧੁਰ ਕਹੈ ਸਭਿ ਕੋ ਤ੍ਰਿਪਤਾਵੈ। ਫੀਕਾ ਬੋਲ ਨ ਕਿਸੀ ਦੁਖਾਵੈ॥੨੦॥ ਕੰਘਾ ਕੇਸਾਂ ਨੂੰ ਸਾਫ਼ ਰੱਖਣ ਲਈ ਕੰਘੇ ਦੀ ਵੱਡੀ ਜ਼ਰੂਰਤ ਹੈ। ਕੰਘਾ ਕਿਸ ਕਾਠ ਅਥਵਾ ਧਾਤੁ ਜਾਂ ਦੰਦ ਆਦਿ ਦਾ ਹੋਣਾ ਚਾਹੀਏ, ਇਹ ਆਪਣੀ ਆਪਣੀ ਰੁਚਿ ਅਨੁਸਾਰ ਹੈ, ਇਸ ਵਿੱਚ ਰਹਿਤ ਦੀ ਕੋਈ ਖ਼ਾਸ ਆਯਾ ਨਹੀਂ ਤਨਖਾਹ ਨਾਮਾ ਕੰਘਾ ਦੋਨੋਂ ਵਕਤ ਕਰ ਪਾਗ ਚੁਨੈ ਕਰਿ ਬਾਂਧਈਂ। ਦਾਤਨ ਨੀਤ ਕਰੇਇ, ਨਾ ਦੁਖ ਪਾਵੈ ਲਾਲ ਜੀ। ਕੰਨ੍ਯਾ ਦਾ ਧਨ ਲੈਣਾ ਪਾਪ ਹੈ ਤਨਖਾਹ ਨਾਮਾ ਧੀਅ ਭੈਣ ਕਾ ਪੈਸਾ ਖਾਇ। ਗੋਬਿੰਦ ਸਿੰਘ ਧੱਕੇ ਯਮ ਲਾਇ ਰਹਤਨਾਮਾ ਭਾਈ ਚੌਪਾ ਸਿੰਘ ਕਾ ਕੰਨ੍ਯਾ ਦਾ ਪੈਸਾ ਨਾ ਖਾਇ। ਗੁਰੂ ਪ੍ਰਤਾਪ ਸੂਰਜ, ਰੁੱਤ ੫, ਅੰਸੂ ੩੮ ਕੰਗਾਂ ਦੇਵੈ ਸਿੱਖ ਕੋ, ਲੇਵੈ ਨਹਿਂ ਕੁਛ ਦਾਮ। ੧ ਕ੍ਰੋਧ ਅਤੇ ਕਲੋਸ਼ਦਾਯਕ ਹੈ। ੨ ਤੋਂ, ਸੋ। ਤੇ ਮੁਸ਼ਕਲ ਆਸਾਨ ਹੋਇ। ੪ ਦਸਮੇਸ਼ ਦਾ ਸੰਗਤਿ ਨੂੰ ਉਪਦੇਸ਼ (੩੧) [ਦਾਤਨ] ਪ ਕੰਘਾ ਕਰਨ ਵੇਲੇ ਰੁਮਾਲ ਅੱਗੇ ਵਿਛਾ ਲੈਣਾ ਚਾਹੀਏ। ਰੁਮਾਲ 'ਤੇ ਡਿੱਗੇ ਕੇਸ਼ ਅਤੇ ਕੰਘੇ ਨਾਲ ਨਿਕਲੇ ਹੋਏ, ਕਿਸੇ ਗੁੱਥੀ‘ਜਾਂ ਬਰਤਨ ਵਿੱਚ ਸਾਂਭ ਰੱਖਣੇ ਚਾਹੀਏ, ਤਾਂ ਕਿ ਉਡ ਕੇ ਖਾਨ ਪਾਨ ਦੋ ਪਦਾਰਥਾਂ ਵਿੱਚ ਨਾ ਮਿਲ ਜਾਣ। ਜਦ ਇਹ ਕੇਸ਼ ਬਹੁਤ ਜਮ੍ਹਾਂ ਹੋ ਜਾਣ, ਤਾਂ ਅਗਨਿ ਭੇਟ ਕਰ ਦੇਣੇ ਚਾਹੀਏ। ਨਦੀ ਪ੍ਰਵਾਹ ਕਰਨੇ ਜਾਂ ਜ਼ਮੀਨ ਵਿੱਚ ਦੱਬਣੇ ਯੋਗ੍ਯ ਨਹੀਂ। ੬ ਚੁਣੇ ਬਿਨਾਂ ਦਸਤਾਰ ਰੱਸੀ ਦੀ ਸ਼ਕਲ ਹੋ ਜਾਂਦੀ ਹੈ। ੭ ਦੋਹੇ ਦਾ ਭਾਵ ਇਹ ਹੈ—ਜੋ ਕੋਸ਼ ਬਿਨਾਂ ਮੈਲ ਅਤੇ ਸਵਾਰ ਕੇ ਰੱਖਦਾ ਹੈ, ਦਸਤਾਰ ਆਦਿ ਪੇਸ਼ਿਸ਼ ਜੋ ਸੁਧਾਰ ਕੇ ਪਹਿਰਦਾ ਹੈ, ਮੂੰਹ ਦਾੜਨ ਚੁਲੀ ਆਦਿ ਨਾਲ ਨਿਰਮਲ ਰੱਖਦਾ ਹੈ, ਉਹ ਅਨੋਕ ਰੋਗਾਂ ਤੋਂ ਬਚ ਕੇ ਸੁਖੀ ਰਹਿੰਦਾ ਹੈ।