(੩੧੪)
ਗੁਰੁਮਤ ਮਾਰਤੰਡ (ਭਾਗ ਪਹਿਲਾ)
ਕ੍ਰਿਤਘਨ—ਲੂਣ ਹਰਾਮ ਕ੍ਰਿਤਗ੍ਯ—ਨਮਕ ਹਲਾਲ [੧੪੩] ਮਹਲਾ ੧, ਵਾਰ ਮਾਝ (੧੧) ਮਨਮੁਖ ਲੂਣ ਹਾਰਾਮ, ਕਿਆ ਨ ਜਾਣਿਆ॥ - ਬਧੇ ਕਰਨਿ ਸਲਾਮ, ਖਸਮ ਨ ਭਾਣਿਆ॥ [੧੯੫] ਗਉੜੀ ਮਹਲਾ ੫ (੧੪੫) ਜਿਸ ਕਾ ਦੀਆ ਪੈਨੈ ਖਾਇ॥ ਤਿਸੁ ਸਿਉ ਆਲਸੁ ਕਿਉ ਬਨੈ, ਮਾਇ?॥੧॥ ਖਸਮੁ ਬਿਸਾਰਿ ਆਨ ਕੰਮਿ ਲਾਗਹਿ॥ ਕਉਡੀ ਬਦਲੇ ਰਤਨੁ ਤਿਆਗਹਿ॥੧॥ ਰਹਾਉ॥ਪ੍ਰਭੁ ਤਿਆਗਿ ਲਾਗਤ ਅਨ ਲੋਭਾ॥ ਦਾਸਿ ਸਲਾਮੁ ਕਰਤ ਕਤ ਸੋਭਾ॥੨॥ ਅੰਮ੍ਰਿਤ ਰਸੁ ਖਾਵਹਿ ਖਾਨ ਪਾਨ॥ ਜਿਨਿ ਦੀਏ ਤਿਸਹਿ ਨ ਜਾਨਹਿ ਸੁਆਨ॥੩॥ ਕਹੁ ਨਾਨਕ ਹਮ ਲੂਣ ਹਰਾਮੀ॥ ਬਖਸਿ ਲੇਹੁ, ਪ੍ਰਭ ਅੰਤਰਜਾਮੀ॥੪॥ [੧੯੫] ਗਉੜੀ ਮਹਲਾ ੫ (੧੪੭) ਖਾਦਾ ਪੈਨਦਾ ਮੂਕਰਿ ਪਾਇ॥ ਤਿਸ ਨੋ ਜੋਹਹਿ ਦੂਤ ਧਰਮ ਰਾਇ॥੧॥ ਤਿਸੁ ਸਿਉ ਬੇਮੁਖੁ ਜਿਨਿ ਜੀਉ ਪਿੰਡੁ ਦੀਨਾ॥ ਕੋਟਿ ਜਨਮ ਭਰਮਹਿ ਬਹੁ ਜੂਨਾ॥੧॥ ਰਹਾਉ॥... ਜੀਉ ਪ੍ਰਾਣ ਜਿਨਿ ਮਨੁ ਤਨੁ ਧਾਰਿਆ॥ ਸੋਈ ਠਾਕੁਰੁ ਮਨਹੁ ਬਿਸਾਰਿਆ॥੩॥ [੨੬੧] ਗਉੜੀ ਬਾਵਨ ਅਖਰੀ ਮਹਲਾ ੫ ਲੂਣ ਹਰਾਮੀ ਗੁਨਹਗਾਰ ਬੇਗਾਨਾ ਅਲਪ ਮਤਿ॥ ਜੀਉ ਪਿੰਡੁ ਜਿਨਿ ਸੁਖ ਦੀਏ ਤਾਹਿ ਨ ਜਾਨਤ ਤਤ॥ ਲਾਹਾ ਮਾਇਆ ਕਾਰਨੇ ਦਹ ਦਿਸਿ ਢੂਢਨ ਜਾਇ॥ ਦੇਵਨਹਾਰ ਦਾਤਾਰ ਪ੍ਰਭੁ, ਨਿਮਖ ਨ ਮਨਹਿ ਬਸਾਇ॥ ਲਾਲਚ ਝੂਠ ਬਿਕਾਰ ਮੋਹ ਇਆ ਸੰਪੈ ਮਨ ਮਾਹਿ॥ ਲੰਪਟ ਚੋਰ ਨਿੰਦਕ ਮਹਾ ਤਿਨਹੂ ਸੰਗਿ ਬਿਹਾਇ॥ ਤੁਧੁ ਭਾਵੈ ਤਾ ਬਖਸਿ ਲੈਹਿ ਖੋਟੇ ਸੰਗਿ ਖਰੇ॥ ਨਾਨਕ ਭਾਵੈ ਪਾਰਬ੍ਰਹਮ ਪਾਹਨ ਨੀਰਿ ਤਰੇ॥੫੨॥ [੩੧੫] ਮਹਲਾ ੫, ਵਾਰ ਗਉੜੀ ੧ (੨੯) ਨਰਕ ਘੋਰ ਬਹੁ ਦੁਖ ਘਣੇ ਅਕਿਰਤਘਣਾ ਕਾ ਥਾਨੁ॥ [੭੦੬] ਵਾਰ ਜੈਤਸਰੀ, ਮਹਲਾ ੫ (੪) ਅਕਿਰਤਘਣਾ ਹਰਿ ਵਿਸਰਿਆ ਜੋਨੀ ਭਰਮੇਤੁ॥ (8) ੧ ਲੂਣ (ਨਮਕ) ਸਾਰੇ ਪਦਾਰਥਾਂ ਤੋਂ ਘੱਟ ਖਾਈਦਾ ਹੈ, ਭਾਵ ਇਹ ਹੈ ਕਿ ਥੋੜਾ ਖਾ ਕੇ ਭੀ ਅਹਿਸਾਨ ਫਰਾਮੋਸ਼ ਨਹੀਂ ਹੋਣਾ ਚਾਹੀਏ। ਕ੍ਰਿਤਘਨ ਦੇ ਸੰਬੰਧ ਵਿੱਚ ਪਾਂਮਰ ਸ਼ਬਦ ਭੀ ਵੇਖੋ।