ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/383

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਰੁਮਤ ਮਾਰਤੰਡ (ਭਾਗ ਪਹਿਲਾ)

੩੨੩


ਖ਼ਾਲਸਾ ਰੱਖਿਆ ਹੈ, ਜੋ ਨਿਰਮਲ ਸ਼ਬਦ ਦਾ ਅਨੁਵਾਦ ਹੈ। [੬੫੫] ਸੋਰਠਿ ਕਬੀਰ (੩) ੧ ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ॥ [੭੧੨] ਤੇਤੀ ਸਵੈਯੇ ਪਾਤਸ਼ਾਹੀ ੧੦ ਜਾਗਤ ਜੋਤ ਜਪੈ ਨਿਸ ਬਾਸੁਰ“, ਏਕ ਬਿਨਾ ਮਨ ਨੈਕ ਨ ਆਨੈ॥ ਪੂਰਨ ਪ੍ਰੇਮ ਪ੍ਰਤੀਤ ਸਜੈ, ਬਰ੍ਤ ਗੋਰ ਮੜੀ ਮਟੇਂ ਭੂਲ ਨ ਮਾਨੈ॥ ਤੀਰਥ ਦਾਨ ਦਇਆ ਤਪਤੇ ਸੰਜਮ ਦੇ १० ੧੧ १३ ਏਕ ਬਿਨਾ ਨਹ ਏਕ ੧੪ १५ ਪਛਾਨੈ॥ ਪੂਰਨ ਜੋਤ ਜਗੈ ਘਟ ਮੈ ਤਬ ਖਾਲਸ ਤਾਹਿ ਨਖਾਲਸ ਜਾਨੈ॥੧॥ ਤਨਖਾਹ ਨਾਮਾ ਖਾਲਸਾ ਸੋਇ ਜੋ ਨਿੰਦਾ ੭ ਖਾਲਸਾ ਸੋਇ ਪਰ ਦ੍ਰਿਸਟਿ ੧੮ ਤਿਆਗੈ। ਖਾਲਸਾ ਸੋਇ ਲੜੇ ਹੁਇ ਆਗੈ।... ਤਿਆਗੈ | ਖਾਲਸਾ ਸੋਇ ਨਾਮ ਰਤੁ ਲਾਗੈ॥੨੮॥ ੧ ਦੰਤ ਕਥਾ ਪ੍ਰਚੱਲਿਤ ਹੈ ਕਿ ਦਮਦਮੇ ਦੇ ਮਕ੍ਰਮ ਦਸ਼ਮੇਸ਼ ਜੀ ਨੇ ਕਬੀਰ ਜੀ ਦੇ ਖਲਾਸੇ ਸ਼ਬਦ ਦੀ ਥਾਂ ਖਾਲਸੇ ਲਿਖਿਆ ਹੈ, ਪਰ ਇਹ ਅਸਤ੍ਯ ਹੈ। ਕਰਤਾਰਪੁਰ ਵਾਲੀ ਬੀੜ ਵਿੱਚ ਹੀ ਖਾਲਸੇ ਪਾਠ ਹੈ। ੨ ਜਿਨ੍ਹਾਂ ਨੇ ਕੇਵਲ ਕਰਤਾਰ ਦਾ ਪ੍ਰੇਮ ਅਤੇ ਉਪਾਸਨਾ ਮੁਖ ਜਾਣੀ ਹੈ। ਕੀਤੇ ਹੋਏ ਪਦਾਰਥਾਂ ਨੂੰ ਉਪਾ ਨਹੀਂ ਮੰਨਿਆ। ੩ ਕਈ ਜਿਲਦਾਂ ਵਿੱਚ ੩੨ ਸਵੈਯੇ ਹੁੰਦੇ ਹਨ, ਇਹ ਪਹਿਲਾ ਸਵੈਯਾ ਨਹੀਂ ਹੁੰਦਾ। ੪ ਮਹਾਂ ਜੋਤੀ ਸਰੂਪ—ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ॥ ੫ ਰਾਤ ਦਿਨ, ਨਿਰੰਤਰ। ੭ ਕਬਰ ਅਤੇ ਸਮਾਧ। (ਧਨਾਸਰੀ ਮ: ੧, ਪੰਨਾ ੬੬੩) ੬ ਏਕਾਦਸ਼ੀ, ਰੋਜ਼ਾ ਆਦਿਕ ੮ ਜਿਸ ਵਿੱਚ ਮੂਰਤੀ ਸਥਾਪਨ ਕੀਤੀ ਗਈ ਹੈ, ਐਸਾ ਮੰਦਿਰ ਅਥਵਾ ਯੋਗੀ ਆਦਿਕਾਂ ਦਾ ਮਨ। ੯ ਗੰਗਾ ਗਯਾ ਆਦਿਕ ਜਿਨ੍ਹਾਂ ਦੇ ਸਨਾਨ ਮਾਤ੍ਰ ਤੋਂ ਲੋਕ ਮੁਕਤੀ ਦੀ ਪਰਾਪਤੀ ਮੰਨਦੇ ਹਨ। ੧੦ ਤੁਲਾ ਅਤੇ ਗਹ ਆਦਿਕਾਂ ਦਾ ਦਾਨ। ੧੧ ਢੂੰਡੀਆਂ ਜੋਹੀ ਦਯਾ ਕਿ ਸਾਹ ਨਾਲ ਭੀ ਜੀਵ ਨਾ ਮਰੇ ਅਰ ਨਿਰਮਲ ਪਾਣੀ ਪੀ ਕੇ ਜੀਵ ਹਿੰਸਾ ਦੇ ਭਾਗੀ ਨਾ ਹੋਵੀਏ। ਬਹੁਤ ਲੋਕ ਯਥਾਰਥ ਦਯਾ ਦਾ ਭਾਵ ਸਮਝੇ ਬਿਨਾਂ, ਕਿਸੇ ਪਸ਼ੂ ਦਾ ਮਾਰਣਾ ਤਾਂ ਪਾਪ ਸਮਝਦੇ ਹਨ ਅਤੇ ਆਪਣੇ ਅਧੀਨ ਪਸ਼ੂ ਅਰ ਨੌਕਰਾਂ ਨਾਲ ਚੰਡਾਲਾਂ ਜੇਹਾ ਵਰਤਾਉ ਕਰਦੇ ਹਨ। ਕਿਸੇ ਦੁਖੀ ਦੀਨ ਨੂੰ ਆਪਣੇ ਯਸ ਲਈ ਦਾਨ ਦੇਂਦੇ ਹਨ ਅਤੇ ਮਾਤਾ ਪਿਤਾ ਨੂੰ ਪਾਣੀ ਤੋਂ ਤਰਸਾਉਂਦੇ ਹਨ, ਭਾਰਤ ਦੇ ਵੈਰੀਆਂ ਅੱਗੇ ਗਊਆਂ ਖੜੀਆਂ ਵੇਖ ਕੇ ਸ਼ਸਤ੍ਰ ਸੁੱਟ ਪਾਉਂਦੇ ਹਨ ਅਤੇ ਨਿੱਤ ਹਜ਼ਾਰਾਂ ਗਾਈਆਂ ਦੇ ਬੁਧ ਦਾ ਕਾਰਣ ਬਣਦੇ ਹਨ। ਦਸਮੇਸ਼ ਨੇ ਅੰਧ ਵਿਸ੍ਵਾਸੀਆਂ ਦੀ ਹਾਨੀਕਾਰਕ ਦਯਾ ਦਾ ਖ਼ਾਲਸੇ ਨੂੰ ਤ੍ਯਾਗ ਫੁਰਮਾਇਆ ਹੈ। ੧੨ ਪੰਚਾਗਨੀ ਜਲ ਧਾਰਾ ਆਦਿ। ੧੩ ਅਯਾਨ ਅਤੇ ਭ੍ਰਮ ਕਰ ਕੇ ਹਠ ਸਾਥ ਇੰਦ੍ਰੀਆਂ ਨੂੰ ਉਨ੍ਹਾਂ ਉਚਿਤ ਕਰਮਾਂ ਤੋਂ ਰੋਕਣਾ, ਜਿਸ ਲਈ ਵਾਹਗੁਰੂ ਨੇ ਬਖਸ਼ੀਆਂ ਹਨ। ੧੪ ਇਕ ਅਕਾਲ ਤੋਂ ਬਿਨਾਂ। ੧੫ ਉੱਪਰ ਦੱਸੋ ਸਾਧਨਾਂ ਵਿੱਚੋਂ ਇਕ ਨੂੰ ਭੀ ੧੬ ਪੂਰਾ ਖ਼ਾਲਿਸ, ਅਯੰਤ ਨਿਰਮਲ। ੧੭ ਗੁਣਾਂ ਵਿੱਚ ਨਿਰਮੂਲ ਦੋਸ਼ ਥਾਪਣੇ ਨਿੰਦਾ ਹੈ। ੧੮ ਪਰ-ਇਸਤਰੀ, ਪਰ-ਧਨ ਵੱਲ ਬੁਰੀ ਨਜ਼ਰ ਨਾ ਕਰੋ।