ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/384

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੩੨੪)

ਗੁਰੁਮਤ ਮਾਰਤੰਡ (ਭਾਗ ਪਹਿਲਾ)


ਖ਼ਾਲਸਾ ਸੋਇ ਗੁਰੂ ਹਿਤ ਲਾਵੈ। ਖ਼ਾਲਸਾ ਸੋਇ ਸਾਰ ਮੁਹਿ ਖਾਵੈ। ਖ਼ਾਲਸਾ ਸੋ ਨਿਰਧਨ ਕੋ ਪਾਲੈ। ਖ਼ਾਲਸਾ ਸੋਇ ਦੁਸ਼ ਕਉ ਗਾਲੈ। ਖ਼ਾਲਸਾ ਸੋਇ ਜੁ ਚੜੈ ਤੁਰੰਗਾਂ। ਖ਼ਾਲਸਾ ਸੋਇ ਕਰੈ ਨਿਤ ਜੰਗਾਂ। [ਘੋੜੇ ਦੀ ਸਵਾਰੀ [ਜੰਗ ਵਿੱਚ ਘਮਸਾਨ] ਰਹਤਨਾਮਾ ਭਾਈ ਦਯਾ ਸਿੰਘ ਜੀ ਕਾ ਖ਼ਾਲਸਾ ਸੋ, ਜਿਨ ਤਨ ਮਨ ਧਨ ਅਕਾਲ ਪੁਰਖ ਨੂੰ ਸੌਂਪਿਆ ਹੈ। ਗੁਰੁ ਸ਼ੋਭਾ ਅਧਿ: ਪ ਹੁਕਮੁ ਨ ਮਾਨਹਿ ਖਸਮ ਕਾ ਜਿਨਿ ਰਾਹੁ ਬਤਾਇਆ। ਜੀ, ਉਇ ਕਪਟੀ ਹੋਇ ਨ ਖਾਲਸਾ ਕੇਤਾ ਸਮਝਾਇਆ॥੫੮॥੧੭੪॥ ਕਲੋਸ ਗਯੋ ਜੰਜਾਲ ਬਿਨਸੈ ਸਗਲ ਚੂਕਯੋ ਆਵਨ ਜਾਨ, ਮਿਟੀ ਸਬ ਸਾਂ। ਲਾਲਸਾ। ਜੀ, ਖ਼ਾਲਸ ਜਪਿ ਗੋਬਿੰਦ, ਭਯੋ ਹੈ ਖ਼ਾਲਸਾ॥੭੨॥੧੮੮॥ [ਖਾਲਸਾ ] ਅਧਿਆਇ ੬, ਕਬਿੱਤ ਬਚਨ ਕਿਯੋ ਕਰਨਹਾਰ ਸੰਤਨ ਕਿਯੋ ਬਿਚਾਰ, ਸੁਪਨੋ ਸੰਸਾਰੁ॥ ਜਾਨ ਕਾਹੇ ਲਪਟਾਈਐ?। ਬਿਖਿਆਨ ਸੋ ਭਜਿ ਸਨੇਹ ਸਤਿਗੁਰੁ ਕੀ ਸਿਖ ਲੇਹ, ਬਿਨਸੈ ਛਿਨ ਮਾਹਿ ਦੇਹਿ, ਜਮ ਪੁਰਿ ਨ ਜਾਈਐ। ਸੀਸ ਨ ਮੁੰਡਾਵ ਮੀਤ! ਹੁੱਕਾ ਤਜਿ ਭਲੀ ਰੀਤਿ, ਮਨ ਮੈ ਕਰਿ ਪ੍ਰੇਮ ਪ੍ਰੀਤਿ ਸੰਗਤਿ ਮੈ ਜਾਈਐ। [ ਕੇਸ਼ ] ੧ ਜੰਗ ਵਿੱਚ ਸਨਮੁਖ ਸ਼ਸਤ੍ਰ ਸਹਾਰੇ॥ ੨ ਅਮਨ ਭੰਗ ਕਰਤਾ, ਦੇਸ਼ ਕੌਮ ਦਾ ਵਿਰੋਧੀ ਪਾਮਰ। ੩ ਭਾਵ ਇਹ ਹੈ ਕਿ ਹਰੇਕ ਸਿੰਘ ਪੁਰਾ ਸਿਪਾਹੀ ਹੋਣਾ ਚਾਹੀਏ। ਕਬਿੱਤ-ਜਾਨੈ ਸਾਰ ਬਾਣੀ ਕੋ, ਅਸਾਰ ਕੋ ਤਿਆਗ ਕਰੈ, ਮਾਯਾ ਜਾਲ ਮਾਹਿ ਸਦਾ ਰਹਿਤ ਮਰਾਲ ਸਾ ਪਰਉਪਕਾਰੀ ਅਤਿ ਉੱਦਮੀ, ਉਦਾਰ ਭਾਰੀ, ਸੁੰਦਰ ਦਿਦਾਰੀ, ਧਾਰੈ ਤਨਿਕ ਨ ਆਲਸਾ। ਸ਼ਮਨ ਕੋ ਪ੍ਰੇਮੀ, ਨੇਮੀ ਯੁੱਧ ਕਰਤੱਬਨ ਕੋ, ਮਹਾਂ ਸੋ ਰੂਪ, ਪਰ ਸ਼ਸਤ੍ਰਨ ਕਰਾਲਸਾ | ਅਸ੍ਵ ਕੋ ਸਵਾਰ, ਬੀਰ ਰਸ ਕੋ ਅਗਾਰ, ਸਭ ਸੈਨਾ ਕੋ ਸਿੰਗਾਰ, ਦਸਮੇਸ਼ ਜੂ ਕੋ ਖਾਲਸਾ | ੪ ਯੁੱਧ ਵਿਦ੍ਯਾ ਅਤੇ ਸ਼ਸਤ੍ਰਾਂ ਦਾ ਨਿੱਤ ਅਧ੍ਯਾਸ ਕਰੇ, ‘ਮੁਖ ਤੇ ਹਰਿ, ਚਿਤ ਮੈ ਜੁੱਧ ਬਿਚਾਰੈਂ ਇਸ ਪਰ ਅਮਲ ਕਰੋ। ਇਸ ਦਾ ਇਹ ਭਾਵ ਨਹੀਂ ਕਿ ਲੋਕਾਂ ਨਾਲ ਝਗੜਾ ਅਰ ਦੰਗਾ ਕਰੋ। ਦੋਖੋ, ਇਸ ਵਿਸ਼ਯ ਪਰ ਭਗਤ ਰਤਨਾਵਲੀ ਵਿੱਚ ਗੁਰੂ ਅੰਗਦ ਸਾਹਿਬ ਦਾ ਮਾਲੂ ਸ਼ਾਹ ਨੂੰ ਉਪਦੇਸ਼— ਆਪਿ ਉਪਾਧਿ ਕਿਸੈ ਨਾਲ ਨਾ ਬੀਜੈ, ਜੇ ਜੁਧ ਜ਼ਰੂਰ ਆਇ ਬਣੇ, ਤਾਂ ਬਹੁਤਿਆਂ ਥੋੜ੍ਹਿਆਂ ਕੀ ਸ਼ੰਕਾ ਨਾ ਕੀਜੈ ੫ ਵਿਸ਼ਿਆਂ ਵਿਕਾਰਾਂ ਨਾਲੋਂ।