ਗੁਰੁਮਤ ਮਾਰਤੰਡ (ਭਾਗ ਪਹਿਲਾ)
੩੨੫
ਜੀਵਨ ਦਿਨ ਚਾਰ, ਸਮਝ ਦੇਖਿ ਬੂਝ ਮਨ ਬਿਚਾਰ, ਵਾਹਗੁਰੂ ਗੁਰੂ ਜੀ ਕਾ ਖਾਲਸਾ ਕਮਾਈਐ॥੧॥੧੯੭॥ [ਅਧਿ: ੧੮] ੩੨੫ ਖਾਲਸ ਖਾਸ ਕਹਾਵੈ ਸੋਈ। ਜਾ ਕੈ ਹਿਰਦੈ ਭਰਮੁ ਨ ਹੋਈ। ਭਰਮ ਭੇਖ ਤੇ ਰਹੈ ਨਿਆਰਾ। ਸੋ ਖਾਲਸ ਸਤਿਗੁਰੂ ਹਮਾਰਾ॥ (੪੩) ਸਰਬ ਆਨੰਦ ਗੋਬਿੰਦ ਕੇ ਜਾਪ ਤੇ, ਜਪੋ ਨਿਤ ਨੀਤ ਕੈ ਪ੍ਰੀਤਿ, ਮੀਤਾ! ਸਰਬ ਕੇ ਤੰ ਯਹਿ ਮੰਤ ਗੁਰਦੇਵ ਕੋ, ਏਕ ਮਨ ਜੀਤ ਕੈ ਜਗਤ ਜੀਤਾ। ਸਰਬ ਜੰਜਾਰ ਬੇਕਾਰ ਛਿਨ ਮੈ ਤਜੋ, ਸਰਨ ਗੁਰਦੇਵ ਸੁਨਿ ਗ੍ਯਾਨ ਗੀਤਾ। ਭਯੋ ਜੈਕਾਰ ਤ੍ਰਈ ਲੋਕ ਚੌਦਹ ਭਵਨ, ਸਤਿਗੁਰੂ ਖਾਲਸਾ ਖਾਸ ਕੀਤਾ॥੫੮॥ (ਅਧਿ ੫)—ਕਿਯੇ ਜਦਿ ਬਚਨਿ ਸਤਿਗੁਰੂ ਕਾਰਨ ਕਰਨ, 4 ਸਰਬ ਸੰਗਤਿ ਆਦਿ ਅੰਤ ਮੇਰਾ ਖਾਲਸਾ। ਮਾਨੇਗਾ ਹੁਕਮ ਸੋ ਤੋ ਹੋਵੇਗਾ ਸਿਖ ਸਹੀ, ਨਾ ਮਾਨੋਗਾ ਹੁਕਮ, ਸੋ ਤੋ ਹੋਵੈਗਾ ਬਿਹਾਲਸਾ। ਪਾਂਚ ਕੀ ਕੁਸੰਗਤਿ ਤਜਿ ਸੰਗਤਿ ਸੋ ਪ੍ਰੀਤਿ ਕਰੇ, ਦਯਾ ਔ ਧਰਮ ਧਾਰਿ ਤਿਆਗੇ ਸਬ ਲਾਲਸਾ। ਹੁਕਾ ਨਾ ਪੀਵੈ, ਸੀਸ ਦਾੜ੍ਹੀ ਨਾ ਮੁੰਡਾਵੈ, ਸੋ ਤੋ ਵਾਹਗੁਰੂ ਵਾਹਗੁਰੂ ਵਾਹ ਗੁਰੂ ਜੀ ਕਾ ਖਾਲਸਾ॥੩੧॥੧੪੭॥ ਖਾਲਸਾ] ਗੁਰੂ ਬਿਲਾਸ ਪਾਤਸ਼ਾਹੀ ੧੦, ਅਧ੍ਯਾਯ ੯ [ ਕੇਸ਼ ] ਇਹ ਪਰਮ ਖਾਲਸਾ ਪੰਥ ਜੋਇ। ਇਹ ਅਸਕੇਤ ਕੋ ਬਿਰਦ ਸੋਇ॥੧੧੭॥ ਬੁਰਕਾ ਅਕਾਲ ਦੀਨੋ ਸੁ ਆਪ। ਵਿਚ ਧਾਰ ਅਧਿਕ ਗੁਰ ਕੋ ਪ੍ਰਤਾਪ। ਇਹ ਜਗਤ ਮੱਧ ਤੇ ਕਾਢ ਨਾਥ। ਦੈ ਅਮੀ ਸ਼ੁੱਧ ਕੀਨੋ ਸਨਾਥ॥੧੧੮॥ ਨਿਜ ਦਏ ਮੰਤ੍ਰ ਮੱਧਿ ਕਾਨ ਗੂੜ। ਇਹ ਭਯੋ ਸ਼ੇਰ ਜੋ ਹੁਤਾ ਮੂਢ ਸਸਤ੍ਰ ਅਸਤ੍ਰੈ ਨਾਨਾ ਸੁਬੁੱਧ। ਤਿਹ ਗੁਰੂ ਦਯਾਲ ਕਰ ਡਾਰ ਸ਼ੁੱਧ॥੧੧੯॥ ਬਲ ਧਾਰ ਅਧਿਕ ਕੇਹਰ ਸਮਾਨ। ਤਿਨ ਕਰਯੋ ਉਦਮ ਤਰਨੇ ਜਹਾਨ। ੧ ਅਸਾਡਾ ਪੂਰਣ ਗੁਰੂ ਕਲਗੀਧਰ ਖਾਲਸਾ।੨ ਤੜ੍ਹ, ਸਾਰ। ੩ ਮੰਤ। ੩ ਮਨਿ ਜੀਤੈ ਜਗੁ ਜੀਤ’ (ਜਪੁ)। ੫ ਜ਼ੰਜਾਲ। ੬ ਕਲਗੀਧਰ ਸ੍ਵਾਮੀ ਦਾ ਖਾਲਸੋ ਪ੍ਰਤਿ ਉਪਦੇਸ਼। ੭ [ ਸਤ੍ਰ ਅਸ ਚਲਾਉਣ ਵੇਲੇ ਜੋ ਹਥਿਆਰ ਹੱਥੋਂ ਨਾ ਛੱਡਿਆ ਜਾਵੇ। (ਅਰਥਾਤ ਅਮੁਕਤ) ਉਹ ਸ਼ਸਤ੍ਰ ਹੈ ਜੇਹਾ ਕਿ ਖੜਗ ਕਟਾਰ ਆਦਿਕ। ਜੋ ਛੱਡਿਆ ਜਾਵੇ (ਅਰਥਾਤ ਮੁਕਤ) ਉਹ ਅਸਤ੍ਰ ਹੈ ਜੋਹਾ ਕਿ ਚੱਕ੍ਰ ਤੀਰ ਆਦਿਕ। ਜੋ ਹੱਥ ਵਿੱਚ ਫੜ ਕੇ ਭੀ ਚਲਾਇਆ ਜਾਵੇ ਔਰ ਰੈਂਕਿਆ ਭੀ ਜਾ ਸਕੇ (ਅਰਥਾਤ ਮੁਕਤਾਮੁਕਤ) ਉਹ ਸ਼ਸਤ੍ਰਾਸਤ੍ਰ ਹੈ ਜੇਹਾ ਕਿ ਨੇਜ਼ਾ ਗਦਾ ਆਦਿਕ। ਅਸਤ੍ਰ ਉਸ ਹਥਿਆਰ ਦਾ ਨਾਮ ਭੀ ਹੈ ਜਿਸ ਦ੍ਵਾਰਾ ਅਸਤ੍ਰ ਚਲਾਇਆ ਜਾਵੇ, ਜੈਸੋ ਕਮਾਣ ਅਤੇ ਬੰਦੂਕ ਅਤੇ ਜਿਸ ਨਾਲ ਸ਼ਸਤ੍ਰ ਰੋਕਿਆ ਜਾਵੇ ਉਸ ਦਾ ਨਾਮ ਭੀ ਅਸਤ੍ਰ ਹੈ, ਜੈਸੋ ਢਾਲ ਆਦਿਕ। ਮੰਤ੍ਰ ਮੁਕਤ ਸ਼ਸਤ੍ਰ ਦਾ ਨਾਮ ਭੀ ਅਸਤ੍ਰ ਹੈ। ਜਿਥੇ ਸ਼ਸਤ੍ਰ ਤੋਂ ਬਿਨਾਂ ਕੇਵਲ ਅਸਤ੍ਰ ਪਦ ਹੋਵੇ, ਉਸ ਥਾਂ ਸ਼ਸਤ੍ਰ ਦਾ ਅਰਥ ਬੋਧਨ ਕਰਦਾ ਹੈ।