ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/387

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਰੁਮਤ ਮਾਰਤੰਡ (ਭਾਗ ਪਹਿਲਾ)

੩੨੭


[੧੧੩੬] ਭੈਰਉ ਮਹਲਾ ੫ (੩) ਨਾ ਹਮ ਹਿੰਦੂ ਨ ਮੁਸਲਮਾਨ॥ ਭਾਈ ਗੁਰੁਦਾਸ, ਵਾਰ ੩੮ ਮੁਸਲਮਾਣਾ ਹਿੰਦੂਆਂ ਦੁਇ ਰਾਹ ਚਲਾਏ॥... ਰਾਮ ਰਹੀਮ ਧਿਆਇੰਦੇ ਹਉਮੈ ਗਰਬਾਏ। ਮਕਾ ਗੰਗ ਬਨਾਰਸੀ ਪੂਜ ਜਾਰਤ ਆਏ। ਰੋਜੇ ਵਰਤ ਨਮਾਜ ਕਰਿ ਡੰਡਉਤਿ ਕਰਾਏ। ਗੁਰੁ ਸਿਖ ਰੋਮ ਨ ਪੂਜਨੀ ਜੋ ਆਪੁ ਗਵਾਏ॥੯॥ ਬਹੁ ਸੁੰਨੀ ਸ਼ੀਅ ਰਾਫਜ਼ੀ ਮਜ਼ਹਬ ਮਨਿ ਭਾਣੇ।... ਈਸਾਈ ਮੂਸਾਈਆਂ ਹਉਮੈ ਹੈਰਾਣੇ॥ ਹੋਇ ਫਿਰੰਗੀ ਅਰਮਨੀ ਰੂਮੀ ਗਰਬਾਣੇ।... ਗੁਰੁ ਸਿਖ ਰੋਮ ਨ ਪੂਜਨੀ ਗੁਰ ਹਟਿ ਵਿਕਾਣੇ॥੧੧॥ ਵਾਰ ੩੯ ੩੨੭ ਫੇਦ ਕਤੇਬ ਵਖਾਣਦੇ ਸੂਫੀ ਹਿੰਦੂ ਮੁਸਲਮਾਣਾ।... ਕਲਮਾ ਸੁੰਨਤ ਸਿਦਕ ਧਰਿ ਪਾਇ ਜਨੇਊ ਤਿਲਕੁ ਸੁਖਾਣਾ। ਮਕਾ ਮੁਸਲਮਾਨ ਦਾ ਗੰਗ ਬਨਾਰਸ ਦਾ ਹਿੰਦੂਵਾਣਾ। ਰੋਜ਼ੇ ਰਖਿ ਨਿਮਾਜ਼ ਕਰਿ, ਪੂਜਾ ਵਰਤ ਅੰਦਰਿ ਹੈਰਾਣਾ। ਚਾਰਿ ਚਾਰਿ ਮਜਹਬੀ ਵਰਨਾਂ, ਛਿਅ ਘਰਿ ਗੁਰੁ ਉਪਦੇਸੁ ਵਖਾਣਾ।... ਖਿੰਜੋਤਾਣੁ ਕਰੇਨਿ ਧਿਙਾਣਾ॥੧੦॥ 4 ਅਮਲੀ ਖਾਸੇ ਮਜਲਸੀ ਪਿਰਮੁ ਪਿਆਲਾ ਅਲਖੁ ਲਖਾਇਆ। ਮਾਲਾ ਤਸਬੀ ਤੋੜਿ ਕੈ ਜਿਉ ਸਉ ਤਿਵੈ ਅਠੋਰੁ ਲਾਇਆ। ਮੇਰੁ ਇਮਾਮੁ ਰਲਾਇ ਕੈ ਰਾਮੁ ਰਮੁ ਨ ਨਾਉਂ ਗਣਾਇਆ। ਦੁਇ ਮਿਲਿ ਇਕੁ ਵਜੂਦੁ ਹੁਇ ਚਉਪੜ ਸਾਰੀ ਜੋੜਿ ਜੁੜਾਇਆ 1... ਗੁਰ ਗੋਵਿੰਦ ਖੁਦਾਇ ਪੀਰੁ ਗੁਰਸਿਖ ਪੀਰੁ ਮੁਰੀਦੁ ਲਖਾਇਆ। ਸਚੁ ਸਬਦ ਪਰਗਾਸੁ ਕਰਿ ਸਬਦੁ ਸੁਰਤਿ ਸਚੁ ਸਚਿ ਮਿਲਾਇਆ। ਸਚਾ ਪਾਤਿਸਾਹੁ ਸਚੁ ਭਾਇਆ॥੧੧॥ ੧ ਅਰਮੇਨੀਆਂ ਦੇ ਨਿਵਾਸੀ। ੨ ਮੰਤਕੀ, ਯਾਨੀ। ੩ ਹਨਫ਼ੀ, ਸਾਫ਼ਈ, ਮਾਲਕੀ, ਹੰਬਲੀ। ੪ ਬ੍ਰਾਹਮਣ, ਛੱਤ੍ਰੀ, ਵੈਸ਼, ਸੂਦਰ। ੫ ਸਾਂ, ਪਾਤੰਜਲ, ਨ੍ਯਾਯ, ਵੈਸ਼ੇਸ਼ਿਕ, ਮੀਮਾਂਸਾ, ਵੇਦਾਂਤ। ੬ ਇਸ ਪੌੜੀ ਵਿੱਚ ਭਾਈ ਗੁਰਦਾਸ ਜੀ ਸਾਫ਼ ਲਿਖਦੇ ਹਨ ਕਿ ਉੱਪਰ ਲਿਖੇ ਹਿੰਦੂ ਮੁਸਲਮਾਨ ਧਰਮਾਂ ਨੂੰ ਤ੍ਯਾਗ ਕੇ ਸਤਿਗੁਰੂ ਦੇ ਸਿੱਖ, ਸੱਚ ਦੇ ਖੋਜੀ ਹੋ ਕੇ ਸੱਤ੍ਯ ਨੂੰ ਪ੍ਰਾਪਤ ਹੁੰਦੇ ਹਨ।