ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/391

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਰੁਮਤ ਮਾਰਤੰਡ (ਭਾਗ ਪਹਿਲਾ)

੩੩੧


ਖ਼ਾਲਸਾ ਮੇਰੋ ਪਿੰਡ ਪ੍ਰਾਨ। ਖ਼ਾਲਸਾ ਮੇਰੀ ਜਾਨ ਕੀ ਜਾਨ॥੫॥ ਤੌਂ ਖ਼ਾਲਸਹਿ ਕਹੁ ਖ਼ਾਲਸਾ ਮੇਰੋ। ਓਤ ਪੋਤ ਸਾਗਰ ਬੂੰਦੇਰੋ॥੧੦॥ ਸੇਵ ਖ਼ਾਲਸਹਿ ਕੀ ਸਵਲ, ਪੂਜਾ ਸਤ੍ਰਨ ਅਰਘ ਪਾ 9 ३३१ ਦਾਨੁ ਮਾਨੁ ਸਮੁ ਮਾਨ ਕਰਿ, ਖੋੜਸਿ ਬਿਧਿ ਕਹੁ ਸ੍ਵਾਦ॥੫॥ [ ਸੋਲਾਂ ਪ੍ਰਕਾਰ ਕੀ ਪੂਜਾ] ਰਹਤਨਾਮਾ ਭਾਈ ਦੇਸਾ ਸਿੰਘ ਕਾ ਗੁਰੂ ਸਰੂਪ ਖ਼ਾਲਸਾ ਹਈਏ। ਜਾਂ ਕੀ ਟਹਲ ਪਰਮ ਸੁਖ ਲਹੀਏ। ਪ੍ਰੇਮ ਸੁਮਾਰਗ ਜੋ ਚਾਹੇ ਮੈਂ ਗੁਰੂ ਨਾਲ ਗੱਲਾਂ ਕਰਾਂ, ਤਾਂ ਸ਼ਬਦ ਪੜ੍ਹੇ ਸਭ ਨਿਸਾ ਹੋਵਸੀ ਅਰ ਜੋ ਚਾਹੇ ਕਿ ਦਰਸ਼ਨ ਕਰਾਂ, ਜਿੱਥੇ ਖ਼ਾਲਸੇ ਦਾ ਇਕੱਠ ਹੋਵੈ ਉਥੇ ਜਾਇ ਕੈ ਅਦਬ ਨਾਲ ਦਰਸ਼ਨ ਕਰੈ ਪ੍ਰਤੀਤਿ ਕਰ ਕੈ, ਦਰਸ਼ਨ ਗੁਰੂ ਕਾ ਪ੍ਰਾਪਤ ਹੋਵੇਗਾ ਰਹਤਨਾਮਾ ਪ੍ਰਹਿਲਾਦ ਸਿੰਘ ਦਾ ਗੁਰੂ ਖਾਲਸਾ ਮਾਨੀਅਹਿ ਪਰਗਟ ਗੁਰੂ ਕੀ ਦੇਹ। ਜੋ ਸਿਖ ਮੋ ਮਿਲਬੇ ਚਹਹਿ ਖੋਜ ਇਨਹੁ ਮਹਿ ਲੇਹੁ॥੨੪॥ ਖ਼ਾਲਸੇ ਦੀ ਰਹਿਤ ਅਤੇ ਰੀਤਿ ਗ੍ਯਾਨ ਰਤਨਾਵਲੀ, ਟੀਕਾ ੧੨ਵੀਂ ਪੌੜੀ ਦਾ ਜੋ ਸਿੱਖ ਸਤਿਗੁਰਾਂ ਦਾ ਸ਼ਬਦ ਸੁਣੇ ਅਤੇ ਸਿੱਖੀ ਦੀਆਂ ਰਹਿਤਾਂ ਭੀ ਰੱਖੇ, ਤਿਸ ਨੂੰ ਯਾਨ ਪ੍ਰਾਪਤ ਹੁੰਦਾ ਹੈ। ਰਹਤਨਾਮਾ ਭਾਈ ਦੇਸਾ ਸਿੰਘ ਦਾ ਰਹਤਵਾਨ ਜਗ ਸਿੰਘ ਜੇ ਕੋਈ। ਗੁਰ ਕੇ ਲੋਕ ਬਗੈਂਗੇ ਤੇਈ “ਰਹਨੀ ਰਹੈ ਸੋਈ ਸਿਖ ਮੇਰਾ। ਉਹ ਠਾਕੁਰੁ, ਮੈਂ ਉਸ ਕਾ ਚੇਰਾ॥੮੬॥ ਰਹਤ ਬਿਨਾ ਨਹਿ ਸਿੰਘ ਕਹਾਵੈ। ਰਹਤ ਬਿਨਾ ਦਰ ਚੋਟਾਂ ਖਾਵੈ।... ਰਹਤ ਬਿਨਾ ਸੁਖ ਕਬਹੂ ਨ ਲਹੈ। ਤਾਂ ਤੇ ਰਹਤ ਸੁ ਦ੍ਰਿੜ ਕਰ ਗਹੈ॥੮੯॥ ੧ ਉਸਤਤਿ ਕਰਨਾ! ੨ ਚਰਣ ਧੋਣ ਲਈ ਜਲ ਦੇਣਾ। ੩ ਖੋੜਸੋਪਚਾਰ, ਪੁਰਾਣੇ ਗ੍ਰੰਥਾਂ ਵਿੱਚ ਪੂਜਾ ਦੇ ਸੋਲਾਂ ਸਾਧਨ— . ਆਵਾਹਨ, ਆਸਨ ਪੈਰ ਧੋਣੇ, ਮੁਖ ਧੋਣ ਲਈ ਜਲ, ਆਚਮਨ, ਸਨਾਨ, ਵਸਤੂ, ਭੂਸ਼ਣ ਸੁਗੰਧ, ਫੁੱਲ, ਧੂਪ, ਦੀਪ, ਪ੍ਰਸਾਦ, ਨਮਸਕਾਰ, ਦਕਛਣਾ ਅਤੇ ਵਿਸਰਜਨ (ਵਿਦਾਇਗੀ)। ੪ ਤਸੱਲੀ। ੫ ਹੁਣ ਇਹ ਪਾਠ ਅਨਪੜ੍ਹ ਸਿੱਖਾਂ ਨੇ ਮਨਘੜਤ ਇਉਂ ਬਣਾ ਲਿਆ ਹੈ— ਗੁਰੂ ਗ੍ਰੰਥ ਜੀ ਮਾਨੀਏ ਪ੍ਰਗਟ ਗੁਰੂ ਕੀ ਦੇਹ। ੬ ਵਿਚਾਰ ਨਾਲ ਸੁਣੋ। ਜਾਂ ਕਾ ਹਿਰਦਾ ਸੁਧ ਹੈ ਖੋਜ ਸਬਦ ਮੈਂ ਲੇਹ। ੮ ਦਸ਼ਮੇਸ਼ ਦਾ ਸੰਗਤਿ ਨੂੰ ਉਪਦੇਸ਼। ੭ ਇਹ ਗ੍ਯਾਨ, ਕਿ ਸਿੱਖੀ ਕੀ ਵਸਤ ਹੈ।