ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/392

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੩੩੨)

ਗੁਰੁਮਤ ਮਾਰਤੰਡ (ਭਾਗ ਪਹਿਲਾ)


ਗੁਰੂ ਬਿਲਾਸ ਪਾਤਸ਼ਾਹੀ ੧੦, ਅਧ੍ਯਾਯ ੯ ਮੁਢ ਜੀਵ ਜੋ ਰਹਭ ਤ੍ਯਾਗ। ਨਿਜ ਧਸਿਓ ਮੱਧ ਸੰਸਾਰ ਭਾਗ॥੧੨੨॥ ਗੁਰੂ ਵਾਕ ਬੁੱਧੁ ਨੀਕੇ ਵਿਸਾਰ। ਸੇ ਲਖੋ ਖਰ ਸੁ ਤਵਨੈ ਕੁਮਾਰ। ਗੁਰੂ ਪ੍ਰਤਾਪ ਸੂਰਜ, ਰੁਤ ੫, ਅੰਸੂ ੩੮ ਦਸਮੇਸ਼ ਦਾ ਕਥਨ ਭੇਖ ਨ ਪ੍ਯਾਰੋ ਮੋਹਿ ਕੇ, ਵਰਨ ਨਹੀਂ ਪ੍ਰਿਯ ਕਾਹਿ। ਰਹਤ ਸੁ ਪ੍ਯਾਰੀ ਮੋਹਿ ਕਉ, ਸਿਦਕ ਮਹਾਂ ਪ੍ਰਿਯ ਆਹਿ॥੫੦॥ [੫੨੯] ਸਰਬ ਲੋਹ ਐਸੇ ਗੁਣ ਹਰਿ ਖ਼ਾਲਸਹਿ ਬਖਸ਼ੈ ਭਗਤ ਯਾਨੀ ਰਾਜ ਜੋਗੇਸ੍ਵਰ। ਛਤ੍ਰਿਯ ਤਿ ਅਨਯੁਪਾਸਕ, ਤ੍ਯਾਗੀ ਹਠੀ ਸੂਰ ਭਵਨੇਸ੍ਵਰ ਅਸੁ ਖਾਲਸਹਿ ਖਾਲਸ ਪਦ ਪ੍ਰਾਪਤਿ, ਨਿਰੰਕਾਰਿ ਸੁ ਸ੍ਵਰੂਪ ਮਹਾਨ॥੧॥ ਰਹਾਉ॥ ਗੁਰ ਉਪਦੇਸ ਸਿਖਨ ਪ੍ਰਤਿ ਭਾਸਨਿ, ਮੁੱਦ੍ਰਿਤ ਕੱਛ ਕੇਸ ਕ੍ਰਿਪਾਨੰ [੪੯੬] ਸਰਬ ਲੋਹ ਧਰਮ ਪੰਥ ਖਾਲਸ ਪ੍ਰਚੁਰ ਭਯੋ ਸਤਿ ਸ਼ਿਵੰ ਪੁਨ੍ਯ ਰੂਪ ਜਏ ਕਛ ਕੇਸ ਕ੍ਰਿਪਾਨ ਤੇ ਮੁਦ੍ਰਾ ਗੁਰ ਭਗਤਾ ਰਾਮਦਾਸ ਭਏ॥੫॥ ( ਮੁਦ੍ਰਾ) ਕਾਲ ਉਪਾਸਕ ਛਤ੍ਯ ਧਰਮਾ, ਰਣ ਕਟਿ ਕਸਿ ਪ੍ਰਧਾਨ ਅਏ। ਤਾ ਮਹਿ ਪੰਚ-ਚਾਲਿ ਪ੍ਰਵਾਨਾ ਪੰਚ ਪ੍ਰਧਾਨ ਖਾਲਸਹਿ ਠਏ। ਰਹਤਨਾਮਾ ਪ੍ਰਸ਼ਨ ਉੱਤਰ ਭਾਈ ਨੰਦ ਲਾਲ ਕਾ ਗੁਰਸਿਖ ਰਹਿਤ ਸੁਨਹੁ ਮੇਰੇ ਮੀਤ!। ਉਠਿ ਪ੍ਰਭਾਤ ਕਰੇ ਹਿਤ ਚੀਤ। [ ਨਿੱਤਨੇਮ ] ਵਾਹਿਗੁਰੂ ਪੁਨ ਮੰਤ੍ਰੁ ਸੁ ਜਾਪ। ਕਰ ਇਸਨਾਨ ਪੜ੍ਹੇ ਜਪੁ ਜਾਪ। ਸੰਧਿਆ ਸਮੇਂ ਸੁਨੇ ਰਹਰਾਸਿ। ਕੀਰਤਨ ਕਥਾ ਸੁਨੈ ਹਰਿ ਜਾਸ। ਸਬਦ ਸੁਨੈ ਗੁਰ ਹਿਤ ਚਿਤ ਲਾਇ। ਗਿਆਨ ਸ਼ਬਦ ਗੁਰ ਸੁਨੇ ਸੁਨਾਇ। ਵਿਸਾਹ ਪ੍ਰੀਤਿ ਗੁਰ ਸ਼ਬਦ ਜੁ ਧਰੇ। ਗੁਰ ਕਾ ਦਰਸ਼ਨ ਨਿਤ ਉਠ ਕਰੇ। ਗੁਰਸਿਖ ਸੇਵ ਕਰੇ ਚਿਤੁ ਲਾਇ। ਆਪਾ ਮਨ ਕਾ ਸਗਲ ਮਿਟਾਇ। ੧ ਉਸ ਨੂੰ ਉਸ ਕੁਮ੍ਹਿਆਰ ਦੇ ਗਧੇ ਜੇਹਾ ਜਾਣੋ, ਜਿਸ ਨੂੰ ਕਲਗੀਧਰ ਸ੍ਵਾਮੀ ਨੇ ਸ਼ੇਰ ਦੀ ਖੱਲ ਪਹਿਨਾ ਕੇ ਸ਼ੇਰ ਜੇਹਾ ਬਣਾ ਦਿੱਤਾ ਸੀ, ਪਰ ਉਹ ਗਧੇ ਦਾ ਸੁਰ ਸੁਣ ਕੋ ਪੁਰਾਣੀ ਖੁਰਲੀ ਦਾ ਪ੍ਰੇਮ ਕਰ ਕੇ ਫੇਰ ਗੁਣ ਦਾ ਲਾਦੂ ਹੋ ਗਿਆ ਸੀ। ੨ ਪੰਜ ਪਿਆਰੇ ਅਤੇ ਚਾਲੀ ਮੁਕਤੇ 1 ੩. ਸਰਬ ਲੋਹ ਵਿੱਚ ਪੰਚ ਪ੍ਰਧਾਨ ਦਾ ਅਰਥ ਕੀਤਾ ਹੈ— ੫ ਦੀਵਾਨ ਵਿੱਚ ਸੁਣੇ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਚਾਰ ਸਾਹਿਬਜ਼ਾਦੇ, ਪੰਜ ਗੁਰਮੁਖ ਸਿੰਘਾਂ ਦੀ ਪ੍ਰਧਾਨਤਾ ਦਾ ਭੀ ਇਸ ਵਿੱਚ ਭਾਵ ਹੈ।੪ ਚਿੱਤ ਦੇ ਪਰੇਮ ਨਾਲ ਅਥਵਾ ਆਪ ਪੜ੍ਹੋ। ੬ ਹਰਿਯਸ਼। ੭ ਗੁਰੂ ਗ੍ਰੰਥ ਸਾਹਿਬ ਦਾ ਦਰਸ਼ਨ ਪਾਠ।