(੩੩੮)
ਗੁਰੁਮਤ ਮਾਰਤੰਡ (ਭਾਗ ਪਹਿਲਾ)
੩੪. ਸਿੰਘਾਂ ਕੋ ਬਰਾਬਰ ਕਾ ਭਾਈ ਸਮਝੇ।
੩੫. ਪਾਂਚ ਸਿੰਘ ਮਿਲ ਕਰ ਰਹਤ ਬਿਬੇਕ ਕਾ ਗੁਰੁਮਤਾ ਕਰੇ। [ ਗੁਰਮਤਾ ] ੩੬. ਨਾਕ ਕਾਂਨ ਨ ਛੇਦੇ, ਅਖੰਡ ਰਹੇ। ੩੭. ਚੌਥੇ ਦਿਨ ਕੇਸੀ ਸਨਾਨ ਕਰੇਂ। ੩੮. ਲੰਗਰ ਮੇਂ ਚੌਂਕਾ ਮਿੱਟੀ ਕਾ ਦੋਵੇ। ੩੯. ਹਿੰਦੂ ਮੁਸਲਮਾਨ ਕੀ ਕਾਣ ਕੋ ਮੇਟੇ। ੪੦. ਏਕਾਦਸ਼ੀ ਆਦਿਕ ਬਰਤ ਨਾ ਧਾਰੇ। ੪੧. ਜਿਸ ਜਲ ਮੇਂ ਹੱਥ ਪਵੇ ਸੋ ਨਾ ਪੀਵੇ। ੪੨. ਆਨੰਦ ਬਿਨਾ ਬਿਵਾਹ ਨਾ ਕਰੇ। ੪੩, ਘੋੜੇ ਔਰਸ਼ਸਤ੍ਰ ਕੀ ਸਾਰ ਰੱਖੇ। [ ਕੇਸ ਸਨਾਨ] [ਲੰਗਰ ਵਿੱਚ ਪੋਚਾ] [ ਸੁਧੀ ] ਗੁਰੂ ਪ੍ਰਤਾਪ ਸੂਰਜ, ਰੁਤ ੩, ਅੰਸੂ ੫੦ ਬਹੁਰ ਸਭਾ ਮਹਿ ਸਤਿਗੁਰੂ ਸੁਮਤਿ ਸਭਿਨਿ ਕੋ ਦੈਨ। ਤ੍ਯਾਗਨ ਕੁਮਤਿ ਬਿਕਾਰ ਕੋ ਸ੍ਰੀ ਮੁਖ ਉਚਰੇ ਉਚਰੋ ਬੈਨ॥੧॥ ਸਿੱਖ ਹੋਇ ਕਿਸ ਕਰਜ ਨ ਲੋਵੇ | ਜੇ ਕਰਿ ਲੋਯ, ਭਾਵ ਕਰਿ ਦੇਵੇ। ਸੁਨੋ ਨ ਝੂਠ, ਨ ਮੁਖ ਤੇ ਕਹੈ। ਸੰਗ ਝੂਠ ਪ੍ਰੀਤਿ ਨ ਰਹੈ॥੩॥ ਸਤਿਸੰਗੀ ਹੁਇ ਸਾਚ ਕਮਾਵੈ। ਸੰਗ ਸਾਚ ਕੇ ਪ੍ਰੀਤਿ ਵਧਾਵੈ। ਸਚ ਉਰ ਧਰਹਿ ਮਿਜਾਦਾ ਸਾਚੀ। ਛਲ ਬਿਨ ਹੋਵੈ ਸਾਚ ਉਬਾਚੀ॥੪॥ ਸਚਿ ਕੇ ਸੰਗ ਜੀਵਕਾ ਜੋਈ। ਤਿਸ ਕੋ ਕਰਹਿ, ਦੰਭ ਬਿਨੁ ਹੋਈ॥... ੧ ਫੈਸਲਾ, ਪੰਜਾਂ ਤੋਂ ਘਟ ਨਾ ਹੋਣ। ' ੨ ਸਿੱਖ ਕੌਮ ਵਿੱਚ ਇਸਤਰੀ ਅਤੇ ਪੁਰਸ਼ ਨੂੰ ਨੱਕ ਕੰਨ ਵਿੰਨ੍ਹਣਾ ਮਨ੍ਹਾਂ ਹੈ, ਜੋ ਦਸਵੇਂ ਸਤਿਗੁਰੂ ਦੇ ਹੁਕਮ ਅਨੁਸਾਰ ਅਖੰਡ ਅੱਗ ਨਹੀਂ ਰਹਿੰਦੇ, ਉਹ ਮਨਮਤੀਏ ਹਨ | [ਅੰਗ ਵੇਧਨ] ੩ ਭਾਵ ਇਹ ਹੈ ਕੇਸਾਂ ਵਿੱਚ ਮੈਲ ਨਾ ਹੋਣ ਦੇਵੇ। ਬਹੁਤ ਅਗ੍ਯਾਨੀ ਸਿੱਖ, ਕੇਸਾਂ ਨੂੰ ਖਾਰ ਅਤੇ ਸਾਬਣ ਨਾਲ ਸਾਫ਼ ਨਹੀਂ ਕਰਦੇ ਅਤੇ ਸੁਗੰਧ ਵਾਲਾ ਤੇਲ ਨਹੀਂ ਲਾਉਂਦੇ। ਉਹ ਆਖਦੇ ਹਨ ਕਿ ਕੇਸਾਂ ਵਿੱਚ ਦਹੀਂ ਆਦਿਕ ਉਹ ਵਸਤੂ ਪਾਣੀ ਚਾਹੀਏ ਜੋ ਖਾਣ ਵਿੱਚ ਆਉਂਦੀ ਹੋਵੇ ਅਤੇ ਤੇਲ ਇਸ ਵਾਸਤੇ ਨਹੀਂ ਵਰਤਣਾ ਚਾਹੀਏ ਕਿ ਮਸੰਦਾਂ ਦੇ ਸਿਰ ਪਾਇਆ ਹੈ, ਪਰ ਇਹ ਸਭ ਭਰਮ ਅਤੇ ਕਲਪਿਤ ਕਥਾ ਹੈ। ਜਿਸ ਤਰ੍ਹਾਂ ਕੋਸ਼ ਨਿਰਮਲ ਰਹਿਣ ਅਤੇ ਜਿਸ ਵਸਤੂ ਨਾਲ ਸਨਾਨ ਕੀਤਿਆਂ ਦੁਰਗੰਧ ਨਾ ਫੈਲੇ, ਉਹੀ ਕੇਸੀ ਸਨਾਨ ਵਾਸਤੇ ਉੱਤਮ ਹੈ। ੫੩੭ਵੇਂ ਕਬਿੱਤ ਵਿੱਚ ਭਾਈ ਗੁਰੁਦਾਸ ਜੀ ਲਿਖਦੇ ਹਨ— ਬਿਨ ਤੋਲ ਮੇਲੋ ਸਿਰ ਕੋਸ ਹੂੰ ਭਯਾਨ ਹੈਂ। ੪ ਭਾਵ ਇਹ ਹੈ ਕਿ ਆਪਣੇ ਧਰਮ ਵਿੱਚ ਪੱਕਾ ਰਹੇ ਅਤੇ ਸਾਰੇ ਸੰਸਕਾਰ ਗੁਰਮਰਯਾਦਾ ਨਾਲ ਕਰੇ। ਪ ਭਾਵ ਇਹ ਹੈ ਕਿ ਜਲ ਪ੍ਰਸ਼ਾਦ ਆਦਿਕ ਪਦਾਰਥ ਅਤੀ ਨਿਰਮਲ ਹੋਣ। ਅਕਸਰ ਜੋ ਹੱਥ ਅਤੇ ਖਾਸ ਕਰ ਕੇ ਨੋਂਹ ਮੈਲੇ ਰੱਖਦੇ ਹਨ, ਅਰ ਖਾਣ ਪੀਣ ਦੇ ਪਦਾਰਥਾਂ ਵਿੱਚ ਬਿਨਾਂ ਸੰਕੋਚ ਮੈਲ ਮਿਲਾ ਕੇ ਸਿੱਖੀ ਦੇ ਸਨਾਨ (ਪਵਿੱਤ੍ਰਤਾ) ਦੋ ਨਿਯਮ ਨੂੰ ਭੰਗ ਕਰਦੇ ਹਨ। ੬ ਘੋੜੇ ਅਤੇ ਸ਼ਸਤ੍ਰ ਦੀ ਪਰਖ ਰੱਖੇ ਅਤੇ ਪੱਕਾ ਸਵਾਰ ਅਰ ਸ਼ਸਤ੍ਰ ਵਿਦ੍ਯਾ ਦਾ ਅਯਾਸੀ ਹੋਵੇ। ੭ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ। ੮ ਕਹੇ, ਬੋਲੋ।