(੩੪੦)
ਗੁਰੁਮਤ ਮਾਰਤੰਡ (ਭਾਗ ਪਹਿਲਾ)
ਬੰਚਕ ਬਿਪਰ ਦਰਬ, ਮੁਸਲੇ।
ਭੇਖੀ ਸਿੱਖ ਭੁਲਾਵੈ ਯਾਂ। (੨੭) [ ਭੇਖੀ ਸਿੱਖ ] ਜੇ। ਇਨ ਕੋ ਤ੍ਯਾਗਤਿ ਬਿਲਮ ਨ ਲਾਵੈ। ਤਜਹਿ ਕੁਸੰਗੀ ਸੰਗ ਜਿ ਪਾਵੈ। ਪਾਵਨ ਤਨ, ਪਾਵਨ ਕਰਿ ਥਾਨ। ਘ੍ਰਿਤ ਮੈਦਾ ਲੇ ਖੰਡ ਸਮਾਨ॥੨੮॥ ਕਰਹਿ ਕੜਾਹ, ਜਪੁ ਪਾਠ ਸੁ ਠਾਨੈ। ਗੁਰ ਪ੍ਰਸਾਦਿ ਅਰਦਾਸ ਬਖਾਨੈ। (੨੯) [ ਕੜਾਹ ਪ੍ਰਸ਼ਾਦ ] ਬਿਨਾ ਬ੍ਯਾਹ ਬਿਨ ਪਠੇ ਅਨੰਦ। ਪਰ ਤ੍ਰਿਯ ਰਮਹਿ ਨ, ਹੇਤੁ ਅਨੰਦ॥੩੧॥ ਕਰਹਿ ਦੰਤਧਾਵਨ ਜਲ ਸਾਥੀ। ਪਠਿ ਗੁਰੁਬਾਣੀ ਟੇਕਹਿ ਮਾਥਾ। (੩੩) 4 ਬਹੁਤ ਕਰਮ ਸੰਸਾਰ ਕੋ, ਪਿਤਾ ਪਿਤਾਮਾਂ ਦੇਵਾਂ। ਨਹਿਂ ਮਾਨਹਿਂ ਸਿਖ, ਸਿੱਖ ਲੇ, ਰਖਿ ਭਰੋਸ ਗੁਰਦੇਵ॥੪੨॥... ਮੇਰੇ ਘਰ ਜੋ ਆਇਓ ਗੁਰੂ ਸ਼ਬਦ ਕਰਿ ਹੋਤ | ਗੁਰ ਸਿੱਖ੍ਯਾ ਸੁਣ ਧਾਰੀਐ, ਰਹਿਣੀ ਰਹੈ ਸੁਚੇਤ॥੪੫॥ ਰੁਤ ੫, ਅੰਸੂ ੧੫ ਸਤਿਗੁਰ ਬੋਲਿ ਸੁਨਾਇਓ, ਸੁਨਹੁ ਬਿਸ਼ੰਭਰ ਗੀਤ। ਬਚ ਵਿਸ਼ਵਾਸੀ ਹੋਵਨਾ, ਮੋ ਪਦ ਰਾਖਹੁ ਪ੍ਰੀਤਿ॥੩॥ ਦਸ ਅਵਤਾਰ ਗੁਰ ਏਕ ਸਮ, ਕ੍ਯੋਂ ਜਾਨੈਂ ਜੋ ਮੇਰ] ਇਕ ਦਸ਼ਮੇ ਗੁਰ ਗ੍ਰੰਥ ਜੀ, ਬਾਣੀ ਸਤਿਗੁਰ ਹੇਰਿ॥੪॥ ੧ ਦਰਬêਚਕ ਵਿਪ ਅਤੇ ਛਲ ਕਪਟ ਨਾਲ ਧਰਮੋਂ ਪਤਿਤ ਕਰ ਕੇ ਧਨ ਠੱਗਣ ਵਾਲੇ ਜੋ ਮੁੱਲਾਂ ਮੁਜਾਵਰ ਆਦਿਕ ਹਨ ਉਨ੍ਹਾਂ ਦਾ ਤ੍ਯਾਗ ਕਰੇ। ੨ ਸਿੱਖੀ ਦੇ ਭੇਸ ਵਿੱਚ ਆ ਕੇ ਕਪਟ ਭੇਖ-ਧਾਰੀ ਅਯਮਤੀਏ ਬਹੁਤਾ ਨੁਕਸਾਨ ਕਰ ਸਕਦੇ ਹਨ, ਇਸ ਲਈ ਉਨ੍ਹਾਂ ਤੋਂ ਸਾਵਧਾਨ ਰਹਿਣਾ ਚਾਹੀਏ, ਐਸਿਆਂ ਦੇ ਵਿਸ਼ਯ ਹੀ ਭਾਈ ਗੁਰੁਦਾਸ ਜੀ ਨੋ ਇਹ ਕਥਿੱਤ ਲਿਖਿਆ ਹੈ:— ਗਊ ਮੁਖ ਬਾਘੁ ਜੈਸੋ ਬਸੋ ਮ੍ਰਿਗ ਮਾਲ ਬਿਖੈ, ਕੰਗਨਾ ਪਹਿਰਿ ਜਿਉਂ ਬਿਲਈਆ ਖਗ ਮੋਹਈ। ਜੈਸੇ ਬਗੁ ਧਿਆਨ ਧਾਰਿ ਕਰਤ ਅਹਾਰ ਮੀਨ, ਗਨਿਕਾ ਸਿੰਗਾਰ ਸਾਜਿ ਬਿਭਚਾਰ ਜੋਹਈ। ਪੰਚ ਬਟਵਾਰੇ ਭੋਖਧਾਰੀ ਜਿਉ ਸਘਾਤੀ ਹੋਇ, ਅੰਤਿ ਵਾਸੀ ਡਾਰਿ ਮਾਰੈ ਦੋਹ ਕਰ ਹਈ। ਕਪਟ ਸਨੇਹ ਕੈ ਮਿਲਤ ਸਾਧ ਸੰਗਤਿ ਮੈਂ, ਚੰਦਨ ਸੁਗੰਧ ਬਾਂਸੁ ਗਠੀਲੋ ਨ ਬੋਹਈ॥੨੪॥ ੩ ਅਨੰਦ ਪੜ੍ਹ ਕੇ ਗੁਰੂ ਗੋਤੀ ਅਨੁਸਾਰ ਵਿਆਹ ਕੀਤੇ ਬਿਨਾਂ, ਬਹੁਤੁ ਅਗ੍ਯਾਨੀ ਸਿੱਖਾਂ ਨੇ ਇਸਤਰੀ ਦੇ ਪੁਨਰ ਵਿਆਹ ਦਾ ਨਾਉਂ ‘ਅਨੰਦ' ਅਤੇ ਪਹਿਲੀ ਸ਼ਾਦੀ ਦਾ ਨਾਉਂ ‘ਵਿਆਹ' ਸਮਝ ਰੱਖਿਆ ਹੈ, ਪਰ ਇਹ ਉਹਨਾਂ ਦੀ ਭੁੱਲ ਹੈ। ੪ ਦੇਖੋ, ਦਾੜਨ ਸਿਰਲੇਖ | ੫ ਪਿਤ੍ਰਿ ਅਤੇ ਦੇਵਕਰਮ ਗੁਰੂ ਜੀ ਦਾ ਉਪਦੇਸ਼ ਹੈ। ੬ ਬਿਸ਼ੰਭਰ ਦਾਸ ਨੂੰ ਸੰਬੋਧਨ ਕਰ ਕੇ ਸਭ ਸੰਗਤਿ ਪ੍ਰਤਿ ਦਸਵੇਂ ੭ ਏਕਾਦਸ਼ਮ, ਯਾਵਾਂ