(੩੪੪)
ਗੁਰੁਮਤ ਮਾਰਤੰਡ (ਭਾਗ ਪਹਿਲਾ)
ਅਪਨੋ ਜਮ, ਪਰ ਨਿੰਦ ਨ ਕਹੈ। ਕਹੈ, ਤਾਂ ਇਸ ਤੇ ਭੀ ਅਘ ਲਹੈ॥੧੯॥ ਦਾਨ ਕਯੋ ਮੁਖ ਤੇ ਨਹਿ ਭਾਖੈ। ਸਦਾ ਛਪਾਵਨ ਕੋ ਅਭਿਲਾਖੈ। ਮਧੁਰ ਕਹੈ ਸਭਿ ਕੋ ਤ੍ਰਿਪਤਾਵੈ। ਫੀਕਾ ਬੋਲ ਨ ਕਿਸੀ ਦੁਖਾਵੈ॥੨੦॥ ਧਰਮ ਚਿੱਤ ਕਰ ਦਰਬ ਕਮਾਵੈ। ਬੰਟ ਅਥਨਿ ਕੋ ਪੁਨ ਖਾਵੈ। ਊਪਰ ਬਸਤ੍ਰ ਨ ਰਖੈ ਮਲੀਨ। ੰਤਿਮ ਕਾਯਾ ਕੋ ਨਿਤ ਮਲ ਹੀਨ॥੨੧॥ [ ਸ਼ੁੱਧੀ] ਚੋਰ ਜਾਰ ਬਟਪਾਰ ਜੁਆਰੀ। ਕ੍ਰਿਤਘਨ, ਬੰਚਕ, ਛਲੀ ਕੁਚਾ। ਸੁਪਨੇ ਮਹਿਂ ਭੀ ਇਨ ਕੀ ਸੰਗਤਿ। ਕਰੇ ਨ ਕਥਿਹੁਂ ਥਿਰੈ ਨ ਪੰਗਤਿ॥੨੨॥... ਜਨ ਸੁਸ਼ੀਲ ਕੀ ਸੰਗਤਿ ਕਰੀਏ। ਜਿਨ ਮਿਲਿਤੇ ਅਵਗੁਨ ਪਰਹਰੀਏ। ਸੁਨੀਅਹਿ ਅਵਤਾਰਨਇਤਿਹਾਸ। ਸਤਿਗੁਰਦਸ ਜਿਮ ਕਰੇ ਬਿਲਾਸ॥੨੪॥ ਬਹੁਰ ਬ੍ਰਹਮ ਕੋ ਨਿਰਨੈ ਜਹਾਂ। ਸੂਖਮ ਬੁਧਿ ਕਰਿ ਸੁਨੀਅਹਿ ਤਹਾਂ। ਗੁਰੂ ਬਿਲਾਸ ਪਾਤਸ਼ਾਹੀ ੧੦, ਅਧ੍ਯਾਯ ੧੨ ਪਾਂਚਨ ਸੋ ਕਹ ਮੇਲ ਨ ਕਰੀਯੈ। ਨਾਮ ਦਾਨ ਨਿਸ ਦਿਨ ਉਹ ਧਯੈ। [ ਪੰਜ ਮੇਲ] ਮੀਨਾ ਔਰ ਮਸੰਦੀਆ ਜਾਨ। ਧੀਰਮਲ ਰਮਰਈ ਯਜੁ ਆਨ॥੪੭॥ ਪਾਂਚਮ ਕੌ ਜਾਨਤ ਤੁਮ, ਭਰਾਤ 1 ਛਪੀ ਨਹੀਂ ਕਛੁ ਯਾ ਮੈ ਬਾਤ।... ਬਿਖਿਆ, ਕਿਰਿਆ ਭਦਨ ਤ੍ਯਾਗਹੁ ਜਟਾ ਜੂਟ ਰਹਬੋ ਅਨੁਰਾਗਹੁ ਸ਼ਬਦ ਬਿਨਾ ਅਨ ਜਾ ਨਹੀਂ ਮੇਲਾ। ਨਿਸ ਦਿਨ ਸਾਧ ਸੰਗਤ ਸੋ ਕੇਲਾ॥੧੦੮॥ ਪ੍ਰੇਮ ਸੁਮਾਰਗ [ ਭੱਦਨ ] ਸਭ ਤੇ ਵੱਡੀ ਰਹਿਤ ਏਹ ਹੈ ਜੋ ਮਿਯਾ ਨ ਬੋਲੇ, ਮਰਦ ਪਰ-ਨਾਰੀ ਕਾ ਸੰਗ ਨਾ ਕਰੇ, ਇਸਤ੍ਰੀ ਬਿਗਾਨੇ ਮਰਦ ਨੂੰ ਨਾ ਦੇਖੇ। ਲੋਭ ਨਾ ਕਰੇ, ਕ੍ਰੋਧ ਨਾ ਕਰੇ, ਅਹੰਕਾਰ ਨਾ ਕਰੇ, ਬਹੁਤ ਮੋਹ ਨਾ ਕਰੇ, ਨਿੰਦਿਆ ਨਾ ਕਰੇ। ਬਾਦ ਕਿਸੇ ਨਾਲ ਨਾ ਕਰੋ, ਬਾਦ ਤੇ ਦੁੱਖ ਹੈ, ਸੁਲਹਕੁਲ ਰਹੇ। ੧ ਮੈਲੀ ਕੱਛਾਂ ਵਾਲੇ ਸਿੱਖਾਂ ਨੂੰ ਸ਼ਰਮ ਕਰਨੀ ਚਾਹੀਏ, ਜੋ ‘ਨਿਰਮਲ ਪੰਥ ਚਲਾਯਾ' ਵਾਕ ਦੇ ਵਿਰੁੱਧ ਚੱਲਦੇ ਹਨ। ੨ ਕੁਰਾਲੀ, ਬਦ-ਚਲਨ। ੩ ਅਵਤਾਰ ਆਦਿਕ ਸ਼ਿਰੋਮਣਿ ਪੁਰਸ਼ਾਂ ਦੇ ਇਤਿਹਾਸ ਸੁਣ ਕੇ ਬਹੁਤ ਲਾਭ ਹੁੰਦਾ ਹੈ, ਅਤੇ ਫੌਰ ਸਤਿਗੁਰਾਂ ਦੇ ਇਤਿਹਾਸ ਨਾਲ ਮੁਕਾਬਲਾ ਕਰਨ ਤੋਂ ਗੁਰੂ ਮਹਿਮਾ ਚਿੱਤ ਵਸਦੀ ਹੈ। ੪ ਸਿਰ ਗੁੰਮ। ੫ ਹਿੰਦੂ ਰੀਤੀ ਅਨੁਸਾਰ ਮ੍ਰਿਤਕ ਜ਼ਿਆ ਆਦਿਕ ਕਰਮ ੬ ਅਮੁੰਡਿਤ, ਅਰਥਾਤ ਕੇਸਾਂ ਦੀ ਬੇ-ਅਦਬੀ ਨਾ ਕਰੋ, ਜਮਾਂਦਰੂ ਕੇਸ਼ ਰੱਖੋ। ੭ ਗੁਰੂ ਸ਼ਬਦ ਬਿਨਾਂ ੯ ਆਨੰਦ, ਮਿਲਾਪ, ਪ੍ਰੀਤੀ। ੮ ਹੋਰ ਥਾਂ ਜਿਥੇ ਗੁਰੂ ਸ਼ਬਦ ਨਹੀਂ। ੧੦ ਮੰਦੀ ਨਜ਼ਰ ਨਾਲ।