ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/430

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੩੭੦)

ਗੁਰੁਮਤ ਮਾਰਤੰਡ (ਭਾਗ ਪਹਿਲਾ)


[੮੯੪] ਰਾਮਕਲੀ ਮਹਲਾ ੫ (੩੬) ਸੰਤਨ ਕੀ ਸੁਣਿ ਸਾਚੀ ਸਾਖੀ॥ ਸੋ ਬੋਲਹਿ ਜੋ ਪੇਖਹਿ ਆਖੀ॥ [੧੦੩੨] ਮਾਰੂ ਸੋਲਹੇ, ਮਹਲਾ ੧ (੧੨) ਲੈ ਕੈ ਵਢੀ ਦੇਨਿ ਉਗਾਹੀ, ਦੁਰਮਤਿ ਕਾ ਗਲਿ ਫਾਹਾ ਹੇ॥੩॥ ਰਹਿਤਨਾਮਾ ਭਾਈ ਦੇਸਾ ਸਿੰਘ ਕਾ ਬਾਢੀ ਲੈ ਕਰ ਨ੍ਯਾਯ ਨ ਕਰੀਏ। ਝੂਠੀ ਸਾਖੀ ਕਬਹੂੰ ਨ ਭਰੀਏ॥੬੪॥ ਗੁਣ-ਅਵਗੁਣ (ਔਗੁਣ) [੨੦] ਸਿਰੀਰਾਗੁ ਮਹਲਾ ੧ (੧੭) ਬਿਨੁ ਗੁਣ ਕਾਮਿ ਨ ਆਵਈ ਢਹਿ ਢੇਰੀ ਤਨੁ ਖੇਹ॥ [੩੬] ਸਿਰੀਰਾਗੁ ਮਹਲਾ ੩ (੫੯) ਗੁਣਵੰਤੀ ਸਚੁ ਪਾਇਆ, ਤ੍ਰਿਸਨਾ ਤਜਿ ਵਿਕਾਰ॥ [੫੬] ਸਿਰੀਰਾਗੁ ਮਹਲਾ ੧, ਅਸਟਪਦੀ (੬) ਜੇਹਾ ਰਾਧੇ ਭੇਹਾ ਲੁਣੈ ਬਿਨੁ ਗੁਣ ਜਨਮੁ ਵਿਣਾਸੁ॥ . [੩੬੭] ਆਸਾ ਮਹਲਾ ੪ (੫੭) ਗੁਣ ਵਿਹੂਣ ਮਾਇਆ ਮਲੁ ਧਾਰੀ॥ ਵਿਣੁ ਗੁਣ ਜਨਮਿ ਮੁਏ ਅਹੰਕਾਰੀ॥੩॥ ਸਰੀਰਿ ਸਰੋਵਰਿ ਗੁਣ ਪਰਗਟਿ ਕੀਏ॥ 4 ਨਾਨਕ ਗੁਰਮੁਖਿ ਮਥਿ ਤਤੁ ਕਢੀਏ॥੪॥ [੪੧੮] ਆਸਾ ਮਹਲਾ ੧, ਅਸਟਪਦੀ (੧੩) ਅਉਗਣ ਛੋਡਹੁ ਗੁਣ ਕਰਹੁ ਐਸੇ ਤਤੁ ਪਰਾਵਹੁ॥ [੬੫੧] ਮਹਲਾ ੩, ਵਾਰ ਸੋਰਠਿ (੨੩) ਸਰੀਰੁ ਜਲਉ ਗੁਣ ਬਾਹਰਾ, ਜੋ ਗੁਰ ਕਾਰ ਨ ਕਮਾਇ॥ [੭੫੨] ਸੂਹੀ ਮਹਲਾ ੧, ਅਸਟਪਦੀ (੩) ਜੇ ਚਲਹਿ ਗੁਣ ਨਾਲਿ, ਨਾਹੀ ਦੁਖੁ ਸੰਤਾਪਣਾ॥ [੭੫੫] ਸੂਹੀ ਮਹਲਾ ੩, ਅਸਟਪਦੀ (੩) ਗੁਣਕਾਰੀ ਗੁਣ ਸੰਘਰੈ, ਅਵਰਾ ਉਪਦੇਸੇਨਿ॥ ਸੇ ਵਡਭਾਗੀ ਜਿ ਓਨਾ ਮਿਲਿ ਰਹੇ ਅਨਦਿਨੁ ਨਾਮੁ ਲਏਨਿ॥੯॥ ੧ ਜਿਸ ਦੇ ਲੈਣ ਤੋਂ ਦੂਜੇ ਫ਼ਰੀਕ ਦਾ ਗਲ ਵੱਢੀਏ (ਹੱਕ ਤਲਖ਼ੀ ਕਰੀਏ) ਉਹ ਵੱਢੀ (ਰਿਸ਼ਵਤ) ਹੈ। ੨ ਗਵਾਹੀ, ਸ਼ਹਾਦਤ ੩ ਬੀਜਦਾ ਹੈ। ੪ ਵੱਢਦਾ ਹੈ। ੫ ਮਨੁੱਖ ਦੇਹ ਰੂਪੀ ਸਮੁੰਦਰ ਵਿੱਚ ਵਾਹਗੁਰੂ ਨੇ ਗੁਣ ਰੂਪ ਰਤਨ ਉਤਪੰਨ ਕੀਤੇ ਹਨ। É ਗੁਰੂ ਦੀ ਉਪਦੇਸ਼ ਕੀਤੀ ਹੋਈ ਕਾਰ, ਭਾਵ ਗੁਣ ਧਾਰਣ ਦਾ ਉਪਦੇਸ਼। ੭ ਸੰਗ੍ਰਹ (ਜਮ੍ਹਾਂ) ਕਰਦਾ ਹੈ।