ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/437

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਰੁਮਤ ਮਾਰਤੰਡ (ਭਾਗ ਪਹਿਲਾ)

੩੭੭


ਤੈਸੇ ਗੁਰ ਪੂਰਨ ਬ੍ਰਹਮ ਗ੍ਯਾਨ ਧ੍ਯਾਨ ਲਿਵ, ਤਾਂ ਤੇ ਨਿਰਦੋਖ ਸਿਖ ਨਿਜ ਪਦ ਜੋਗ ਜੀ॥੩੫੪॥ ਜ਼ਿੰਦਗੀ ਨਾਮਹ ਮੁਰਸ਼ਿਦੇ ਹਰ ਚੀਜ਼ ਮੇ ਬਾਸ਼ਦ ਬਸੇ। ਮੁਰਸ਼ਿਦੇ ਕਾਮਿਲ ਭੁਜਾ ਯਾਬਦ ਕਸੇ॥੪੨੧॥ ਮੁਰਸ਼ਿਦੇ ਕਾਮਿਲ ਇਲਾਜੋ ਦਿਲ ਕੁਨੱਦ। ਈਂ ਮੁਰਾਦੇ ਦਿਲ ਬ-ਦਿਲ ਹਾਸਿਲ ਕੁਨੱਦੀ॥੪੫੮॥ ਨਾਮਿ ਬੇ-ਮੁਰਸ਼ਿਦ ਮ-ਯਾਵਰ ਥਰ-ਜ਼ਬਾਂ। ਮੁਰਸ਼ਿਦੇ ਕਾਮਿਲ ਦਿਹਦ ਅਜ਼ ਹੱਕ ਨਿਸ਼ਾਂ॥੪੨੦॥ [ਨਿਗਰਾ] ਗੁਰੂ ਘਰ ਦੀ ਚਾਲ (ਗੀਤ) ਭਾਈ ਗੁਰੁਦਾਸ, ਵਾਰ ੨੬ ਦੁਨੀਆਵਾ ਪਾਤਿਸਾਹੁ ਹੋਇ ਦੇਇ ਮਰੈ ਪੂਤੈ ਪਾਤਿਸਾਹੀ ਦੋਹੀ ਫੇਰੈ ਆਪਣੀ ਹੁਕਮੀ ਬੰਦੇ ਸਭ ਸਿਪਾਹੀ। ਕੁਤਬਾ ਜਾਇ ਪੜਾਇਦਾ ਕਾਜੀ ਮੁਲਾਂ ਕਰੈ ਉਗਾਹੀ ਟਕਸਾਲੈ ਸਿਕਾ ਪਵੈ ਹੁਕਮੈ ਵਿਚਿ ਸੁਪੇਦੀ ਸਿਆਹੀਂ। ਮਾਲੁ ਮੁਲਕੁ ਅਪਣਾਇਦਾ ਤਖਤ ਬਖਤ ਚੜ੍ਹਿ ਬੇਪਰਵਾਹੀ। ਬਾਬਾਣੈ ਘਰਿ ਚਾਲ ਹੈਂ ਗੁਰਮੁਖਿ ਗਾਡੀ ਰਾਹੁ ਨਿਬਾਹੀ। ਇਕ ਦੋਹੀ ਟਕਸਾਲ ਇਕ ਕੁਤਬਾ ਤਖਤੁ ਸਚਾ ਦਰਗਾਹੀ। ਗੁਰਮੁਖਿ ਸੁਖ ਫਲੁ ਦਾਦਿ ਇਲਾਹੀ॥੩੧॥

੧ ਹਰ ਵਿਦ੍ਯਾ ਹੁੱਨਰ ਦੇ ਉਸਤਾਦ (ਗੁਰੂ) ਬਹੁਤ ਪਾਏ ਜਾਂਦੇ ਹਨ, ਪਰ ਪੂਰਨ ਗੁਰੂ ਕਿਸੇ ਨੂੰ ਕਿੱਥੋਂ ਲੱਭਦਾ ਹੈ? ਭਾਵ ਦੁਰਲੱਭ ਹੈ। ੨ ਪੂਰਣ ਗੁਰੂ ਦਿਲ ਦੇ ਰੋਗਾਂ ਦਾ ਇਲਾਜ ਕਰਦਾ ਹੈ, ਭਾਵ ਹੈ ਕਿ ਵਿਕਾਰ ਰੂਪ ਰੋਗਾਂ ਨੂੰ ਹਟਾ ਦਿੰਦਾ ਹੈ ਅਤੇ ਮਨ ਦੀ ਇੱਛਿਆ ਮਨ ਵਿੱਚ ਹੀ ਪੂਰੀ ਕਰ ਦਿੰਦਾ ਹੈ। ੩ ਨਿਗੁਰੇ ਦਾ ਨਾਉਂ ਜੀਭ ਉੱਤੇ ਨਾ ਲਿਆ। ਨਿ ਕਾ ਹੈ ਨਾਉ ਬੁਰਾ॥' (ਆਸਾ ਪਟੀ, ਮ: ੩) ਵਾਹਗੁਰੂ ਦਾ ਗ੍ਯਾਨ ਪੂਰਾ ਗੁਰੂ ਹੀ ਦਿੰਦਾ ਹੈ। ੪ ਇਮਾਮ ਤੋਂ ਮਸਜਿਦ ਵਿੱਚ ਆਪਣੇ ਹੱਕ ਵਿੱਚ (ਖ਼ੁਤਬਾ) ਅਰਦਾਸ ਕਰਾਉਂਦਾ ਹੈ। ੫ ਆਪਣੇ ਨਾਉਂ ਦਾ ਨਵਾਂ ਸਿੱਕਾ। ੬ ਅਦਲ ਬਦਲ। ਬਾਪ ਦੇ ਹੁਕਮ ਰੱਦ ਕੇ ਆਪਣੇ ਹੁਕਮ ਜਾਗੋ ਕਰਦਾ ਹੈ। ੭ ਗੁਰੂ ਨਾਨਕ ਦੇ ਘਰ ਦੀ ਬਾਦਸ਼ਾਹਾਂ ਦੇ ਉਲਟ ਚਾਲ ਹੈ, ਕਿਉਂਕਿ ਗੁਰੂ ਇਕ ਰੂਪ ਹਨ, ਅਰ ਇਕ ਜਾਮੇ ਵਿੱਚ ਪ੍ਰਚੱਲਤ ਕੀਤੇ ਹੁਕਮ ਦੀ ਦੂਜੇ ਜਾਮੇ ਵਿੱਚ ਪ੍ਰੌੜਤਾ ਕਰਦੇ ਹਨ। ਆਪਣੇ ਨਾਉਂ ਦੀ ਥਾਂ 'ਨਾਨਕ' ਵਰਤਦੇ ਹਨ। ੩੭੭