(੩੭੮)
ਗੁਰੁਮਤ ਮਾਰਤੰਡ (ਭਾਗ ਪਹਿਲਾ)
ਗੁਰੂ ਚੇਲਾ, ਚੇਲਾ ਗੁਰੁ ਭਾਈ ਗੁਰਦਾਸ, ਵਾਰ ੨੬ ਆਪੁ ਗਣਾਇ ਨ ਪਾਈਐ ਆਪੁ ਗਵਾਇ ਮਿਲੈ ਵਿਰਲੋਈ। ਆਪੁ ਗਵਾਏ ਆਪ ਹੋ ਸਭ ਕੋ ਆਪਿ ਆਪੇ ਸਭੁ ਕੋਈ। ਗੁਰੁ ਚੇਲਾ ਚੇਲਾ ਗੁਰੁ ਹੋਈ॥੬॥ ਬਾਬਾਣੀ ਪੀੜੀ ਚਲੀ ਗੁਰ ਚੇਲੇ ਪਰਚਾ ਪਰਚਾਇਆ। ਗੁਰੁ ਅੰਗਦੁ ਗੁਰੁ ਅੰਗੁ ਤੇ ਗੁਰੁ ਚੇਲਾ ਚੇਲਾ ਗੁਰੁ ਭਾਇਆ। ਅਮਰਦਾਸੁ ਗੁਰ ਅੰਗਦਹੁ ਸਤਿਗੁਰੁ ਤੇ ਸਤਿਗੁਰੂ ਸਦਾਇਆ। ਗੁਰੂ ਅਮਰਹੁ ਗੁਰੁ ਰਾਮਦਾਸੁ ਗੁਰ ਸੇਵਾ ਗੁਰੁ ਹੋਇ ਸਮਾਇਆ। ਰਾਮਦਾਸਹੁ ਅਰਜਣੁ ਗੁਰੂ ਅੰਮ੍ਰਿਤ ਬਿਖਿ ਅੰਮ੍ਰਿਤ ਫਲੁ ਲਾਇਆ। ਹਰਿਗੋਵਿੰਦੁ ਗੁਰੁ ਅਰਜਨਹੁ ਆਦਿ ਪੁਰਖ ਆਦੇਸੁ ਕਰਾਇਆ। ਸੂਝੈ ਬੂਝਿ ਨ ਲੁਕੋ ਲੁਕਾਇਆ॥੩੪॥ a ਗੁਰੁਦਾਸ ਕਵਿ ਗੁਰੂ ਬਰ ਅਕਾਲ ਕੇ ਹੁਕਮ ਸਿਉਂ ਉਪਜਿਓ ਬਿਗਿਆਨਾ। ਤਬ ਸਹਿਜੇ ਰਚਿਓ ਖਾਲਸਾ ਸਾਬਤ ਮਰਦਾਨਾ।... ਇਉਂ ਤੀਸਰ ਪੰਥ ਰਚਾਇਅਨੁ ਵਡ ਸੂਰ ਗਹੇਲਾ। ਵਾਹ! ਵਾਹ! ਗੋਬਿੰਦ ਸਿੰਘ ਆਪੇ ਗੁਰ ਚੇਲਾ॥੧੬॥ ਗੁਰੂ ਦੀਖਿਆ—ਗੁਰੂ ਮੰਤ੍ਰ-ਮੂਲ ਮੰਤ੍ਰ ਅੰਮ੍ਰਿਤ ਆਦਿਕ ਸੰਸਕਾਰਾਂ ਵੇਲੇ ਜੋ ਗੁਰੁ ਮੰਤ੍ਰ ਅਤੇ ਮੂਲ ਮੰਤ੍ਰ ਦਾ ਉਪਦੇਸ਼ ਦਿੱਤਾ ਜਾਂਦਾ ਹੈ, ਉਸ ਦਾ ਨਾਉਂ ਗੁਰੂ ਦੀਖ੍ਯਾ ਹੈ। ਭਾਈ ਗੁਰੁਦਾਸ ਜੀ ਦੇ ਲੇਖ ਅਨੁਸਾਰ ਵਾਹਗੁਰੂ ਗੁਰੁ ਮੰਤ੍ਰੁ ਹੈ ਅਤੇ— ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ ਮੂਲ ਮੰਤ੍ਰ ਹੈ। ੧ ਨਾਦੀ ਵੰਸ਼। ੨ ਸੂਰਯ। ੩ [ਗੁਰੁਦਾਸ ਕਵਿ] ਇਹ ਕਵਿ ਗੁਰੁਦਾਸ, ਕਲਗੀਧਰ ਦੇ ਜੋਤੀ-ਜੋਤਿ ਸਮਾਉਣ ਤੋਂ ਪਿੱਛੋਂ ਹੋਇਆ ਹੈ, ਇਸ ਨੇ ਇਕ ਵਾਰ ਲਿਖੀ ਹੈ, ਜਿਸ ਦੀ ਇਕ ਪੌੜੀ ਉੱਪਰ ਉਦਾਹਰਣ ਰੂਪ ਹੈ, ਕਈ ਲਿਖਾਰੀਆਂ ਨੇ ਭਾਈ ਗੁਰੁਦਾਸ ਜੀ ਦੀ ੪੦ ਵਾਰਾਂ ਦੇ ਅੰਤ ਇਹ ਵਾਰ ੪੧ਵਾਂ ਨੰਬਰ ਦੇ ਕੇ ਲਿਖ ਦਿੱਤੀ, ਜੋ ਭਾਰੀ ਭੁਲ। ੪ ਵਾਹਿਗੁਰੂ ਗੁਰਮੰਤ੍ਰ ਹੈ ਜਪਿ ਹਉਮੈ ਖੋਈ।(ਵਾਰ ੧੩/੨) ੫ ਸਤਿ ਨਾਮੁ ਕਰਤਾ ਪੁਰਖੁ ਮੂਲ ਮੰਤ੍ਰ ਸਿਮਰਣੁ ਪਰਵਾਣੈ॥ (ਵਾਰ ੬/੧੯)