ਗੁਰੁਮਤ ਮਾਰਤੰਡ (ਭਾਗ ਪਹਿਲਾ)
੩੭੯
[ ਗੁਰੁਦਕਿਸ਼ਣਾ ] ਸਿੱਖ ਧਰਮ ਵਿੱਚ ਗੁਰੂ ਦੀਕਸ਼ਾ ਦੀ ਕੋਈ ਗੁਰੂਦਕਿਸ਼ਣਾ ਨਹੀਂ ਹੈ, ਇਹ ਕੇਵਲ ਉਪਕਾਰ ਲਈ ਹੈ, ਦੇਖੋ ਭੈਰਉ ਰਾਗ ਵਿੱਚ ਕਬੀਰ ਜੀ ਦਾ ਸ਼ਬਦ ੧ ਇਹੁ ਧਨੁ ਮੇਰੇ ਹਰਿ ਕੋ ਨਾਉ॥ ਗਾਠਿ ਨ ਬਾਧਉ ਬੇਚਿ ਨ ਖਾਉ। ਭਾਵ ਇਹ ਹੈ ਕਿ ਨੀਚ ਆਖ ਕੇ ਗੁਰੂ ਦੀਕਸ਼ਾ ਵਿੱਚ ਕ੍ਰਿਪਣਤਾ ਨਹੀਂ, ਅਰ ਨਾ ਦਕਸ਼ਣਾ ਲੈ ਕੇ ਗੁਰੂ ਮੰਤ੍ਰ ਦਿੱਤਾ ਜਾਂਦਾ ਹੈ। [੨੬੦] ਗਉੜੀ ਬਾਵਨ ਅਖਰੀ, ਮਹਲਾ ੫ ਸਾਧੂ ਕੀ ਮਨ ਓਟ ਗਹੁ, ਉਕਤਿ ਸਿਆਨਪ ਤਿਆਗੁ॥ ਗੁਰ ਦੀਖਿਆ ਜਿਹ ਮਨਿ ਬਸੈ ਨਾਨਕ ਮਸਤਕਿ ਭਾਗੁ॥੪੮॥ [੨੯੩] ਗਉੜੀ ਸੁਖਮਨੀ, ਮਹਲਾ ੫ (੨੨) ਪੂਰੇ ਗੁਰ ਕੀ ਪੂਰੀ ਦੀਖਿਆ॥ ਜਿਸੁ ਮਨਿ ਬਸੈ ਤਿਸੁ ਸਾਚੁ ਪਰੀਖਿਆ॥ [੫੧੧] ਮਹਲਾ ੩, ਵਾਰ ਗੂਜਰੀ ੧ (੯) ਏ ਮਨ ਗੁਰ ਕੀ ਸਿਖ ਸੁਣਿ, ਹਰਿ ਪਾਵਹਿ ਗੁਣੀ ਨਿਧਾਨੁ॥ ਹਰਿ ਸੁਖ ਦਾਤਾ ਮਨਿ ਵਸੈ, ਹਉਮੈ ਜਾਇ ਗੁਮਾਨੁ॥ [੧੧੪੦] ਭੈਰਉ ਮਹਲਾ ੫ (੧੯) ਬਿਨੁ ਗੁਰ ਦੀਖਿਆ ਕੈਸੇ ਗਿਆਨੁ?॥ [੫੧] ਸਿਰੀਰਾਗੁ ਮਹਲਾ ੫ (੨੪) ਦੁਖੁ ਕਲੇਸੁ ਨ ਭਉ ਬਿਆਪੈ ਗੁਰ ਮੰਤ੍ਰੁ ਹਿਰਦੈ ਹੋਇ॥ [੫੨੧] ਮਹਲਾ ੫, ਵਾਰ ਗੂਜਰੀ ੨ (੧੩) ਪਾਪੜਿਆ ਪਛਾੜਿ ਬਾਣੁ ਸਚਾਵਾ ਸੰਨ੍ਹਿ ਕੈ॥ ਗੁਰ ਮੰਤ੍ਰੜਾ ਚਿਤਾਰਿ ਨਾਨਕ ਦੁਖੁ ਨ ਥੀਵਈ॥ [ ੧੦੪੦ ] ਮਾਰੂ ਮਹਲਾ ੧, ਸੋਲਹਾ (੨੦) ਮੂਲ ਮੰਤ੍ਰੁ ਹਰਿ ਨਾਮੁ ਰਸਾਇਣੁ ਕਹੁ ਨਾਨਕ ਪੂਰਾ ਪਾਇਆ॥੫॥ (੧੩੫੬] ਸਲੋਕ ਸਹਸਕ੍ਰਿਤੀ, ਮਹਲਾ ੫ ਗੁਰ ਮੰਤ੍ਰ ਹੀਣਸ੍ਰ ਜੋ ਪ੍ਰਾਣੀ ਧ੍ਰਿਗੰਤ ਜਨਮ ਭ੍ਰਸਟਣਹ॥ ਕੂਕਰਹ ਸੂਕਰਹ ਗਰਧਭਹ ਕਾਕਹ ਸ੍ਰਪਨਹ ਤੁਲਿ ਖਲਹ॥੩੩॥ ਭਾਈ ਗੁਰੁਦਾਸ, ਵਾਰ ੬ ਸਤਿਗੁਰੁ ਸਤਿ ਸਰੂਪੁ ਹੈ ਧਿਆਨ ਮੂਲੁ ਗੁਰ ਮੂਰਤਿ ਜਾਣੈ ੧ ਹੋਮੈ ਦਾ ਖ੍ਯਾਲ। ੨ ਚਿੰਨ੍ਹ (ਸੰਧਾਨ) ਕੇ।