ਸਮੱਗਰੀ 'ਤੇ ਜਾਓ

ਪੰਨਾ:ਗੁਰੁਮਤ ਮਾਰਤੰਡ - ਭਾਗ ਪਹਿਲਾ.pdf/441

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਰੁਮਤ ਮਾਰਤੰਡ (ਭਾਗ ਪਹਿਲਾ)

੩੮੧


ਸਾ ਧਰਤਿ ਸੁਹਾਵੀ ਜਿਤੁ ਵਸਹਿ ਹਰਿ ਜਨ, ਸਚੇ ਨਾਮ ਵਿਟਹੁ ਕੁਰਬਾਣੈ ਜੀਉ॥ [੩੧੦] ਮਹਲਾ ੪, ਵਾਰ ਗਉੜੀ ੧ (੧੭) ਸਾ ਧਰਤੀ ਭਈ ਹਰੀਆਵਲੀ, ਜਿਥੈ ਮੇਰਾ ਸਤਿਗੁਰੁ ਬੈਠਾ ਆਇ॥ [੪੫੦] ਆਸਾ ਮਹਲਾ ੪, ਛੰਤ (੧੨) ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ॥ ਗੁਰਸਿਖੀ ਸੋ ਥਾਨੁ ਭਾਲਿਆ ਲੈ ਧੂਰਿ ਮੁਖਿ ਲਾਵਾ॥ [੬੫] ਮਹਲਾ ੪, ਵਾਰ ਸੋਰਠਿ (੧੯) ਧਨੁ ਧੰਨੁ ਸੁਹਾਵਾ ਸੋ ਸਰੀਰੁ ਥਾਨੁ ਹੈ ਜਿਥੈ ਮੇਰਾ ਗੁਰੁ ਧਰੇ ਵਿਖਾ॥ ਕਬਿੱਤ-ਭਾਈ ਗੁਰੁਦਾਸ ਬਾਹਰ ਕੀ ਅਗਨਿ ਬੂਝਤ ਜਲ ਸਰਿਤਾ ਕੈ, ਨਾਉ ਮੈ ਜਉ ਅਗਨਿ ਲਾਗੈ ਕੈਸੇ ਕੈ ਬੁਝਾਈਐ? ਬਾਹਰ ਸੈ ਭਾਗਿ ਓਟ ਲੀਜ਼ੀਅਤ ਕੋਟ ਗੜ, ਗੜ ਮੈ ਜਉ ਲੂਟਿ ਲੀਜੈ, ਕਹੋ, ਕਤ ਜਾਈਐ?। ਚੋਰਨ ਕੋ ਤ੍ਰਾਸ ਜਾਇ ਸਰਨਿ ਗਹੈ ਨਰਿੰਦ, ਮਾਰੈ ਮਹੀਪਤਿ ਜੀਉ ਕੈਸੇ ਕੈ ਬਚਾਈਐ?। ਮਾਇਆ ਡਰ ਡਰਪਤ ਹਾਰਿ ਗੁਰਦੁਆਰੈ ਜਾਵੇ, ਤਹਾ ਜਉ ਮਾਇਆ ਬਿਆਪੈ, ਕਹਾ ਠਹਰਾਈਐ॥੫੪੪॥ ੩੮੧ [ ਗੁਰਦ੍ਵਾਰਿਆਂ ਦਾ ਪ੍ਰਬੰਧ ਜੇ ਸਿੱਖ ਗੁਰਵਾਰਿਆਂ ਦਾ ਪ੍ਰਬੰਧ ਸਿੱਖ ਧਰਮ ਦੇ ਨਿਯਮਾਂ ਅਨੁਸਾਰ ਹੋ ਜਾਵੇ, ਤਦ ਸਿੱਖ ਧਰਮ ਦਾ ਪ੍ਰਚਾਰ, ਵਿਯਾ, ਦਾਨ, ਅਨਾਥਾਂ ਦਾ ਪਾਲਨ, ਅਨੇਕ ਪ੍ਰਕਾਰ ਦੀ ਦਸਤਕਾਰੀ ਆਦਿ ਉੱਤਮ ਕਰਮ ਆਸਾਨੀ ਨਾਲ ਪੂਰਣ ਹੋ ਸਕਦੇ ਹਨ। ਗੁਰੁਦ੍ਵਾਰੇ ਸਿਰ ਢਕ ਕੇ ਜਾਣਾ ਸਿੰਘ ਅਥਵਾ ਸਹਜਧਾਰੀ ਸਿੱਖਾਂ ਲਈ ਜ਼ਰੂਰੀ ਹੈ ਕਿ ਗੁਰੁਦ੍ਵਾਰੇ ਦਸਤਾਰ, ੧ ਜਿਥੈ ਬਾਬਾ ਪੈਰੁ ਧਰਿ ਪੂਜਾ ਆਸਣੁ ਥਾਪਣਿ ਸੋਆ। (ਭਾਈ ਗੁਰਦਾਸ ਜੀ, ਵਾਰ ੧/੨੭) ੨. ਦੇਖੋ ਦ੍ਰਿਸ਼ਟਾਂਤ ਲਈ ਜੰਗਲ ਦੀ ਭੂਮੀ ਜੋ ਦਸਮੇਸ਼ ਦੀ ਕ੍ਰਿਪਾ ਨਾਲ ਅੱਜ ਬਾਗ਼ ਦੀ ਸ਼ਕਲ ਵਿੱਚ ਹਰੀ ਭਰੀ ਨਜ਼ਰ ਆ ਰਹੀ ਹੈ। ੩ ਕਦਮ ੪. ਇਸ ਕਬਿੱਤ ਦਾ ਭਾਵ ਇਹ ਹੈ ਕਿ ਗੁਰੁਦ੍ਵਾਰੀਏ ਅਤੇ ਧਰਮਸਾਲੀਏ ਲੋਕਾਂ ਨੂੰ ਆਪ ਨਮੂਨਾ ਬਣ ਕੋ ਦੱਸਣਾ ਲੋੜੀਏ। ਜੇ ਗੁਰਦ੍ਵਾਰਿਆਂ ਵਿੱਚ ਅਨਰਥ ਹੋਣ ਤਾਂ ਸੁਧਾਰ ਦਾ ਦੂਜਾ ਕੇਹੜਾ ਠਿਕਾਣਾ ਹੈ? ਗੁਰੂ ਸਾਹਿਬ ਦਾ ਬਚਨ ਹੈ:ਬਾਨਸਟ ਜਗ ਭਰਿਸਟ ਹੋਏ ਡੂਬਤਾ ਇਵ ਜਗੁ॥ (ਧਨਾਸਰੀ ਮਹਲਾ ੧, ਪੰਨਾ ੬੬੨)