(੩੮੨)
ਗੁਰੁਮਤ ਮਾਰਤੰਡ (ਭਾਗ ਪਹਿਲਾ)
ਸਰਬੰਦ ਪਹਿਨ ਕੇ ਹਾਜ਼ਿਰ ਹੋਣ। ਨੰਗੇ ਸਿਰ ਬੈਠਣਾ ਨਿਸ਼ੇਧ ਕੀਤਾ ਗਿਆ ਹੈ। ਜੋ ਲੋਕ ਸਿੱਖ ਨਹੀਂ, ਅਰ ਆਪਣੇ ਧਰਮ ਮੰਦਿਰਾਂ ਵਿੱਚ ਨੰਗੇ ਸਿਰ ਜਾਂਦੇ ਹਨ, ਉਨ੍ਹਾਂ ਨੂੰ ਭੀ ਸਿੱਖ ਮਰਯਾਦਾ ਅਨੁਸਾਰ ਗੁਰਦ੍ਵਾਰੇ ਵਿੱਚ ਨੰਗੇ ਸਿਰ ਨਹੀਂ ਜਾਣਾ ਚਾਹੀਏ ਅਤੇ ਸਿਰ ਢਕ ਕੇ ਉਪਦੇਸ਼ ਕੀਰਤਨ ਆਦਿ ਦਾ ਆਨੰਦ ਮਾਨਣਾਚਾਹੀਏ। ਗੁਰੁਦ੍ਵਾਰੇ ਜੁੱਤੀ ਉਤਾਰ ਕੇ ਜਾਣਾ ਫ਼ਰਸ਼ 'ਤੇ ਬੈਠਣ ਸਮੇਂ ਜੁੱਤੀ ਸਮੇਤ ਬੈਠ ਨਹੀਂ ਸਕਦੇ ਅਤੇ ਗੰਦੇ ਥਾਈਂ ਫਿਰਣ ਤੋਂ ਜੁੱਤੀ ਅਪਵਿੱਤ੍ਰ ਹੈ, ਇਸ ਲਈ ਗੁਰੁਦ੍ਵਾਰੇ ਜੁੱਤੀ ਉਤਾਰ ਕੇ ਜਾਣਾ ਚਾਹੀਏ ਅਤੇ ਦੀਵਾਨ ਵਿੱਚ ਭੀ ਜੋੜਾ ਉਤਾਰ ਕੇ ਬੈਠਣਾ ਚਾਹੀਏ, ਪਵਿੱਤਰ ਸਥਾਨਾਂ ਵਿੱਚ ਜੁੱਤੀ ਉਤਾਰ ਕੇ ਜਾਣਾ ਬਾਈਬਲ (Bible) ਵਿੱਚ ਭੀ ਵੇਖਿਆ ਜਾਂਦਾ ਹੈ ਅਤੇ ਕੁਰਾਨ ਸ਼ਰੀਫ਼' ਵਿੱਚ ਭੀ ਇਸ ਦੀ ਪੁਸ਼ਟੀ ਕਿਤਨੇ ਪ੍ਰੇਮੀ ਸਿੱਖ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰ ’ਤੇ ਰੱਖ ਕੇ ਸਫ਼ਰ ਕਰਦੇ ਹੋਏ ਅਥਵਾ ਗੁਰੂ ਸਾਹਿਬ ਦੀ ਪਾਲਕੀ ਉਠਾਉਂਦੇ ਹੋਏ ਜੁੱਤੀ ਉਤਾਰ ਕੇ ਨੰਗੇ ਪੈਰੀਂ ਜਾਂਦੇ ਹਨ, ਅਰ ਚੌਰ ਕਰਨ ਵਾਲਾ ਅਤੇ ਕੀਰਤਨੀਏ ਸਿੱਖ ਜੁੱਤੀ ਉਤਾਰ ਦੇਂਦੇ ਹਨ, ਪਰ ਇਹ ਅਵਿਦ੍ਯਾ ਅਤੇ ਮ ਮੂਲਕ ਕਰਮ ਹੈ, ਰਸਤੇ ਵਿੱਚ ਜੁੱਤੀ ਉਤਾਰ ਕੇ ਜਾਣਾ ਯੋਗ੍ਯ ਨਹੀਂ, ਜੇ ਜੁੱਤੀ ਦੀ ਭਿੱਟ ਅਪਵਿੱਤ੍ਰਤਾ ਦਾ ਕਾਰਣ ਹੋ ਸਕਦੀ ਹੈ, ਤਦ ਰਸਤੇ ਵਿੱਚ ਪਿਆ ਖੰਘਾਰ, ਕੁੱਤੇ ਆਦਿ ਜੀਵਾਂ ਦਾ ਮਲ ਪੈਰਾਂ ਨੂੰ ਕਿਤਨਾ ਵਧ ਕੇ ਅਪਵਿੱਤ੍ਰ ਕਰ ਸਕਦਾ ਹੈ? ਕੰਕਰ ਕੰਡਾ ਆਦਿ ਪੈਰਾਂ ਨੂੰ ਦੁੱਖ ਦਾ ਕਾਰਨ ਹੁੰਦੇ ਹਨ। ਸ੍ਰੀ ਗੁਰੂ ਸਾਹਿਬਾਨ ਦੀ ਅੜਦਲ ਵਿੱਚ ਜੋ ਸਿੱਖ ਸੇਵਕ ਚੱਲਦੇ ਸਨ, ਉਹ ਨਗਨ ਚਰਨ ਨਹੀਂ ਹੋਇਆ ਕਰਦੇ ਸਨ, ਗੁਰੂਸਿੱਖਾਂ ਨੂੰ ਗੁਰੂ ਨਾਨਕ ਦੇਵ ਜੀ ਦਾ ਵਾਕ- ‘ਪਗ ਉਪੇਤਾਣਾ॥ ਆਪਣਾ ਕੀਆ ਕਮਾਣਾ॥ ਅਤੇ-ਦਸਮੇਸ਼ ਦਾ ਵਾਕ- “ਬੰਦਰਾ ਸਦੀਵ ਪਾਇ ਨਾਗੇ ਈ ਫਿਰਤ ਹੈਂ॥ ਸਦਾ ਮਨ ਵਿੱਚ ਵਸਾ ਕੇ ਪਾਖੰਡ ਕਰਮਾਂ ਤੋਂ ਬਚਣਾ ਚਾਹੀਏ। ੧ ਭਾਰਤ ਦੇ ਰਾਜ ਦਰਬਾਰਾਂ ਵਿੱਚ ਸਿਰ ਢਕ ਕੇ ਜਾਣਾ ਅਦਬ ਦਾ ਚਿੰਨ੍ਹ ਹੈ। ਮੁਸਲਮਾਨ ਵੀ ਨਮਾਜ਼ ਪੜ੍ਹਨ ਵੇਲੇ ਸਿਰ ਢਕ ਲੈਂਦੇ ਹਨ। 2 Put off thy shoes from off the feet, for the place where on thou standest is holy ground. (Exodus III. 5) Loose thy shoes from off thy feet, for the place where on thou standest is boly, And Joshua did so. ੩ ਦੇਖੋ, ਕੁਰਾਨ ਸੂਰਤ ‘ਤਾ ਹਾ ਰੁਖੁ ੧, ਆਯਤ ੧੨ (Joshua V, 15) ੪ ਵਾਰ ਆਸਾ (੫) ੧੫ ਅਕਾਲ ਉਸਤਤਿ (੭੧) ਪੰਨਾ ੧੭।